ਰਾਹੁਲ ਨੇ ਕਿਸਾਨਾਂ ਅਤੇ ਮਹਿੰਗਾਈ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
Saturday, Oct 23, 2021 - 01:34 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ, ਮਹਿੰਗਾਈ ਅਤੇ ਸਰਹੱਦ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਸਫ਼ਲ ਸੀ, ਅਸਫ਼ਲ ਹੈ। ਉਨ੍ਹਾਂ ਨੇ ਟਵੀਟ ਕੀਤਾ,‘‘ਕਿਸਾਨ ਪਰੇਸ਼ਾਨ ਹਨ, ਮਹਿੰਗਾਈ ਪਹੁੰਚੀ ਆਸਮਾਨ ਹੈ, ਸਰਹੱਦਾਂ ’ਤੇ ਘਮਾਸਾਨ ਹੈ, ਭਾਰਤ ਤਾਂ ਹਾਲੇ ਵੀ ਮਹਾਨ ਹੈ ਪਰ ਕੇਂਦਰ ਸਰਕਾਰ ਨਾਕਾਮ ਸੀ, ਨਾਕਾਮ ਹੈ।’’
ਦੂਜੇ ਪਾਸੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਲਲਿਤਪੁਰ ’ਚ ਖਾਦ ਲਈ ਲਾਈਨ ’ਚ ਖੜ੍ਹੇ ਹੋਏ ਕਿਸਾਨ ਦੀ ਮੌਤ ਨਾਲ ਜੁੜੀ ਖ਼ਬਰ ਨੂੰ ਲੈ ਕੇ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਟਵੀਟ ਕੀਤਾ,‘‘ਝੋਨਾ ਖਰੀਦਾਰੀ ’ਚ ਅਵਿਵਸਥਾ ਕਾਰਨ ਲਖੀਮਪੁਰ ਦੇ ਇਕ ਕਿਸਾਨ ਨੂੰ ਮੰਡੀ ’ਚ ਪਏ ਝੋਨੇ ਨੂੰ ਅੱਗ ਲਗਾਉਣੀ ਪਈ। ਖਾਦ ਵੰਡ ’ਚ ਅਵਿਵਸਥਾ ਕਾਰਨ ਲਲਿਤਪੁਰ ਦੇ ਇਕ ਕਿਸਾਨ ਦੀ ਲਾਈਨ ’ਚ ਖੜ੍ਹੇ-ਖੜ੍ਹੇ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਤੰਗ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ।’’