PNB ਤੋਂ 2.59 ਲੱਖ ਕਰੋੜ ਰੁਪਇਆ ਦਾ ਕਰਜ਼ਾ ਲੈ ਕੇ ਭੱਜੇ ਕਾਰੋਬਾਰੀ, Bank ਨੇ ਦਾਇਰ ਕੀਤੇ 7,374 ਕੇਸ
Saturday, Mar 14, 2026 - 11:39 AM (IST)
ਬਿਜ਼ਨੈੱਸ ਡੈਸਕ - ਦੇਸ਼ ਦੇ ਜਨਤਕ ਖੇਤਰ ਦੇ ਵੱਡੇ ਬੈਂਕਾਂ ’ਚ ਸ਼ਾਮਲ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵੱਡੇ ਕਰਜ਼ਾ ਡਿਫਾਲਟਰਾਂ ਤੋਂ ਵਸੂਲੀ ਦੀ ਚੁਣੌਤੀ ਨਾਲ ਜੂਝ ਰਿਹਾ ਹੈ। ਬੈਂਕ ਦੇ ਸਾਹਮਣੇ ਪੂਰੇ ਦੇਸ਼ ’ਚ ਵੱਡੇ ਕਰਜ਼ਦਾਰਾਂ ਤੋਂ ਲੱਗਭਗ 2.59 ਲੱਖ ਕਰੋੜ ਰੁਪਏ ਦੀ ਵਸੂਲੀ ਪੈਂਡਿੰਗ ਹੈ।
ਇਸ ਬਕਾਇਆ ਰਕਮ ਨੂੰ ਵਾਪਸ ਲੈਣ ਲਈ ਬੈਂਕ ਨੇ ਵੱਖ-ਵੱਖ ਅਦਾਲਤਾਂ ਅਤੇ ਟ੍ਰਿਬਿਊਨਲਾਂ ’ਚ 7,374 ਸਿਵਲ ਕੇਸ ਦਾਇਰ ਕੀਤੇ ਹਨ। ਬੈਂਕਿੰਗ ਖੇਤਰ ’ਚ ਇਹ ਮਾਮਲਾ ਉਸ ਸਮੇਂ ਹੋਰ ਚਰਚਾ ’ਚ ਆਇਆ ਜਦੋਂ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਜੁੜੀਆਂ ਕੰਪਨੀਆਂ ਦੇ ਵੱਡੇ ਕਰਜ਼ੇ ਸਾਹਮਣੇ ਆਏ।
ਇਹ ਵੀ ਪੜ੍ਹੋ : LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
ਨੀਰਵ-ਚੋਕਸੀ ਦੀਆਂ ਕੰਪਨੀਆਂ ’ਤੇ 27,544 ਕਰੋੜ ਰੁਪਇਆ ਬਕਾਇਆ
ਕ੍ਰੈਡਿਟ ਬਿਊਰੋ ਟ੍ਰਾਂਸਯੂਨੀਅਨ ਸਿਬਿਲ ਦੇ ਜਨਵਰੀ 2026 ਤੱਕ ਦੇ ਅੰਕੜਿਆਂ ਅਨੁਸਾਰ ਚੋਕਸੀ ਅਤੇ ਨੀਰਵ ਮੋਦੀ ਨਾਲ ਜੁੜੀਆਂ ਕੰਪਨੀਆਂ ਗੀਤਾਂਜਲੀ ਜਿਊਲਰੀ (ਜੈੱਮਸ) ਅਤੇ ਨਕਸ਼ਤਰਾ ਬ੍ਰਾਂਡਸ ’ਤੇ ਕੁੱਲ 27,544 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ। ਦੋਵੇਂ ਕਾਰੋਬਾਰੀ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਹਨ। ਉਨ੍ਹਾਂ ਦੇ ਭੱਜਣ ਤੋਂ ਬਾਅਦ ਸਰਕਾਰ ਨੇ ਪੀ. ਐੱਨ. ਬੀ. ਦੀ ਤਤਕਾਲੀ ਪ੍ਰਬੰਧ ਨਿਰਦੇਸ਼ਕ ਊਸ਼ਾ ਅਨੰਥਾ ਸੁਬਰਮਣੀਅਮ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਸੂਤਰਾਂ ਅਨੁਸਾਰ ਇੰਨੇ ਵੱਡੇ ਕਰਜ਼ੇ ਆਮ ਤੌਰ ’ਤੇ ਕਈ ਬੈਂਕਾਂ ਦੇ ਕੰਸੋਰਟੀਅਮ ਦੇ ਜ਼ਰੀਏ ਦਿੱਤੇ ਜਾਂਦੇ ਹਨ ਅਤੇ ਇਸ ਦੇ ਲਈ ਸਿਖਰਲੇ ਪੱਧਰ ’ਤੇ ਤਾਲਮੇਲ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਕਈ ਵੱਡੇ ਬੈਂਕ ਕੰਸੋਰਟੀਅਮ ’ਚ ਸ਼ਾਮਲ
ਨੀਰਵ-ਚੋਕਸੀ ਸਮੂਹ ਨੂੰ ਦਿੱਤੇ ਗਏ ਕਰਜ਼ੇ ’ਚ ਕਈ ਜਨਤਕ ਅਤੇ ਨਿੱਜੀ ਬੈਂਕ ਸ਼ਾਮਲ ਸਨ। ਇਨ੍ਹਾਂ ’ਚ ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ, ਬੈਂਕ ਆਫ਼ ਬੜੌਦਾ, ਆਈ. ਸੀ. ਆਈ. ਸੀ. ਆਈ. ਬੈਂਕ, ਆਈ. ਡੀ. ਬੀ. ਆਈ. ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਇੰਡਸਇੰਡ ਬੈਂਕ ਅਤੇ ਕਰਨਾਟਕ ਬੈਂਕ ਸਮੇਤ ਕਈ ਹੋਰ ਬੈਂਕ ਸ਼ਾਮਲ ਸਨ। ਬੈਂਕਿੰਗ ਸੂਤਰਾਂ ਦਾ ਕਹਿਣਾ ਹੈ ਕਿ ਵੱਡੇ ਕਰਜ਼ੇ ਨੂੰ ਅਕਸਰ ਛੋਟੇ-ਛੋਟੇ ਹਿੱਸਿਆਂ ’ਚ ਵੰਡ ਕੇ ਮਨਜ਼ੂਰੀ ਦਿੱਤੀ ਜਾਂਦੀ ਹੈ, ਜਿਸ ਨਾਲ ਜੋਖਮ ਅਤੇ ਜਵਾਬਦੇਹੀ ਵੰਡੀ ਜਾਂਦੀ ਹੈ।
ਇਹ ਵੀ ਪੜ੍ਹੋ : ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਹੋਰ ਵੱਡੇ ਡਿਫਾਲਟਰ ਵੀ ਸੂਚੀ ’ਚ
ਪੀ. ਐੱਨ. ਬੀ. ਦੇ ਸਾਹਮਣੇ ਹੋਰ ਵੱਡੇ ਕਰਜ਼ਦਾਰ ਵੀ ਚੁਣੌਤੀ ਬਣੇ ਹੋਏ ਹਨ। ਇਨ੍ਹਾਂ ’ਚ ਸਾਬਕਾ ਕਾਂਗਰਸ ਸੰਸਦ ਮੈਂਬਰ ਲੈਂਕੋ ਗਰੁੱਪ ਦੇ ਲਗਦਪਤੀ ਰਾਜਗੋਪਾਲ ’ਤੇ ਲੱਗਭਗ 9,422 ਕਰੋੜ, ਏ. ਜੀ. ਬੀ. ਸ਼ਿਪਯਾਰਡ ’ਤੇ 7,609 ਕਰੋੜ, ਸਿੰਗਾਪੁਰ ਸਥਿਤ ਅਬਾਨ ਆਫਸ਼ੋਰ ਅਤੇ ਅਬਾਨ ਹੋਲਡਿੰਗਸ ਪ੍ਰਾਈਵੇਟ ਲਿਮਟਿਡ ’ਤੇ ਹਜ਼ਾਰਾਂ ਕਰੋੜ ਰੁਪਏ ਬਕਾਇਆ ਹਨ। ਜਿਊਲਰੀ ਖੇਤਰ ਦੀਆਂ ਕੰਪਨੀਆਂ ’ਚ ਗਿਲੀ ਇੰਡੀਆ, ਪੀ. ਸੀ. ਜਿਊਲਰ ਅਤੇ ਵਿਨਸਮ ਡਾਇਮੰਡਸ ਵੀ ਵੱਡੇ ਡਿਫਾਲਟਰਾਂ ਦੀ ਸੂਚੀ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਫੂਡ, ਊਰਜਾ ਅਤੇ ਇਨਫ੍ਰਾਸਟਰੱਕਚਰ ਕੰਪਨੀਆਂ ਵੀ ਸ਼ਾਮਲ
ਬਕਾਇਆ ਕਰਜ਼ੇ ਦੀ ਸੂਚੀ ’ਚ ਕਈ ਹੋਰ ਕੰਪਨੀਆਂ ਵੀ ਹਨ, ਜਿਨ੍ਹਾਂ ’ਚ ਜ਼ੂਮ ਡਿਵੈੱਲਪਰਸ, ਸ਼ਕਤੀ ਭੋਗ ਫੂਡਸ, ਮੋਜ਼ਰ ਬੇਅਰ, ਸੁਰਾਣਾ ਗਰੁੱਪ, ਫ੍ਰੌਸਟ ਇੰਟਰਨੈਸ਼ਨਲ ਅਤੇ ਫਾਰਐਵਰ ਪ੍ਰੇਸ਼ੀਅਸ ਜਿਊਲਰੀ ਐਂਡ ਡਾਇਮੰਡਸ ਮੁੱਖ ਹਨ। ਇਸੇ ਤਰ੍ਹਾਂ ਦੂਰਸੰਚਾਰ ਖੇਤਰ ਨਾਲ ਜੁੜੇ ਕਾਰੋਬਾਰੀ ਸੀ. ਸ਼ਿਵੰਕਰਨ ਦੀ ਕੰਪਨੀ ਡਿਸ਼ਨੈੱਟ ਵਾਇਰਲੈੱਸ ਸਮੇਤ ਕਈ ਊਰਜਾ, ਟੈਕਸਟਾਈਲ ਅਤੇ ਇਨਫ੍ਰਾਸਟਰੱਕਚਰ ਕੰਪਨੀਆਂ ’ਤੇ ਵੀ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਬੈਂਕਿੰਗ ਸਿਸਟਮ ’ਤੇ ਉੱਠੇ ਸਵਾਲ
ਮਾਹਿਰਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ’ਤੇ ਕਰਜ਼ਾ ਡਿਫਾਲਟ ਦੇ ਮਾਮਲਿਆਂ ਨੇ ਬੈਂਕਿੰਗ ਸਿਸਟਮ ਦੀ ਨਿਗਰਾਨੀ ਅਤੇ ਜੋਖਮ ਪ੍ਰਬੰਧਨ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹੁਣ ਅਦਾਲਤਾਂ ਅਤੇ ਦਿਵਾਲਾ ਪ੍ਰਕਿਰਿਆ ਰਾਹੀਂ ਇਨ੍ਹਾਂ ਰਕਮਾਂ ਦੀ ਵਸੂਲੀ ਦੀਆਂ ਕੋਸ਼ਿਸ਼ਾਂ ਜਾਰੀ ਹਨ, ਲੱਗਭਗ ਇੰਨੀ ਵੱਡੀ ਰਕਮ ਦੀ ਰਿਕਵਰੀ ਸੌਖੀ ਨਹੀਂ ਮੰਨੀ ਜਾ ਰਹੀ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਪੰਜਾਬ ਨੈਸ਼ਨਲ ਬੈਂਕ ਨੂੰ ਚੂਨਾ ਲਾਉਣ ਵਾਲੀਆਂ ਵੱਡੀਆਂ ਡਿਫਾਲਟਰ ਕੰਪਨੀਆਂ ਤੇ ਸਮੂਹ
ਗੀਤਾਂਜਲੀ ਜੈੱਮਸ
ਨਕਸ਼ਤਰਾ ਬ੍ਰਾਂਡਸ
ਏ. ਬੀ. ਜੀ. ਸ਼ਿਪਯਾਰਡ
ਅਬਾਨ ਆਫਸ਼ੋਰ
ਗੁਪਤਾ ਪਾਵਰ ਇਨਫ੍ਰਾਸਟਰੱਕਚਰ
ਗਿਲੀ ਇੰਡੀਆ
ਅਬਾਨ ਹੋਲਡਿੰਗ ਪੀ. ਟੀ. ਈ.
ਲੈਂਕੋ ਗਰੁੱਪ
ਹਿੰਦ ਐਗਰੋ ਇੰਡਸਟਰੀਜ਼
ਜ਼ੂਮ ਡਿਵੈੱਲਪਰਸ
ਕ੍ਰਿਸ਼ਨਾ ਨਿਟਵੀਅਰ ਟੈਕਨਾਲੋਜੀ
ਵਿਨਸਮ ਡਾਇਮੰਡਸ ਐਂਡ ਜਿਊਲਰੀ
ਸੁਰਾਣਾ ਗਰੁੱਪ
ਵਿਸ਼ਾਲ ਐਕਸਪੋਰਟਸ ਓਵਰਸੀਜ਼
ਅਭਿਨਵ ਸਟੀਲ ਐਂਡ ਪਾਵਰ
ਸਤਲੁਜ ਸਪਿਨਟੈਕਸ
ਐੱਸ. ਕੁਮਾਰਸ
ਸਿੱਧੀ ਵਿਨਾਇਕ ਲਾਜਿਸਟਿਕ
ਕਾਮਾਚੀ ਇੰਡਸਟਰੀਜ਼
ਵੀਜ਼ਾ ਰਿਸੋਰਸਿਜ਼ ਇੰਡੀਆ
ਸ਼ਕਤੀ ਭੋਗ ਫੂਡਸ
ਡਿਵਾਈਨ ਅਲੌਇਜ਼ ਐਂਡ ਪਾਵਰ
ਪਾਇਨੀਅਰ ਗੈਸ ਪਾਵਰ
ਫ੍ਰੌਸਟ ਇੰਟਰਨੈਸ਼ਨਲ
ਸ਼੍ਰੀ ਲਕਸ਼ਮੀ ਕੌਟਸਿਨ
ਸ਼੍ਰੇਣੁਜ ਐਂਡ ਕੰਪਨੀ
ਜੇ. ਏ. ਐੱਸ. ਇਨਫ੍ਰਾਸਟਰੱਕਚਰ ਐਂਡ ਪਾਵਰ
ਮੋਜ਼ਰ ਬੇਅਰ ਗਰੁੱਪ
ਐਕਟਿਫ ਕਾਰਪੋਰੇਸ਼ਨ
ਕੋਸਟਲ ਪ੍ਰਾਜੈਕਟ
ਕੌਰ ਸਾਈਨ ਇੰਡਸਟਰੀਜ਼
ਗੁਪਤਾ ਕੋਲ ਇੰਡੀਆ
ਐਮਸਨ ਇੰਟਰਨੈਸ਼ਨਲ
ਪੀ. ਸੀ. ਜਿਊਲਰ
ਵੰਦਨਾ ਵਿਦਿਯੁਤ
ਡਿਸ਼ਨੈੱਟ ਵਾਇਰਲੈੱਸ
ਫਾਰਐਵਰ ਪ੍ਰੇਸ਼ੀਅਸ ਜਿਊਲਰੀ ਐਂਡ ਡਾਇਮੰਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
