PM ਮੋਦੀ ਦੇ ਭਾਸ਼ਣ ''ਚ ਰੁਕਾਵਟ ''ਤੇ ਰਾਹੁਲ ਨੇ ਕਸਿਆ ਤੰਜ, ਕਿਹਾ- ਮਸ਼ੀਨ ਵੀ ਨਹੀਂ ਝੱਲ ਸਕੀ ਝੂਠ

Tuesday, Jan 18, 2022 - 05:22 PM (IST)

PM ਮੋਦੀ ਦੇ ਭਾਸ਼ਣ ''ਚ ਰੁਕਾਵਟ ''ਤੇ ਰਾਹੁਲ ਨੇ ਕਸਿਆ ਤੰਜ, ਕਿਹਾ- ਮਸ਼ੀਨ ਵੀ ਨਹੀਂ ਝੱਲ ਸਕੀ ਝੂਠ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ 'ਚ ਰੁਕਾਵਟ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਝੂਠ ਨੂੰ ਮਸ਼ੀਨ ਵੀ ਨਹੀਂ ਝੱਲ ਸਕੀ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਇੰਨਾ ਝੂਠ ਟੇਲੀਪ੍ਰਾਂਪਟਰ ਵੀ ਨਹੀਂ ਝੱਲ ਸਕਿਆ।'' 

PunjabKesari

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵਿਸ਼ਵ ਆਰਥਿਕ ਮੰਚ ਦੇ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਨ ਦੌਰਾਨ ਇਕ ਸਮੇਂ ਉਹ ਰੁਕੇ ਅਤੇ ਫਿਰ ਇੱਧਰ-ਉੱਧਰ ਦੇਖਣ ਲੱਗੇ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਸਭ ਤੋਂ ਪੁੱਛਿਆ ਕਿ ਠੀਕ ਤਰ੍ਹਾਂ ਸੁਣਾਈ ਦੇ ਰਿਹਾ ਹੈ ਜਾਂ ਨਹੀਂ। ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ,''ਟੈਲੀਪ੍ਰਾਂਪਟਰ ਤੋਂ ਭਾਸ਼ਣ ਚੱਲ ਸਕਦਾ ਹੈ, ਸ਼ਾਸਨ ਨਹੀਂ। ਕੱਲ ਇਹ ਪੂਰੇ ਦੇਸ਼ ਦੀ ਸਮਝ 'ਚ ਆ ਗਿਆ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News