ਪੰਜਾਬ ਦੇ 5 ਮਸ਼ਹੂਰ ਬਾਰਾਂ ’ਤੇ ਆਬਕਾਰੀ ਵਿਭਾਗ ਦੀ ਰੇਡ, ਦਿੱਤੀ ਵੱਡੀ ਚਿਤਾਵਨੀ
Sunday, Aug 24, 2025 - 11:08 AM (IST)

ਅੰਮ੍ਰਿਤਸਰ (ਇੰਦਰਜੀਤ)-ਜ਼ਿਲ੍ਹਾ ਆਬਕਾਰੀ ਵਿਭਾਗ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਨੂੰ ਸੁਰੱਖਿਅਤ ਕਰਨ ਅਤੇ ਗੈਰ-ਕਾਨੂੰਨੀ ਤੌਰ ’ਤੇ ਬਾਹਰੋਂ ਆਈ ਸ਼ਰਾਬ ਨੂੰ ਰੋਕਣ ਲਈ ਹਰ ਤਰ੍ਹਾਂ ਨਾਲ ਸੁਚੇਤ ਹੈ। ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਮਸ਼ਹੂਰ ਬਾਰਾਂ ਚ ਨਿਰੰਤਰ ਇੰਸਪੈਕਸ਼ਨ ਕੀਤੀ ਜਾ ਰਹੀ ਹੈ। ਇਸ ਲੜੀ ’ਚ ਅੰਮ੍ਰਿਤਸਰ ਦੇ ਮਸ਼ਹੂਰ ਬੀਅਰ ਅਤੇ ਹਾਰਡ-ਲਿੱਕਰ ਬਾਰਾਂ ’ਚ ਨਾਮਵਰ ਦਿ ਕਬੀਲਾ ਬਾਰ, ਦਿ ਬਾਗ ਬਾਰ, ਹੋਟਲ ਹਯਾਤ ਬਾਰ, ਆਰ. ਆਰ. ਵੀ. ਹੋਟਲ ਬੀਅਰ ਬਾਰ, ਬੋਬੀ ਕਿਊ. ਨੇਸ਼ਨ ਅਤੇ ਬਾਰ ਰੈੱਡ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਾਰਾਂ ਦਾ ਰਿਕਾਰਡ ਜਾਂਚਿਆਂ ਗਿਆ। ਇਹ ਕਾਰਵਾਈ ਪੰਜਾਬ ਆਬਕਾਰੀ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ ਦੀ ਵੱਡੀ ਦਾਣਾ ਮੰਡੀ 'ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ ਨੇ ਬਣਾਏ ਨਵੇਂ ਨਿਯਮ
ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਦੀ ਨਿਗਰਾਨੀ ਹੇਠ ਉਕਤ ਮਸ਼ਹੂਰ ਬਾਰਾਂ ਦੇ ਸਰਵੇਖਣ ਅਤੇ ਚੈਕਿੰਗ ਲਈ ਇੰਸਪੈਕਟਰ ਆਰ. ਐੱਸ. ਬਾਜਵਾ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ ਸੀ। ਇੰਸਪੈਕਟਰ ਆਰ. ਐੱਸ. ਬਾਜਵਾ ਨੇ ਦੱਸਿਆ ਕਿ ਬਾਹਰੀ ਸਰਕਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਲਿਆਉਣ ਵਾਲੇ ਸ਼ਹਿਰ ਦੇ ਕਈ ਹਿੱਸਿਆਂ ’ਚ ਸਰਗਰਮ ਹੋ ਰਹੇ ਹਨ ਕਿਉਂਕਿ ਸਰਕਾਰ ਨੇ ਕਿਹਾ ਹੈ ਕਿ ਦੂਜੇ ਸਰਕਲਾਂ ਤੋਂ ਆਉਣ ਵਾਲੀ ਸ਼ਰਾਬ ਨੂੰ ਕਿਸੇ ਵੀ ਜਗ੍ਹਾ ’ਤੇ ਵੇਚਿਆ ਜਾਂ ਸੇਵਨ ਨਹੀਂ ਜਾ ਸਕਦਾ ਹੈ। ਹਾਲਾਂਕਿ ਇਸ ਪੂਰੀ ਰੇਡ ਦੇ ਬਾਵਜੂਦ ਵਿਭਾਗ ਨੂੰ ਉਕਤ ਵੱਡੇ ਬਾਰਾਂ ’ਤੇ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਸਾਹਮਣੇ ਨਹੀਂ ਆਈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਹਮੇਸ਼ਾ ਸਾਵਧਾਨੀ ਨਾਲ ਕੰਮ ਕਰਦਾ ਹੈ ਤਾਂ ਜੋ ਕੋਈ ਗਲਤੀ ਨਾ ਹੋਵੇ।
ਇਹ ਵੀ ਪੜ੍ਹੋ- ਹੋਟਲ 'ਚ ਮੁੰਡੇ ਤੇ ਕੁੜੀਆਂ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
ਰਾਤ 1 ਵਜੇ ਮਹਾਨਗਰ ਦੀਆਂ ਸਾਰੀਆਂ ਬਾਰਾਂ ਹੋਣਗੀਆਂ ਬੰਦ
ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਆਬਕਾਰੀ ਮਹੇਸ਼ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਸ਼ਹਿਰ ਦੇ ਸਾਰੇ ਬੀਅਰ ਅਤੇ ਹਾਰਡ-ਬਾਰ ਧਾਰਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਰਾਤ 1 ਵਜੇ ਤੋਂ ਬਾਅਦ ਨਾ ਤਾਂ ਕਿਸੇ ਵੀ ਬਾਰ ਤੋਂ ਸ਼ਰਾਬ ਵੇਚੀ ਜਾਵੇਗੀ ਅਤੇ ਨਾ ਹੀ ਪਰੋਸੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਕਿਸੇ ਹੋਟਲ ਜਾਂ ਬਾਰ ’ਚ ਸ਼ਰਾਬ ਪੀਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਇਨ੍ਹਾਂ ਚੀਜ਼ਾਂ ’ਤੇ ਰੱਖਿਆ ਗਿਆ ਚੈਕਿੰਗ ’ਚ ਫੋਕਸ!
∆ ਬਾਰ ਹੋਲਡਰਾਂ ਕੋਲ ਸੇਲ ਰਿਕਾਰਡ ਰਜਿਸਟਰਡ ਹੈ, ਕੀ ਦਰਜ ਸਟਾਕ ਤੋਂ ਇਲਾਵਾ ਕੋਈ ਲਿਕਰ ਤਾਂ ਨਹੀਂ?
∆ ਸਟਾਕ ਦੀ ਫਿਜ਼ੀਕਲ ਚੈਕਿੰਗ ਦੇ ਤੌਰ ’ਤੇ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਵੇਚੀ ਗਈ ਸ਼ਰਾਬ ਦੇ ਬ੍ਰਾਂਡ ਮੇਲ ਖਾਂਦੇ ਹਨ ਜਾਂ ਨਹੀਂ?
∆ ਸ਼ਰਾਬ ਦੀ ਖਪਤ ਉਪਰੰਤ ਖਾਲੀ ਬੋਤਲਾਂ ਨੂੰ ਸਮੇਂ ਸਿਰ ਨਸ਼ਟ ਕੀਤਾ ਜਾ ਰਿਹਾ ਹੈ ਜਾਂ ਨਹੀਂ?
∆ ਬੋਤਲਾਂ ਨੂੰ ਨਸ਼ਟ ਕਰਨ ਦਾ ਉਦੇਸ਼ ਉਨ੍ਹਾਂ ਦੀ ਰੀ-ਫਿਲਿੰਗ ਨੂੰ ਲੈ ਕੇ ਹੈ।
∆ ਖਪਤਾਕਾਰਾਂ ਨੂੰ ਸਰਵ ਕੀਤੀ ਜਾ ਵਾਲੀ ਸ਼ਰਾਬ ਵਿਸ਼ੇਸ਼ ਕਰ ਬੀਅਰ ਦੀ ਐਕਸਪਾਇਰੀ ਚੈਕਿੰਗ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8