SFJ ਵਲੋਂ ਹੁਣ ਹਰਿਆਣਾ 'ਚ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ, ਉਖ਼ਾੜੀ ਗਈ ਰੇਲ ਪਟੜੀ

Saturday, Mar 18, 2023 - 12:19 PM (IST)

SFJ ਵਲੋਂ ਹੁਣ ਹਰਿਆਣਾ 'ਚ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ, ਉਖ਼ਾੜੀ ਗਈ ਰੇਲ ਪਟੜੀ

ਹਰਿਆਣਾ- ਵੱਖਵਾਦੀ ਸੰਗਠਨ ਸਿੱਖ ਫ਼ਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਭਾਰਤ ਵਿਚ ਚੱਲ ਰਹੇ ਜੀ-20 ਸੰਮੇਲਨ ਦਰਮਿਆਨ ਪੂਰੀ ਤਰ੍ਹਾਂ ਸਰਗਰਮ ਹੈ। ਇਸ ਸੰਮੇਲਨ 'ਚ ਵਿਘਨ ਪਾਉਣ ਲਈ ਪੰਨੂ ਵਲੋਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦਰਅਸਲ ਜੀ-20 ਸੰਮੇਲਨ 'ਚ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਡੈਲੀਗੇਟ ਆਏ ਹਨ। 

ਇਹ ਵੀ ਪੜ੍ਹੋ-  ਬਠਿੰਡਾ ’ਚ ਰੇਲਵੇ ਲਾਈਨ ਉਖਾੜ ਕੇ ਲਹਿਰਾਇਆ ‘ਖ਼ਾਲਿਸਤਾਨੀ ਝੰਡਾ’, SFJ ਦੇ ਅੱਤਵਾਦੀ ਪੰਨੂ ਨੇ ਲਈ ਜ਼ਿੰਮੇਵਾਰੀ

ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਗੱਲ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਜਦੋਂ ਤੱਕ ਪੰਜਾਬ, ਹਿਮਾਚਲ ਅਤੇ ਹਰਿਆਣਾ ਖ਼ਾਲਿਸਤਾਨ ਨਾ ਬਣ ਜਾਵੇ, ਉਦੋਂ ਤੱਕ ਭਾਰਤ 'ਚ ਸ਼ਾਂਤੀ ਅਤੇ ਸਥਿਰਤਾ ਨਹੀਂ ਆ ਸਕਦੀ। ਇਸ ਲਈ ਦਿੱਲੀ ਨੂੰ ਜਾਣ ਵਾਲੀ ਰੇਲ-ਪਟੜੀ ਨੂੰ ਮੰਡੀ ਡੱਬਵਾਲੀ ਸਟੇਸ਼ਨ ਹਰਿਆਣਾ ਵਿਖੇ ਉਖ਼ਾੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖ਼ਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਗਿਆ ਹੈ।

ਇਹ ਵੀ ਪੜ੍ਹੋ-  ਅਮਿਤ ਸ਼ਾਹ ਬੋਲੇ- 2024 'ਚ ਭਾਜਪਾ ਜਿੱਤੇਗੀ 303 ਤੋਂ ਵੱਧ ਸੀਟਾਂ, ਲਗਾਤਾਰ ਤੀਜੀ ਵਾਰ PM ਬਣਨਗੇ ਮੋਦੀ

ਦਰਅਸਲ ਸਿੱਖ ਫ਼ਾਰ ਜਸਟਿਸ ਵਲੋਂ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਦੀ ਭਾਰਤ ਫੇਰੀ ਤੋਂ ਪਹਿਲਾਂ ਅਤੇ ਜੀ-20  ਸੰਮੇਲਨ ਦੌਰਾਨ ਸਿੱਖ ਫ਼ਾਰ ਜਸਟਿਸ ਵਲੋਂ ਉਨ੍ਹਾਂ ਨੂੰ ਭਾਰਤ 'ਚ ਨਿਵੇਸ਼ ਨਾ ਕਰਨ ਲਈ ਰੋਕਿਆ ਗਿਆ ਹੈ। ਇਸ ਲਈ ਗੁਰਪਤਵੰਤ ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਉਹ ਭਾਰਤ 'ਚ ਨਿਵੇਸ਼ ਨਾ ਕਰਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਠਿੰਡਾ 'ਚ ਰੇਲ ਪਟੜੀ ਨੂੰ ਉਖਾੜ ਦਿੱਤਾ ਗਿਆ ਸੀ ਅਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਵੀ ਪੰਨੂ ਨੇ ਲਈ ਸੀ।


author

Tanu

Content Editor

Related News