''ਮਹਿਲਾ ਦਿਵਸ'' : ਇਸ ਸਿਟੀ ਦੀ ਵਾਗਡੋਰ ਦਿੱਤੀ ਗਈ ਮਹਿਲਾਵਾਂ ਦੇ ਹੱਥ
Thursday, Mar 08, 2018 - 12:41 PM (IST)

ਲਖਨਊ— 'ਅੰਤਰਰਾਸ਼ਟਰੀ ਮਹਿਲਾ ਦਿਵਸ' 'ਤੇ ਉੱਤਰ ਰੇਲਵੇ ਨੇ ਮਹਿਲਾ ਕਰਮਚਾਰੀਆਂ ਨੂੰ ਤੌਹਫਾ ਦਿੱਤਾ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਤੋਂ ਇਕ ਟ੍ਰੇਨ ਚਲਾਈ ਗਈ, ਜਿਸ 'ਚ ਪਾਇਲਟ ਤੋਂ ਲੈ ਕੇ ਪੂਰਾ ਮਹਿਲਾ ਸਟਾਫ ਰਿਹਾ। ਚਾਰਬਾਗ ਸਟੇਸ਼ਨ ਤੋਂ ਸਵੇਰੇ 7.30 ਵਜੇ ਟ੍ਰੇਨ ਗਿਣਤੀ 14210 ਲਖਨਊ ਰਵਾਨਾ ਕੀਤੀ ਗਈ। ਇਸ ਟ੍ਰੇਨ 'ਚ ਮਹਿਲਾ ਪਾਇਲਟ ਤੋਂ ਲੈ ਕੇ ਟੀ.ਈ.ਟੀ. ਅਤੇ ਜੀ.ਆਰ.ਪੀ. ਦਾ ਮਹਿਲਾ ਸਟਾਫ ਤਾਇਨਾਤ ਰਿਹਾ।
ਪੂਰੀ ਵਰਦੀ 'ਚ ਪਹੁੰਚੀਆਂ ਇਨ੍ਹਾਂ ਮਹਿਲਾਵਾਂ ਦੇ ਚਿਹਰੇ 'ਤੇ ਇਸ ਸੰਮਾਨ ਦੀ ਖੁਸ਼ੀ ਸਾਫ ਝਲਕ ਰਹੀ ਸੀ। ਮਹਿਲਾਵਾਂ ਨੇ ਕਿਹਾ ਹੈ ਕਿ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨਾਲ ਉਹ ਬਹੁਤ ਖੁਸ਼ ਹਨ। ਇਕ ਸਮਾਂ ਸੀ ਜਦੋਂ ਸਮਝਿਆ ਜਾਂਦਾ ਸੀ ਕਿ ਮਹਿਲਾਵਾਂ ਸਿਰਫ ਘਰ ਦੇ ਕੰਮ ਕਰ ਸਕਦੀਆਂ ਹਨ, ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਵਾਲੇ ਕੰਮ ਨਹੀਂ ਦਿੱਤੇ ਜਾਂਦੇ ਸਨ ਪਰ ਹੁਣ ਮਹਿਲਾਵਾਂ ਹਰ ਖੇਤਰ 'ਚ ਅੱਗੇ ਆ ਗਈਆਂ ਹਨ। ਉਹ ਉਨ੍ਹਾਂ ਦੀ ਜ਼ਿੰਮੇਵਾਰੀ ਖਾਸ ਅਹੁਦਿਆਂ 'ਚ ਰਹਿ ਕੇ ਬਖੂਬੀ ਨਿਭਾਅ ਰਹੀਆਂ ਹਨ। ਹੁਣ ਪੂਰੀ ਟ੍ਰੇਨ ਮਹਿਲਾ ਸਟਾਫ ਦੇ ਜ਼ਿੰਮੇ ਹੋ ਗਈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦਾ ਆਤਮਵਿਸ਼ਵਾਸ਼ ਹੋਰ ਵੀ ਵਧ ਗਿਆ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਨਾਰਦਨ ਰੇਲਵੇ ਮਹਿਲ ਲੋਕੇ ਪਾਇਲਟ ਨੂੰ ਪੈਸੰਜਰ ਟ੍ਰੇਨ ਦੀ ਜਗ੍ਹਾ ਐਕਸਪ੍ਰੈਸ ਟ੍ਰੇਨ ਦੇ ਸੰਚਾਲਨ ਦਾ ਜਿੰਮਾ ਸੌਂਪਿਆ ਗਿਆ। ਸੀਨੀਅਰ ਡੀ.ਸੀ.ਐੈੱਮ. ਸ਼ਿਵੇਂਦਰ ਸ਼ੁਕਲ ਨੇ ਦੱਸਿਆ ਸ਼ਕਤੀਕਰਣ ਦੀ ਦਿਸ਼ਾ 'ਚ ਇਹ ਬਹੁਤ ਖਾਸ ਕਦਮ ਚੁੱਕਿਆ ਗਿਆ ਹੈ।