ਆਪਣੀ ਨੌਜਵਾਨ ਪੂੰਜੀ ਨੂੰ ਬਰਬਾਦ ਕਰ ਰਿਹਾ ਹੈ ਹਿੰਦੁਸਤਾਨ: ਰਾਹੁਲ ਗਾਂਧੀ

01/28/2020 4:26:29 PM

ਜੈਪੁਰ—ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਦੱਸਦੇ ਹੋਏ ਅੱਜ ਇੱਥੇ ਕਿਹਾ ਹੈ ਕਿ 21ਵੀਂ ਸਦੀ ਦਾ ਹਿੰਦੁਸਤਾਨ ਆਪਣੀ ਇਸ ਪੂੰਜੀ ਨੂੰ ਬਰਬਾਦ ਕਰ ਰਿਹਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਇਸ ਦੇਸ਼ ਲਈ ਜੋ ਕਰ ਸਕਦੀ ਹੈ ਉਹ ਉਸ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੁਲਾਬੀ ਨਗਰੀ 'ਚ ਆਯੋਜਿਤ 'ਨੌਜਵਾਨ ਅਕ੍ਰੋਸ਼ ਰੈਲੀ' ਨੂੰ ਸੰਬੋਧਿਤ ਕਰ ਰਹੇ ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ਦੇ ਹਾਲਾਤਾਂ ਨੂੰ ਇਸ ਸਮੇਂ ਹਰ ਨੌਜਵਾਨ ਜਾਣਦਾ ਹੈ ਅਤੇ ਪਹਿਚਾਣਦਾ ਹੈ। ਹਰ ਦੇਸ਼ ਦੇ ਕੋਲ ਕੋਈ ਨਾ ਕੋਈ ਪੂੰਜੀ ਹੁੰਦੀ ਹੈ, ਹਿੰਦੁਸਤਾਨ ਦੇ ਕੋਲ ਉਸ ਦੀ ਸਭ ਤੋਂ ਵੱਡੀ ਪੂੰਜੀ ਉਸ ਦੇ ਕਰੋੜਾਂ ਨੌਜਵਾਨ ਹਨ। ਸਾਡੇ ਕੋਲ ਦੁਨੀਆ ਦੇ ਸਭ ਤੋਂ ਚੰਗੇ ਹੁਸ਼ਿਆਰ ਨੌਜਵਾਨ ਹਨ। ਪੂਰੀ ਦੁਨੀਆ ਇਸ ਗੱਲ ਨੂੰ ਮੰਨਦੀ ਹੈ ਕਿ ਹਿੰਦੁਸਤਾਨ ਦਾ ਨੌਜਵਾਨ ਪੂਰੀ ਦੁਨੀਆ ਨੂੰ ਬਦਲ ਸਕਦਾ ਹੈ।''

ਬੇਰੁਜ਼ਗਾਰੀ ਦੇ ਮੁੱਦੇ 'ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਾਂਗਰਸ ਨੇਤਾ ਨੇ ਕਿਹਾ, ''21ਵੀਂ ਸਦੀ ਦਾ ਹਿੰਦੁਸਤਾਨ ਆਪਣੀ ਪੂੰਜੀ ਨੂੰ ਬਰਬਾਦ ਕਰ ਰਿਹਾ ਹੈ। ਤੁਸੀਂ ਜੋ ਇਸ ਦੇਸ਼ ਦੇ ਲਈ ਕਰਨਾ ਚਾਹੁੰਦੇ ਹੋ ਅਤੇ ਕਰ ਸਕਦੇ ਹੋ ਉਸ ਨੂੰ ਆਪਣੀ ਸਰਕਾਰ ਅਤੇ ਸਾਡੇ ਪ੍ਰਧਾਨ ਮੰਤਰੀ ਹੋਣ ਨਹੀਂ ਹੋਣ ਦੇ ਰਹੇ ਹਨ।'' ਉਨ੍ਹਾਂ ਨੇ ਕਿਹਾ ਨਰਿੰਦਰ ਮੋਦੀ ਨੇ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਪਰ ਪਿਛਲੇ ਸਾਲ ਹਿੰਦੁਸਤਾਨ 'ਚ ਇਕ ਕਰੋੜ ਨੌਜਵਾਨਾਂ ਨੇ ਰੋਜ਼ਗਾਰ ਗੁਆਇਆ ਹੈ। 

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ''ਐੱਨ.ਆਰ.ਸੀ ਦੀ ਗੱਲ ਹੋਵੇਗੀ, ਸੀ.ਏ.ਏ, ਐੱਨ.ਪੀ.ਆਰ ਦੀ ਗੱਲ ਹੋਵੇਗੀ ਪਰ ਦੇਸ਼ ਦੇ ਸਾਹਮਣੇ ਜੋ ਸਭ ਤੋਂ ਵੱਡੀ ਸਮੱਸਿਆ ਹੈ ਜੋ ਇਸ ਦੇਸ਼ ਦੇ ਹਰ ਪਰਿਵਾਰ ਨੂੰ ਚੁੱਭਦੀ ਹੈ, ਉਸ ਦੇ ਬਾਰੇ 'ਚ ਸਾਡੇ ਪ੍ਰਧਾਨ ਮੰਤਰੀ ਇਕ ਸ਼ਬਦ ਨਹੀਂ ਬੋਲਦੇ ਹਨ।'' ਉਨ੍ਹਾਂ ਨੇ ਕਿਹਾ ਹੈ ਕਿ ਸੰਪ੍ਰਗ ਸਰਕਾਰ ਦੇ ਸਮੇਂ ਦੇਸ਼ ਦੀ ਜੀ.ਡੀ.ਪੀ ਦੀ ਵਾਧਾ ਦਰ 9 ਫੀਸਦੀ ਸੀ, ਜੋ ਹੁਣ ਨਵੇਂ ਮਾਪਦੰਡਾਂ ਦੇ ਹਿਸਾਬ ਤੋਂ ਵੀ ਘੱਟ ਕੇ 5 ਫੀਸਦੀ ਰਹਿ ਗਈ।


Iqbalkaur

Content Editor

Related News