ਰੇਲ ਮੁਸਾਫਰਾਂ ਲਈ ਅਹਿਮ ਖ਼ਬਰ, ਹੁਣ ਹੋਵੇਗਾ ਸਿਰਫ ਇੱਕ ਹੈਲਪਲਾਈਨ ਨੰਬਰ
Monday, Mar 08, 2021 - 08:46 PM (IST)
ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਹੈਲਪਲਾਈਨ ਨੰਬਰ ਨੂੰ ਲੈ ਕੇ ਨਵੀਂ ਵਿਵਸਥਾ ਲਿਆਉਣ ਦਾ ਐਲਾਨ ਕੀਤਾ ਹੈ। ਰੇਲਵੇ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਹੁਣ ਹੈਲਪਲਾਈਨ 139 'ਤੇ ਮਿਲੇਗਾ, ਜਿਸ ਨੂੰ ਰੇਲ ਮਦਦ ਹੈਲਪਲਾਈਨ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਦੇ ਸਾਰੇ ਨੰਬਰ ਬੰਦ ਹੋ ਜਾਣਗੇ। ਨਵੀਂ ਵਿਵਸਥਾ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। 1 ਅਪ੍ਰੈਲ ਤੋਂ ਰੇਲਵੇ ਸਾਰੇ ਹੈਲਪਲਾਈਨ ਨੰਬਰ ਬੰਦ ਕਰ ਦੇਵੇਗਾ ਅਤੇ ਸਿਰਫ 139 ਹੈਲਪਲਾਈਨ ਨੰਬਰ ਚਾਲੂ ਰਹੇਗਾ। ਇਸ ਨੰਬਰ 'ਤੇ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ।
ਸ਼ਿਕਾਇਤ, ਪੁੱਛਗਿੱਛ ਲਈ ਹੁਣ ਵੱਖਰਾ ਨੰਬਰ ਨਹੀਂ
ਰੇਲਵੇ ਵਿੱਚ ਫਿਲਹਾਲ ਸ਼ਿਕਾਇਤ, ਮਦਦ ਅਤੇ ਪੁੱਛਗਿੱਛ ਲਈ ਵੱਖ-ਵੱਖ ਨੰਬਰ ਸਨ। ਗੁਜ਼ਰੇ ਸਾਲ ਕੁੱਝ ਨੰਬਰ ਰੇਲਨੇ ਨੇ ਬੰਦ ਕਰ ਦਿੱਤੇ ਸਨ। ਇਸ ਸਮੇਂ ਦੋ ਨੰਬਰ 182 ਅਤੇ 139 ਚੱਲ ਰਹੇ ਹਨ। ਹੁਣ ਰੇਲਵੇ ਨੇ 182 ਨੂੰ ਵੀ ਬੰਦ ਕਰਣ ਦਾ ਫੈਸਲਾ ਲਿਆ ਹੈ। 139 ਹੈਲਪਲਾਈਨ ਨੰਬਰ ਬਦਲਾਅ ਦੇ ਨਾਲ ਚਾਲੂ ਰਹੇਗਾ। ਇਸ ਨੰਬਰ 'ਤੇ ਹਰ ਤਰ੍ਹਾਂ ਦੀ ਮਦਦ, ਸ਼ਿਕਾਇਤ ਅਤੇ ਪੁੱਛਗਿੱਛ ਹੋਵੇਗੀ। ਰੇਲ ਮੰਤਰਾਲਾ ਨੇ ਇਸ ਨੂੰ ਲੈ ਕੇ ਇੱਕ ਰੇਲ ਇੱਕ ਹੈਲਪਲਾਈਨ #OneRailOneHelpline139 ਦਾ ਨਾਮ ਦਿੱਤਾ ਹੈ।
ਇਹ ਵੀ ਪੜ੍ਹੋ- ਮਹਿਲਾ ਦਿਵਸ 'ਤੇ ਔਰਤਾਂ ਨੇ ਸੰਭਾਲਿਆ ਕਿਸਾਨ ਅੰਦੋਲਨ ਦਾ ਮੰਚ
12 ਭਾਸ਼ਾਵਾਂ ਵਿੱਚ ਹੈਲਪਲਾਈਨ 'ਤੇ ਮਿਲੇਗੀ ਜਾਣਕਾਰੀ
ਰੇਲਵੇ ਵਲੋਂ ਦੱਸਿਆ ਗਿਆ ਹੈ ਕਿ ਯਾਤਰੀ 139 'ਤੇ ਕਾਲ ਕਰ ਟ੍ਰੇਨ ਦੇ ਸਮੇਂ, ਪੀ.ਐੱਨ.ਆਰ. ਅਪਡੇਟ, ਟਿਕਟ ਦੀ ਉਪਲਬਧਤਾ ਵਰਗੀ ਜਾਣਕਾਰੀ ਲੈ ਸਕਣਗੇ। ਇਹ ਹੈਲਪਲਾਈਨ ਸਹੂਲਤ 12 ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ। ਯਾਤਰੀ ਇਸ ਨੰਬਰ 'ਤੇ ਪੈਸੇਂਜਰ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ (ਆਈ.ਵੀ.ਆਰ.ਐੱਸ.) ਜਾਂ ਫਿਰ ਸਿੱਧੇ ਕਾਲ ਸੈਂਟਰ ਕਰਮਚਾਰੀ ਨਾਲ ਗੱਲ ਕਰ ਸਕਣਗੇ ਅਤੇ ਪਰੇਸ਼ਾਨੀ ਦੱਸ ਸਕਣਗੇ। ਉਥੇ ਹੀ ਯਾਤਰੀ ਟ੍ਰੇਨ ਦੇ ਆਉਣ ਜਾਣ ਦਾ ਸਮਾਂ 139 'ਤੇ ਐੱਸ.ਐੱਮ.ਐੱਸ. ਭੇਜ ਕੇ ਪਤਾ ਲਗਾ ਸਕਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।