ਰਾਹੁਲ ਨੇ ਵੋਟਰਾਂ ਨੂੰ ਰਿਝਾਇਆ, ਹਰ ਗਰੀਬ ਨੂੰ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ

Monday, Apr 05, 2021 - 11:40 AM (IST)

ਰਾਹੁਲ ਨੇ ਵੋਟਰਾਂ ਨੂੰ ਰਿਝਾਇਆ, ਹਰ ਗਰੀਬ ਨੂੰ 6-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ

ਵਾਇਨਾਡ- ਕੇਰਲ ’ਚ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਐਤਵਾਰ ਕਿਹਾ ਕਿ ਸੂਬੇ ’ਚ ਯੂ. ਡੀ. ਐੱਫ. ਦੀ ਸਰਕਾਰ ਬਣਨ ’ਤੇ ‘ਨਿਊਨਤਮ ਆਯ ਯੋਜਨਾ’ (ਨਿਆਯ) ਅਧੀਨ ਹਰ ਗਰੀਬ ਵਿਅਕਤੀ ਨੂੰ ਯਕੀਨੀ ਤੌਰ ’ਤੇ ਹਰ ਮਹੀਨੇ 6-6 ਹਜ਼ਾਰ ਰੁਪਏ ਮਿਲਣਗੇ। 

PunjabKesariਗਰੀਬ ਵਿਅਕਤੀ ਨੂੰ ਸਾਲਾਨਾ ਮਿਲਣਗੇ 72-72 ਹਜ਼ਾਰ ਰੁਪਏ 
ਇੱਥੇ ਯੂ. ਡੀ. ਐੱਫ. ਦੀ ਇਕ ਬੈਠਕ ’ਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਯੂ. ਡੀ. ਐੱਫ. ਵੱਲੋਂ ਕੁਝ ਕ੍ਰਾਂਤੀਕਾਰੀ ਪ੍ਰਸਤਾਵ ਲਿਆਂਦੇ ਜਾ ਰਹੇ ਹਨ। ਕਿਸੇ ਵੀ ਭਾਰਤੀ ਸੂਬੇ ’ਚ ਪਹਿਲਾਂ ਕਦੀ ਵੀ ਅਜਿਹਾ ਯਤਨ ਨਹੀਂ ਕੀਤਾ ਗਿਆ। ਅਸੀਂ ਜੋ ਯੋਜਨਾ ਬਣਾਈ ਹੈ, ਉਸ ਮੁਤਾਬਕ ਹਰ ਗਰੀਬ ਵਿਅਕਤੀ ਨੂੰ 72-72 ਹਜ਼ਾਰ ਰੁਪਏ ਸਾਲਾਨਾ ਮਿਲਣਗੇ। ਇਹ ਰਕਮ ਉਨ੍ਹਾਂ ਦੇ ਖਾਤਿਆਂ ’ਚ ਪਾਈ ਜਾਵੇਗੀ।

PunjabKesariਰਾਹੁਲ ਨੇ ਵਾਇਨਾਡ ਦੇ ਤਿਰੁਮੇਲੀ ਮੰਦਰ ’ਚ ਜਾ ਕੇ ਮੱਥਾ ਟੇਕਿਆ
ਰਾਹੁਲ ਨੇ ਐਤਵਾਰ ਸਵੇਰੇ ਵਾਇਨਾਡ ਦੇ ਤਿਰੁਮੇਲੀ ਮੰਦਰ ’ਚ ਜਾ ਕੇ ਮੱਥਾ ਟੇਕਿਆ। ਇਸ ਮੰਦਰ ਨਾਲ ਉਨ੍ਹਾਂ ਦਾ ਭਾਵਨਾਤਮਕ ਰਿਸ਼ਤਾ ਹੈ। ਉਨ੍ਹਾਂ ਦੇ ਪਿਤਾ ਸਵ. ਰਾਜੀਵ ਗਾਂਧੀ ਦੀਆਂ ਅਸਥੀਆਂ ਦੇ ਕਲਸ਼ ਨੂੰ 1991 ’ਚ ਜਿਸ ਪਾਪਨਾਸ਼ਿਨੀ ’ਚ ਜਲ ਪ੍ਰਵਾਹ ਕੀਤਾ ਗਿਆ ਸੀ, ਉਹ ਭਗਵਾਨ ਮਹਾ ਵਿਸ਼ਨੂੰ ਦੇ ਉਕਤ ਪ੍ਰਸਿੱਧ ਮੰਦਰ ਨਾਲ ਸਬੰਧਤ ਹੈ। ਰਾਹੁਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਇਸ ਮੰਦਰ ’ਚ ਗਏ ਸਨ।

PunjabKesari

PunjabKesari


author

DIsha

Content Editor

Related News