ਰੇਲਵੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਟਰਵਿਊ ਰਾਹੀਂ ਹੋਵੇਗੀ ਸਿੱਧੀ ਭਰਤੀ

Wednesday, Aug 12, 2020 - 12:31 PM (IST)

ਰੇਲਵੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਟਰਵਿਊ ਰਾਹੀਂ ਹੋਵੇਗੀ ਸਿੱਧੀ ਭਰਤੀ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯੋਗ ਉਮੀਦਵਾਰਾਂ ਲਈ ਰੇਲਵੇ ਨੇ ਭਰਤੀਆਂ ਕੱਢੀਆਂ ਹਨ। ਦਰਅਸਲ ਸੈਂਟਰਲ ਰੇਲਵੇ ਨੇ ਸੀਨੀਅਰ ਰੈਜੀਡੈਂਟਸ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਤਹਿਤ ਸਿਰਫ਼ 8 ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ। ਚੰਗੀ ਗੱਲ ਇਹ ਹੈ ਕਿ ਇਸ ਲਈ ਕਿਸੇ ਤਰ੍ਹਾਂ ਦਾ ਲਿਖਤੀ ਇਮਤਿਹਾਨ ਨਹੀਂ ਹੋਵੇਗਾ, ਸਿੱਧੀ ਇੰਟਰਵਿਊ ਰਾਹੀਂ ਭਰਤੀ ਹੋਵੇਗੀ।

ਸਿੱਖਿਅਕ ਯੋਗਤਾ— 
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਕੋਲ ਮੈਡੀਕਲ ਫੀਲਡ ਵਿਚ MBBS ਦੀ ਡਿਗਰੀ ਹੋਣੀ ਚਾਹੀਦੀ ਹੈ।

ਅਹੁਦਿਆਂ ਦੇ ਨਾਮ—
ਬਾਲ ਰੋਗ— 2 ਅਹੁਦੇ
ਓਬਸਟ ਐਂਡ ਗਾਇਨੀਕੋਲੋਜਿਸਟ— 1 ਅਹੁਦਾ
ਜਨਰਲ ਸਰਜਰੀ— 2 ਅਹੁਦੇ
ਆਰਥੋਪੈਡਿਕ— 1 ਅਹੁਦਾ
ਈ. ਐੱਨ. ਟੀ— 1 ਅਹੁਦਾ
ਆਪਥੈਲਮੋਲਜੀ— 1 ਅਹੁਦਾ

ਉਮਰ ਹੱਦ—
ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਤੈਅ ਕੀਤੀ ਗਈ ਹੈ। 

ਇੰਟਰਵਿਊ ਦੀ ਤਾਰੀਖ਼—
ਇੰਟਰਵਿਊ ਦੀ ਤਾਰੀਖ਼ 13 ਅਗਸਤ 2020 ਤੈਅ ਕੀਤੀ ਹੈ।

ਇਸ ਪਤੇ 'ਤੇ ਹੋਵੇਗਾ ਇੰਟਰਵਿਊ—

PunjabKesari
ਇੰਝ ਕਰੋ ਅਪਲਾਈ—
ਇੱਛੁਕ ਅਤੇ ਯੋਗ ਉਮੀਦਵਾਰ ਸੈਂਟਰਲ ਰੇਲਵੇ ਦੀ ਅਧਿਕਾਰਤ ਵੈੱਬਸਾਈਟ http://cr.indianrailways.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

Tanu

Content Editor

Related News