ਰੇਲਵੇ ਪੁਲਸ ਨੇ 59 ਕਿੰਨਰ ਕੀਤੇ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

Wednesday, Sep 04, 2024 - 04:27 AM (IST)

ਰੇਲਵੇ ਪੁਲਸ ਨੇ 59 ਕਿੰਨਰ ਕੀਤੇ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨੈਸ਼ਨਲ ਡੈਸਕ : ਰੇਲਵੇ ਯਾਤਰੀਆਂ ਤੋਂ ਪੈਸੇ ਵਸੂਲਣ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲਵੇ ਸੁਰੱਖਿਆ ਬਲ ਨੇ ਕਰੀਬ ਇਕ ਪੰਦਰਵਾੜੇ 'ਚ 59 ਕਿੰਨਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਉੱਤਰੀ ਮੱਧ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਅਮਿਤ ਮਾਲਵੀਆ ਨੇ ਦੱਸਿਆ ਕਿ ਪ੍ਰਮੁੱਖ ਮੁੱਖ ਸੁਰੱਖਿਆ ਕਮਿਸ਼ਨਰ (ਆਰ.ਪੀ.ਐੱਫ.) ਅਮੀਆ ਨੰਦਨ ਸਿਨਹਾ ਦੀ ਨਿਗਰਾਨੀ ਹੇਠ 19 ਅਗਸਤ ਤੋਂ 2 ਸਤੰਬਰ ਤੱਕ ਉੱਤਰੀ ਮੱਧ ਦੀਆਂ ਤਿੰਨੋਂ ਡਿਵੀਜ਼ਨਾਂ ਪ੍ਰਯਾਗਰਾਜ, ਆਗਰਾ ਅਤੇ ਝਾਂਸੀ 'ਚ ਕਿੰਨਰਾਂ ਦੇ ਵਿਰੁੱਧ ਜਾਂਚ ਮੁਹਿੰਮ ਚਲਾਈ ਗਈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਰੇਲਵੇ ਐਕਟ 1989 ਦੀਆਂ ਵੱਖ-ਵੱਖ ਧਾਰਾਵਾਂ ਤਹਿਤ 59 ਕਿੰਨਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਅਦਾਲਤ ਨੇ 6900 ਰੁਪਏ ਜੁਰਮਾਨਾ ਲਾਇਆ ਅਤੇ 20 ਕਿੰਨਰਾਂ ਨੂੰ ਜੇਲ੍ਹ ਭੇਜ ਦਿੱਤਾ। ਮਾਲਵੀਆ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਜੋ ਯਾਤਰੀਆਂ ਦੀ ਰੇਲ ਯਾਤਰਾ ਸੁਰੱਖਿਅਤ ਅਤੇ ਆਸਾਨ ਹੋ ਸਕੇ।


author

Inder Prajapati

Content Editor

Related News