ਯਾਤਰਾ ਹੋਵੇਗੀ ਹੋਰ ਸੁਰੱਖਿਅਤ, ਰੇਲਵੇ ਵਿਭਾਗ ਲੈ ਕੇ ਆ ਰਿਹੈ 20 ਨਵੇਂ ਇਨੋਵੇਸ਼ਨਸ(Video)

Sunday, Jul 26, 2020 - 07:03 PM (IST)

ਨਵੀਂ ਦਿੱਲੀ — ਰੇਲਵੇ ਦੁਆਰਾ ਬਹੁਤ ਸਾਰੇ ਇਨ-ਹਾਊਸ ਨਵੀਨਤਾਵਾਂ ਕੀਤੀਆਂ ਗਈਆਂ ਹਨ। ਇਸ ਵਿਚ ਅਲਰਟ ਕਰਨ ਲਈ ਘੰਟੀ ਤੋਂ ਲੈ ਕੇ ਕੋਚ ਦੇ ਅੰਦਰ ਸੀਸੀਟੀਵੀ ਵਰਗੀਆਂ ਕੁੱਲ 20 ਨਵੀਂਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੀ ਜਾਣਕਾਰੀ ਖ਼ੁਦ ਰੇਲ ਮੰਤਰੀ ਪਿਯੂਸ਼ ਗੋਇਲ ਨੇ ਇੱਕ ਟਵੀਟ ਕਰਕੇ ਦਿੱਤੀ ਹੈ। ਇਸ ਲਈ ਉਨ੍ਹਾਂ ਨੇ ਇਕ ਪੂਰੀ ਵੀਡੀਓ ਟਵੀਟ ਕੀਤੀ ਹੈ।

ਯਾਤਰੀਆਂ ਨੂੰ ਸੁਚੇਤ ਕਰੇਗੀ ਘੰਟੀ

ਵਿਜੀਲੈਂਸ ਘੰਟੀ ਵੀ ਰੇਲਵੇ ਦੀ ਨਵੀਨਮ ਸੂਚੀ ਵਿਚ ਸ਼ਾਮਲ ਹੈ। ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਸੁਚੇਤ ਕਰਨ ਲਈ ਇੱਕ ਘੰਟੀ ਵੱਜੇਗੀ। ਭਾਵ ਜੇ ਕੋਈ ਯਾਤਰੀ ਪਾਣੀ ਜਾਂ ਕੁਝ ਭੋਜਨ ਲੈਣ ਲਈ ਟ੍ਰੇਨ ਤੋਂ ਉਤਰਿਆ ਹੈ, ਤਾਂ ਉਸਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਟ੍ਰੇਨ ਚੱਲਣ ਵਾਲੀ ਹੈ ਅਤੇ ਉਹ ਰੇਲ ਗੱਡੀ ਵਿਚ ਚੜ੍ਹ ਜਾਵੇਗਾ। ਇਸ ਨਾਲ ਲੋਕਾਂ ਦੇ ਟ੍ਰੇਨ ਛੁੱਟ ਜਾਣ ਦੀ ਸੰਭਾਵਨਾ ਘੱਟ ਜਾਵੇਗੀ।

ਇਹ ਵੀ ਪੜ੍ਹੋ : ਅਗਸਤ ਤੋਂ ਬਦਲੇਗੀ ਰੇਲ ਮਹਿਕਮੇ ਦੀ ਵੈੱਬਸਾਈਟ, ਮਿਲਣਗੀਆਂ ਹਵਾਈ ਅੱਡੇ ਵਰਗੀਆਂ ਸਹੂਲਤਾਂ

ਹਰ ਕੋਚ ਵਿਚ ਹੋਵੇਗਾ ਸੀਸੀਟੀਵੀ 

ਕਈ ਵਾਰ ਰੇਲਵੇ ਦੇ ਕੋਚ ਅੰਦਰ ਲੁੱਟ-ਖੋਹ, ਚੋਰੀ ਜਾਂ ਕੁੱਟ-ਮਾਰ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਨ੍ਹਾਂ ਨਾਲ ਨਜਿੱਠਣ ਲਈ ਰੇਲਵੇ ਨੇ ਕੋਚ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਕੰਮ ਸ਼ੁਰੂ ਹੋ ਗਿਆ ਹੈ। ਹੁਣ ਰੇਲ ਕੋਚ ਦੇ ਅੰਦਰ ਹੋਣ ਵਾਲੀਆਂ ਵਾਰਦਾਤਾਵਾਂ ਅਤੇ ਲੁੱਟ-ਖੋਹ  ਵਰਗੀਆਂ ਘਟਨਾਵਾਂ 'ਤੇ ਲਗਾਮ ਕੱਸੀ ਜਾ ਸਕੇਗੀ।

ਇਹ ਵੀ ਪੜ੍ਹੋ : ਹੁਣ ਕੋਰੋਨਾ ਲਾਗ ਤੋਂ ਸੁਰੱਖਿਅਤ ਹੋਵੇਗੀ ਰੇਲ ਯਾਤਰਾ, ਰੇਲਵੇ ਨੇ ਬਣਵਾਏ ਪੋਸਟ ਕੋਵਿਡ ਕੋਚ

ਮੋਬਾਈਲ 'ਤੇ ਮਿਲੇਗੀ ਟਿਕਟਾਂ ਸੰਬੰਧੀ ਜਾਣਕਾਰੀ

ਕੋਰੋਨਾ ਯੁੱਗ ਵਿਚ ਸਰੀਰਕ ਸੰਪਰਕ ਤੋਂ ਬਚਣ ਲਈ ਅਤੇ ਹਰੇਕ ਯਾਤਰੀ ਨੂੰ ਸਮਾਜਿਕ ਦੂਰੀ ਲਈ ਪ੍ਰੇਰਿਤ ਕਰਨ ਦੇ ਤਹਿਤ ਰੇਲਵੇ ਨੇ ਮੋਬਾਈਲ 'ਤੇ ਅਣ-ਰਿਜ਼ਰਵਡ ਟਿਕਟ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਹੈ, ਤਾਂ ਜੋ ਯਾਤਰੀਆਂ ਨੂੰ ਵਿਸ਼ੇਸ਼ ਸਹੂਲਤ ਮਿਲ ਸਕੇ। ਇਹ ਟਿਕਟਾਂ ਮੋਬਾਈਲ ਐਪਸ ਅਤੇ ਬਲਿਊ ਟੁੱਥ ਪ੍ਰਿੰਟਰਾਂ ਦੀ ਸਹਾਇਤਾ ਨਾਲ ਜਾਰੀ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖੁਸ਼ਖ਼ਬਰੀ : ਵੇਟਿੰਗ ਦੀ ਟੈਨਸ਼ਨ ਹੋਵੇਗੀ ਖ਼ਤਮ, ਮਿਲੇਗੀ ਸਿਰਫ confirm ਟਿਕਟ

ਬਿਨ੍ਹਾਂ ਬਿਜਲੀ ਤੋਂ ਮਿਲੇਗਾ ਠੰਡਾ ਪਾਣੀ

ਰੇਲਵੇ ਦੇ ਨਵੀਨਤਮ ਪਿਟਾਰੇ ਵਿਚ ਇਕ ਬਿਜਲੀ-ਰਹਿਤ ਵਾਟਰ ਕੂਲਰ ਵੀ ਹੈ, ਜੋ ਕਿ ਬੋਰੀਵਲੀ, ਦਹਾਨੂ ਰੋਡ, ਨੰਦੂਰਬਾਰ, ਊਧਨਾ ਅਤੇ ਬਾਂਦਰਾ ਰੇਲਵੇ ਸਟੇਸ਼ਨਾਂ 'ਤੇ ਲਗਾਏ ਗਏ ਹਨ। ਇਸ ਨਾਲ ਰੇਲਵੇ ਯਾਤਰੀਆਂ ਨੂੰ ਪੀਣ ਦਾ ਸਾਫ਼ ਪਾਣੀ ਮਿਲੇਗਾ। ਉਹ ਵੀ ਬਿਨ੍ਹਾਂ ਬਿਜਲੀ ਦੀ ਵਰਤੋਂ ਕੀਤੇ। ਰੇਲਵੇ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਪਿਯੂਸ਼ ਗੋਇਲ ਨੇ ਇਸ ਵੀਡੀਓ ਨੂੰ ਕੀਤਾ ਟਵੀਟ

 

ਇਸ ਤਰ੍ਹਾਂ ਦੀਆਂ ਕੁੱਲ 20 ਨਵੀਨਤਾਵਾਂ ਸ਼ਾਮਲ ਹਨ ਰੇਲਵੇ ਦੇ ਪਿਟਾਰੇ 'ਚ

ਰੇਲਵੇ ਨੇ ਯਾਤਰੀਆਂ ਦੀ ਸੁਰੱਖਿਆ ਵਧਾਉਣ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਜਾਂ ਦੋ ਨਹੀਂ, ਕੁੱਲ 20 ਨਵੀਨਤਾਵਾਂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਇਲਾਹਾਬਾਦ ਰੇਲਵੇ ਸਟੇਸ਼ਨ 'ਤੇ ਹਵਾ ਦੀ ਕੁਆਲਟੀ ਬਾਰੇ ਜਾਣਕਾਰੀ ਦੇਣ ਵਾਲੇ ਏਅਰ ਕੁਆਲਟੀ ਉਪਕਰਣ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ : ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰੇਗਾ 'ISRO',ਯਾਤਰੀਆਂ ਨੂੰ ਹੋਵੇਗਾ ਵੱਡਾ ਲਾਭ


Harinder Kaur

Content Editor

Related News