ਵਾਇਨਾਡ ''ਚ ਥਿਰੂਨੇਲੀ ਮੰਦਰ ''ਚ ਰਾਹੁਲ ਗਾਂਧੀ ਨੇ ਕੀਤੀ ਪੂਜਾ

Wednesday, Apr 17, 2019 - 11:59 AM (IST)

ਤਿਰੂਵਨੰਤਪੁਰਮ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਲੋਕ ਸਭਾ ਹਲਕੇ ਵਾਇਨਾਡ 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਥਿਰੂਨੇਲੀ ਮੰਦਰ 'ਚ ਪੂਜਾ ਕੀਤੀ। ਰਾਹੁਲ ਗਾਂਧੀ ਦੇ ਲਈ ਥਿਰੂਨੇਲੀ ਦਾ ਵੱਖਰਾ ਮਹੱਤਵ ਹੈ। ਇੱਥੇ ਇੱਕ ਨਦੀ 'ਚ ਵੀ ਰਾਜੀਵ ਗਾਂਧੀ ਦੀਆਂ ਅਸਥੀਆਂ ਵਹਾਈਆਂ ਸੀ। ਇੱਥੇ ਅੱਜ ਰਾਹੁਲ ਆਪਣੇ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਂਟ ਕਰਨਗੇ। ਦੱਸ ਦੇਈਏ ਕਿ ਰਾਹੁਲ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਮੇਠੀ ਤੋਂ ਇਲਾਵਾ ਵਾਇਨਾਡ ਸੀਟ ਤੋਂ ਵੀ ਲੋਕ ਸਭਾ ਚੋਣ ਲੜ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਲਈ ਦੂਜੇ ਪੜਾਅ 'ਤੇ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਮੰਗਲਵਾਰ ਨੂੰ ਖਤਮ ਹੋ ਗਿਆ। 18 ਅਪ੍ਰੈਲ 12 ਸੂਬਿਆਂ ਦੀਆਂ 95 ਸੀਟਾਂ 'ਤੇ ਚੋਣਾਂ ਹੋਣਗੀਆਂ। ਪਹਿਲਾਂ 13 ਸੂਬਿਆਂ ਦੀਆਂ 97 ਸੀਟਾਂ 'ਤੇ ਚੋਣਾਂ ਹੋਣੀਆਂ ਸੀ ਪਰ ਤਾਮਿਲਨਾਡੂ ਦੀ ਵੇਲੋਰ ਸੀਟ 'ਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਤ੍ਰਿਪੁਰਾ ਈਸਟ ਦੀ ਚੋਣ ਟਲ ਗਈ ਹੈ। ਹੁਣ ਇੱਥੇ 23 ਅਪ੍ਰੈਲ ਨੂੰ ਚੋਣਾਂ ਹੋਣਗੀਆਂ।

PunjabKesari


Iqbalkaur

Content Editor

Related News