ਹੁਣ ਰੇਲਵੇ ਸਟੇਸ਼ਨਾਂ ''ਤੇ ਵੀ 20 ਮਿੰਟ ਪਹਿਲਾਂ ਪੁੱਜਣਾ ਹੋਵੇਗਾ

01/06/2019 5:44:18 PM

ਨਵੀਂ ਦਿੱਲੀ— ਰੇਲਵੇ ਹਵਾਈ ਅੱਡਿਆਂ ਦੀ ਹੀ ਤਰ੍ਹਾਂ ਸਟੇਸ਼ਨਾਂ 'ਤੇ ਵੀ ਟਰੇਨਾਂ ਦੇ ਤੈਅ ਵਿਦਾਇਗੀ ਸਮੇਂ ਤੋਂ ਕੁਝ ਸਮੇਂ ਪਹਿਲਾਂ ਪ੍ਰਵੇਸ਼ ਦੀ ਮਨਜ਼ੂਰੀ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਯਾਤਰੀਆਂ ਨੂੰ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਪੂਰੀ ਕਰਨ ਲਈ 15 ਤੋਂ 20 ਮਿੰਟ ਪਹਿਲਾਂ ਪੁੱਜਣਾ ਹੋਵੇਗਾ। ਰੇਲਵੇ ਸੁਰੱਖਿਆ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਦੱਸਿਆ ਕਿ ਉੱਚ ਤਕਨੀਕ ਵਾਲੀ ਇਸ ਸੁਰੱਖਿਆ ਯੋਜਨਾ ਨੂੰ ਇਸ ਮਹੀਨੇ ਸ਼ੁਰੂ ਹੋ ਰਹੇ ਕੁੰਭ ਮੇਲੇ ਦੇ ਮੱਦੇਨਜ਼ਰ ਇਲਾਹਾਬਾਦ 'ਚ ਅਤੇ ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ 'ਤੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਨਾਲ ਹੀ 202 ਰੇਲਵੇ ਸਟੇਸ਼ਨਾਂ 'ਤੇ ਯੋਜਨਾ ਨੂੰ ਲਾਗੂ ਕਰਨ ਲਈ ਖਾਕਾ ਤਿਆਰ ਕਰ ਲਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ,''ਯੋਜਨਾ ਰੇਲਵੇ ਸਟੇਸ਼ਨਾਂ ਨੂੰ ਸੀਲ ਕਰਨ ਦੀ ਹੈ। ਇਹ ਮੁੱਖ ਪ੍ਰਵੇਸ਼ ਬਿੰਦੂਆਂ ਦੀ ਪਛਾਣ ਕਰਨ ਅਤੇ ਕਿੰਨਿਆਂ ਨੂੰ ਬੰਦ ਰੱਖਿਆ ਜਾ ਸਕਦਾ ਹੈ, ਇਹ ਤੈਅ ਕਰਨ ਦੇ ਸੰਬੰਧ 'ਚ ਹੈ। ਕੁਝ ਇਲਾਕੇ ਹਨ ਜਿਨ੍ਹਾਂ ਨੂੰ ਸਥਾਈ ਸੀਮਾ ਕੰਧਾਂ ਬਣਾ ਕੇ ਬੰਦ ਕਰ ਦਿੱਤਾ ਜਾਵੇਗਾ, ਹੋਰ 'ਤੇ ਆਰ.ਪੀ.ਐੱਫ. ਕਰਮਚਾਰੀਆਂ ਦੀ ਤਾਇਨਾਤੀ ਹੋਵੇਗੀ ਅਤੇ ਉਸ ਤੋਂ ਬਾਅਦ ਬਚੇ ਬਿੰਦੂਆਂ 'ਤੇ ਬੰਦ ਹੋ ਸਕਣ ਵਾਲੇ ਗੇਟ ਹੋਣਗੇ।'' ਕੁਮਾਰ ਨੇ ਕਿਹਾ,''ਹਰੇਕ ਪ੍ਰਵੇਸ਼ ਬਿੰਦੂ 'ਤੇ ਸੁਰੱਖਿਆ ਜਾਂਚ ਹੋਵੇਗੀ। ਫਿਲਹਾਲ ਹਵਾਈ ਅੱਡਿਆਂ ਦੇ ਉਲਟ ਯਾਤਰੀਆਂ ਨੂੰ ਘੰਟੇ ਪਹਿਲਾਂ ਆਉਣ ਦੀ ਲੋੜ ਨਹੀਂ ਹੋਵੇਗੀ ਸਗੋਂ ਵਿਦਾਇਗੀ ਸਮੇਂ ਤੋਂ ਸਿਰਫ 15-20 ਮਿੰਟ ਪਹਿਲਾਂ ਆਉਣਾ ਹੋਵੇਗਾ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸੁਰੱਖਿਆ ਪ੍ਰਕਿਰਿਆ ਕਾਰਨ ਦੇਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਵਧੇਗੀ, ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਨਹੀਂ।''


DIsha

Content Editor

Related News