53 ਸਾਲ ਦੇ ਹੋਏ ਰਾਹੁਲ ਗਾਂਧੀ, ਕਾਂਗਰਸ ਆਗੂਆਂ ਨੇ ਦਿੱਤੀ ਵਧਾਈ
Monday, Jun 19, 2023 - 12:15 PM (IST)
ਨਵੀਂ ਦਿੱਲੀ- ਕਾਂਗਰਸ ਆਗੂ ਨੇਤਾ ਰਾਹੁਲ ਗਾਂਧੀ ਅੱਜ ਯਾਨੀ 19 ਜੂਨ ਨੂੰ ਆਪਣਾ 53ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਰਾਹੁਲ ਦੇ ਜਨਮ ਦਿਨ 'ਤੇ ਕਈ ਸੀਨੀਅਰ ਨੇਤਾਵਾਂ ਅਤੇ ਪਾਰਟੀ ਵਰਕਰਾਂ ਨੇ ਵਧਾਈ ਦਿੱਤੀ ਹੈ। ਦਿੱਲੀ 'ਚ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਹੈੱਡ ਕੁਆਰਟਰ ਦੇ ਬਾਹਰ ਰਾਹੁਲ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲੇ ਪੋਸਟਰ ਲਗਾਏ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ ਕਿ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਹਾਰਦਿਕ ਵਧਾਈ। ਸੰਵਿਧਾਨਕ ਮੁੱਲਾਂ ਦੇ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਉਲਟ ਸਥਿਤੀਆਂ 'ਚ ਤੁਹਾਡਾ ਸਾਹਸ ਸ਼ਲਾਘਾਯੋਗ ਹੈ। ਤੁਸੀਂ ਦਯਾ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਂਦੇ ਹੋਏ ਸੱਤਾ ਲਈ ਸੋਚ ਬੋਲਣਾ ਜਾਰੀ ਰੱਖੋ ਅਤੇ ਲੱਖਾਂ ਭਾਰਤੀਆਂ ਦੀ ਆਵਾਜ਼ ਬਣੋ। ਉੱਥੇ ਹੀ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਲਿਖਿਆ ਕਿ ਸਾਹਸ ਨਾਲ ਜਨਤਾ ਦੀ ਆਵਾਜ਼ ਬਣਨ ਵਾਲੇ, ਹਰ ਵਰਗ-ਜਾਤੀ ਅਤੇ ਸਮੂਹ ਨੂੰ ਨਾਲ ਲੈ ਕੇ ਤੁਰਨ ਵਾਲੇ, ਹਰ ਹਾਲ 'ਚ ਸੱਚਾਈ ਅਤੇ ਅਹਿੰਸਾ ਦੇ ਮਾਰਗ 'ਤੇ ਤੁਰਨ ਵਾਲੇ ਸਾਡੇ ਨੇਤਾ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦਾ ਜਨਮ ਦਿਨ 19 ਜੂਨ 1970 ਨੂੰ ਨਵੀਂ ਦਿੱਲੀ 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਇੱਥੇ ਹੋਇਆ। ਰਾਹੁਲ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ 2004 'ਚ ਰਾਜਨੀਤੀ 'ਚ ਐਂਟਰੀ ਕੀਤੀ ਸੀ ਅਤੇ ਪਹਿਲੀ ਵਾਰੇ ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਚੋਣ ਲੜੀ ਸੀ। 2019 ਦੀਆਂ ਚੋਣਾਂ 'ਚ ਉਹ ਅਮੇਠੀ ਤੋਂ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ। ਅਮੇਠੀ ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਸੀ, ਇੱਥੋਂ ਰਾਹੁਲ ਦੇ ਪਿਤਾ ਰਾਜੀਵ ਗਾਂਧੀ ਵੀ ਲੋਕ ਸਭਾ ਚੋਣ ਜਿੱਤਦੇ ਆਏ ਸਨ।