ਰੇਲਵੇ ਵਿਭਾਗ ਦਾ ਫੈਸਲਾ, ਹੁਣ ਨਹੀਂ ਰੱਦ ਕੀਤੀਆਂ ਜਾਣਗੀਆਂ ਜ਼ਿਆਦਾ ਮੁਸਾਫਰ ਗੱਡੀਆਂ

Tuesday, May 03, 2022 - 01:52 AM (IST)

ਰੇਲਵੇ ਵਿਭਾਗ ਦਾ ਫੈਸਲਾ, ਹੁਣ ਨਹੀਂ ਰੱਦ ਕੀਤੀਆਂ ਜਾਣਗੀਆਂ ਜ਼ਿਆਦਾ ਮੁਸਾਫਰ ਗੱਡੀਆਂ

ਨਵੀਂ ਦਿੱਲੀ (ਵਿਸ਼ੇਸ਼)- ਭਾਰਤੀ ਰੇਲਵੇ ਨੇ ਜ਼ਿਆਦਾ ਮੁਸਾਫਰ ਗੱਡੀਆਂ ਰੱਦ ਨਹੀਂ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਕੋਲੇ ਦੀ ਸਪਲਾਈ ਮਾਪਦੰਡ ਪੱਧਰ ’ਤੇ ਪਹੁੰਚ ਰਹੀ ਹੈ। ਬਿਜਨੈੱਸ ਸਟੈਂਡਰਡ ’ਚ 2 ਮਈ ਦੀ ਇਕ ਰਿਪੋਰਟ ਮੁਤਾਬਕ, ਹਾਲ ਦੇ ਦਿਨਾਂ ਵਿਚ ਰੱਦ ਕੀਤੀਆਂ ਗਈਆਂ ਗੱਡੀਆਂ ਨੂੰ ਬਹਾਲ ਕਰਨ ਲਈ ਇਹ ਲਗਾਤਾਰ ਕੋਲੇ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਤਾਂ ਜੋ ਅਸੀਂ ਮੁਸਾਫਰ ਗੱਡੀਆਂ ਨੂੰ ਬਹਾਲ ਕਰ ਸਕੀਏ। ਰਾਸ਼ਟਰੀ ਟਰਾਂਸਪੋਰਟਰ ਨੇ ਦੇਸ਼ ਭਰ ਵਿਚ ਕੋਲੇ ਦੀ ਰੇਕ ਦੀ ਆਵਾਜਾਈ ਨੂੰ ਤਰਜੀਹ ਦੇਣ ਲਈ 1 ਮਈ ਨੂੰ ਲਗਭਗ 42 ਮੁਸਾਫਰ ਗੱਡੀਆਂ ਨੂੰ ਰੱਦ ਕਰ ਦਿੱਤਾ ਸੀ। ਰੱਦ ਕੀਤੀਆਂ ਗਈਆਂ 42 ਗੱਡੀਆਂ ਵਿਚੋਂ 34 ਗੱਡੀਆਂ ਦੱਖਣੀ-ਪੂਰਬ ਮੱਧ ਰੇਲਵੇ (ਐੱਸ. ਈ. ਸੀ. ਆਰ.) ਤੋਂ ਹਨ, ਜਦਕਿ 8 ਉੱਤਰ ਰੇਲਵੇ ਤੋਂ ਹਨ।

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ 'ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ 'ਚ ਕੀਤੀ ਸੀ ਇਹ ਹਰਕਤ
ਇਸ ਲਈ ਰੱਦ ਕੀਤੀਆਂ ਗਈਆਂ ਸਨ ਗੱਡੀਆਂ
ਰੇਲਵੇ ਅਧਿਕਾਰੀਆਂ ਮੁਤਾਬਕ ਇਹ ਇਕ ਅੰਤਰਿਮ ਉਪਾਅ ਹੈ ਅਤੇ ਗੈਰ-ਤਰਜੀਹ ਵਾਲੇ ਖੇਤਰਾਂ ਅਤੇ ਘੱਟ ਰੁੱਝੇਵੇਂ ਵਾਲੇ ਮਾਰਗਾਂ ਵਿਚ ਰੱਦੀਕਰਨ ਹੋਈ ਹੈ। ਹਾਲ ਹੀ ਵਿਚ ਕੋਲਾ ਮੰਤਰਾਲਾ ਨੇ ਰੇਲਵੇ ਵਿਚ ਮੌਜੂਦਾ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਰੋਜ਼ਾਨਾ ਲਗਭਗ 422 ਕੋਲਾ ਰੈਕ ਚਲਾਉਣ ਦੀ ਅਪੀਲ ਕੀਤੀ ਸੀ। 28 ਅਪ੍ਰੈਲ ਨੂੰ ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਕੁਝ ਸੂਬਿਆਂ ਵਿਚ ਬਿਜਲੀ ਦੀ ਕਮੀ ਹੋ ਰਹੀ ਹੈ ਕਿਉਂਕਿ ਉਤਪਾਦਨ ਫਰਮਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਹੈ। ਸਿੰਘ ਦੇ ਮੁਤਾਬਕ, ਸੂਬੇ ਘਰੇਲੂ ਕੋਲੇ ਨੂੰ ਜੰਗ ਪੱਧਰ ’ਤੇ ਨਹੀਂ ਚੁੱਕ ਰਹੇ ਸਨ, ਈਂਧਨ ਦੀ ਦਰਾਮਦ ਨੂੰ ਵਧਾ ਰਹੇ ਸਨ ਅਤੇ ਉੱਚ ਈਂਧਨ ਲਾਗਤ ਦੇ ਪਾਸ-ਥਰੂ ਦੀ ਇਜਾਜ਼ਤ ਨਹੀਂ ਦੇ ਰਹੇ ਸਨ।

ਇਹ ਖ਼ਬਰ ਪੜ੍ਹੋ- ਰਾਹਿਲ ਗੰਗਜੀ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' 'ਚ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News