ਰੇਲਵੇ ਨੇ ਕੀਤੀ ਅਪੀਲ: ਗਰਭਵਤੀ ਜਨਾਨੀਆਂ, ਬਜ਼ੁਰਗ ਤੇ ਛੋਟੇ ਬੱਚੇ ਨਾ ਕਰਨ ਸਫਰ

Friday, May 29, 2020 - 05:06 PM (IST)

ਰੇਲਵੇ ਨੇ ਕੀਤੀ ਅਪੀਲ: ਗਰਭਵਤੀ ਜਨਾਨੀਆਂ, ਬਜ਼ੁਰਗ ਤੇ ਛੋਟੇ ਬੱਚੇ ਨਾ ਕਰਨ ਸਫਰ

ਨਵੀਂ ਦਿੱਲੀ-ਭਾਰਤੀ ਰੇਲਵੇ ਨੇ ਮਜ਼ਦੂਰ ਵਿਸ਼ੇਸ਼ ਟ੍ਰੇਨ 'ਚ ਸਫਰ ਕਰ ਰਹੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਪਹਿਲਾਂ ਤੋਂ ਹੀ ਸਿਹਤ ਸਬੰਧੀ ਕਿਸੇ ਸਮੱਸਿਆਂ ਨਾਲ ਜੂਝ ਰਹੇ ਹਾਂ ਤਾਂ ਉਹ ਇਨ੍ਹਾਂ ਟ੍ਰੇਨਾਂ 'ਚ ਯਾਤਰਾ ਨਾ ਕਰਨ। ਦੱਸ ਦੇਈਏ ਕਿ ਇਨ੍ਹਾਂ ਟ੍ਰੇਨਾਂ 'ਚ 48 ਘੰਟਿਆਂ ਦੌਰਾਨ ਘੱਟ ਤੋਂ ਘੱਟ 9 ਯਾਤਰੀਆਂ ਦੀ ਮੌਤ ਦੀਆਂ ਖਬਰਾਂ 27 ਮਈ ਤੱਕ ਸਾਹਮਣੇ ਆਈਆਂ। ਇਸ ਤੋਂ ਬਾਅਦ ਰੇਲਵੇ ਨੇ ਇਹ ਫੈਸਲਾ ਲਿਆ ਹੈ ਕਿ ਗਰਭਵਤੀ ਜਨਾਨੀਆਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਜ਼ਿਆਦਾ ਜ਼ਰੂਰੀ ਨਹੀਂ ਹੈ ਤਾਂ ਉਨ੍ਹਾਂ ਨੂੰ ਮਜ਼ਦੂਰ ਸਪੈਸ਼ਲ ਟ੍ਰੇਨ 'ਚ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। 

PunjabKesari

ਮੌਤਾਂ 'ਤੇ ਰੇਲਵੇ ਨੇ ਦਿੱਤੀ ਸਫਾਈ-
ਰੇਲਵੇ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਪਹਿਲਾਂ ਤੋਂ ਹੀ ਬੀਮਾਰ ਸਨ। ਰੇਲਵੇ ਨੇ ਇਹ ਵੀ ਦੱਸਿਆ ਹੈ ਕਿ 1 ਮਈ ਤੋਂ ਰੋਜ਼ਾਨਾ ਮਜ਼ਦੂਰ ਵਿਸ਼ੇਸ਼ ਟ੍ਰੇਨਾਂ ਚੱਲ ਰਹੀਆਂ ਹਨ ਤਾਂ ਕਿ ਪਰਵਾਸੀ ਮਜ਼ਦੂਰ ਆਪਣੇ ਘਰ ਪਹੁੰਚ ਸਕਣ। ਰੇਲਵੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਅਜਿਹਾ ਦੇਖਿਆ ਗਿਆ ਹੈ ਕਿ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਲੋਕ ਮਜ਼ਦੂਰ ਟ੍ਰੇਨਾਂ 'ਚ ਯਾਤਰਾ ਕਰ ਰਹੇ ਹਨ, ਜਿਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਵੱਧ ਜਾਂਦਾ ਹੈ।

24 ਘੰਟੇ ਕੰਮ ਕਰ ਰਿਹਾ ਹੈ ਰੇਲਵੇ-
ਬਿਆਨ 'ਚ ਇਹ ਵੀ ਕਿਹਾ ਹੈ ਕਿ ਰੇਲਵੇ ਦੇਸ਼ ਦੇ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਰੇਲ ਸੇਵਾਵਾਂ ਉਪਲੱਬਧ ਕਰਵਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ, ਜਿਨ੍ਹਾਂ ਨੂੰ ਯਾਤਰਾ ਦੀ ਜਰੂਰਤ ਹੈ। ਉਸ ਨੇ ਕਿਹਾ ਹੈ ਕਿ ਇਸ ਸਬੰਧ 'ਚ ਸਾਰੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਹੈ। ਕਿਰਪਾ ਕਰਕੇ ਕਿਸੇ ਵੀ ਪਰੇਸ਼ਾਨੀ ਜਾਂ ਆਫਤ ਦੀ ਸਥਿਤੀ 'ਚ ਰੇਲਵੇ ਵਿਭਾਗ ਨਾਲ ਸੰਪਰਕ ਕਰਨ 'ਚ ਪਿੱਛੇ ਨਾ ਹਟਣ। ਅਸੀਂ ਹਮੇਸ਼ਾ ਤੁਹਾਡੀ ਸਹਾਇਤਾ ਹਾਜ਼ਾਰ ਹਾਂ। ਲੋਕ ਰੇਲਵੇ ਦੇ ਹੈਲਪਲਾਈਨ ਨੰਬਰ 139 ਅਤੇ 138 'ਤੇ ਸੰਪਰਕ ਕਰ ਸਕਦੇ ਹਨ।


author

Iqbalkaur

Content Editor

Related News