ਕੱਲ ਵੀਡੀਓ ''ਚ ਦੱਸਾਂਗਾ ਕਿ ਕਿਵੇਂ ਮੋਦੀ ਸਰਕਾਰ ਨੇ ਅਰਥ ਵਿਵਸਥਾ ਨੂੰ ਕੀਤਾ ਨਸ਼ਟ: ਰਾਹੁਲ ਗਾਂਧੀ

Monday, Aug 31, 2020 - 12:24 AM (IST)

ਕੱਲ ਵੀਡੀਓ ''ਚ ਦੱਸਾਂਗਾ ਕਿ ਕਿਵੇਂ ਮੋਦੀ ਸਰਕਾਰ ਨੇ ਅਰਥ ਵਿਵਸਥਾ ਨੂੰ ਕੀਤਾ ਨਸ਼ਟ: ਰਾਹੁਲ ਗਾਂਧੀ

ਨਵੀਂ ਦਿੱਲੀ - ਦੇਸ਼ ਦੀ ਅਰਥ ਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕਰਨ ਵਾਲੇ ਹਨ। ਇਸ ਵੀਡੀਓ 'ਚ ਰਾਹੁਲ ਗਾਂਧੀ ਅਰਥ ਵਿਵਸਥਾ ਦੇ ਵੱਖ-ਵੱਖ ਪਹਿਲੂਆਂ 'ਤੇ ਗੱਲ ਕਰਨਗੇ। ਰਾਹੁਲ ਗਾਂਧੀ ਨੇ ਇੱਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਕ ਟਵੀਟ 'ਚ ਲਿਖਿਆ, ਦੇਖੋ ਮੇਰੀ ਵੀਡੀਓ ਲੜੀ ਕਿ ਮੋਦੀ  ਸਰਕਾਰ ਨੇ ਭਾਰਤੀ ਅਰਥ ਵਿਵਸਥਾ ਨੂੰ ਕਿਵੇਂ ਨਸ਼ਟ ਕੀਤਾ। ਮੇਰੇ ਸਾਰੇ ਸੋਸ਼ਲ ਮੀਡੀਆ ਚੈਨਲਾਂ 'ਤੇ ਪਹਿਲਾ ਵੀਡੀਓ ਕੱਲ ਸਵੇਰੇ 10 ਵਜੇ।

ਰਾਹੁਲ ਗਾਂਧੀ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਜਾਰੀ ਕਰ ਚੁੱਕੇ ਹਨ। ਕੋਰੋਨਾ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਵੀਡੀਓ ਦੇ ਜ਼ਰੀਏ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਰਹੇ ਹਨ। ਸਰਕਾਰ ਦੀਆਂ ਨੀਤੀਆਂ ਖਿਲਾਫ ਆਪਣੀ ਆਵਾਜ਼ ਚੁੱਕਦੇ ਹੋਏ ਉਹ ਲੋਕਾਂ ਨਾਲ ਰੂਬਰੂ ਹੁੰਦੇ ਰਹੇ ਹਨ। ਵੀਡੀਓ ਸੀਰੀਜ਼ 'ਚ ਰਾਹੁਲ ਗਾਂਧੀ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਗੱਲ ਕਰਦੇ ਹਨ ਅਤੇ ਸਮੱਸਿਆਵਾਂ ਦੇ ਹੱਲ 'ਤੇ ਮੰਥਨ ਕਰਦੇ ਹਨ।

ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੇ.ਈ.ਈ.-ਨੀਟ ਦੀ ਪ੍ਰੀਖਿਆ 'ਚ ਬੈਠਣ ਵਾਲੇ ਵਿਦਿਆਰਥੀ ਪ੍ਰੀਖਿਆ 'ਤੇ ਚਰਚਾ ਕਰਨਾ ਚਾਹੁੰਦੇ ਹਨ ਜਦੋਂ ਕਿ ਪ੍ਰਧਾਨ ਮੰਤਰੀ ਖਿਡੌਣੇ 'ਤੇ ਚਰਚਾ ਕਰ ਰਹੇ ਹਨ। ਦੱਸ ਦਈਏ ਕਿ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਖਿਡੌਣਿਆਂ ਨੂੰ ਲੈ ਕੇ ਆਪਣੀ ਗੱਲ ਕਹੀ। ਉਨ੍ਹਾਂ ਕਿਹਾ, ਮੈਂ ਮਨ ਕੀ ਬਾਤ ਸੁਣ ਰਹੇ ਬੱਚਿਆਂ ਦੇ ਮਾਤਾ-ਪਿਤਾ ਤੋਂ ਮੁਆਫੀ ਮੰਗਦਾ ਹਾਂ ਕਿਉਂਕਿ ਹੋ ਸਕਦਾ ਹੈ, ਉਨ੍ਹਾਂ ਨੂੰ ਹੁਣ ਇਹ ਮਨ ਕੀ ਬਾਤ ਪ੍ਰੋਗਰਾਮ ਸੁਣਨ ਤੋਂ ਬਾਅਦ ਖਿਡੌਣਿਆਂ ਦੀ ਨਵੀਂ-ਨਵੀਂ ਮੰਗ ਸੁਣਨ ਨੂੰ ਮਿਲੇ। ਖਿਡੌਣੇ ਜਿੱਥੇ ਐਕਟਿਵਿਟੀ ਨੂੰ ਵਧਾਉਣ ਵਾਲੇ ਹੁੰਦੇ ਹਨ ਤਾਂ ਉਥੇ ਹੀ ਖਿਡੌਣੇ ਸਾਡੀਆਂ ਇੱਛਾਵਾਂ ਨੂੰ ਵੀ ਉਡ਼ਾਣ ਦਿੰਦੇ ਹਨ।


author

Inder Prajapati

Content Editor

Related News