ਰਾਹੁਲ ਗਾਂਧੀ ਨੇ ਪੀ. ਐੱਮ. ਮੋਦੀ ''ਤੇ ਕੱਸਿਆ ਤੰਜ

Wednesday, Mar 27, 2019 - 03:08 PM (IST)

ਰਾਹੁਲ ਗਾਂਧੀ ਨੇ ਪੀ. ਐੱਮ. ਮੋਦੀ ''ਤੇ ਕੱਸਿਆ ਤੰਜ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਫਲ ਮਿਸ਼ਨ ਸ਼ਕਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਨੂੰ ਸੰਬੋਧਿਤ ਕਰਨ 'ਤੇ ਚੁਟਕੀ ਲੈਂਦੇ ਹੋਏ ਉਨ੍ਹਾਂ 'ਵਿਸ਼ਵ ਰੰਗਮੰਚ ਦਿਵਸ' ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਰਾਹੁਲ ਗਾਂਧੀ ਨੇ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੂੰ ਮਿਸ਼ਨ ਸ਼ਕਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦੇ ਇਸ ਕੰਮ 'ਤੇ ਸਾਨੂੰ ਮਾਣ ਹੈ। ਰਾਹੁਲ ਨੇ ਮਿਸ਼ਨ ਸ਼ਕਤੀ ਦੀ ਸਫਲਤਾ ਲਈ ਰਾਸ਼ਟਰ ਦੇ ਨਾਂ ਸੰਬੋਧਨ ਕਰਨ ਲਈ ਮੋਦੀ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਵਿਸ਼ਵ ਰੰਗਮੰਚ ਦਿਵਸ 'ਤੇ ਬਹੁਤ-ਬੁਹਤ ਸ਼ੁੱਭਕਾਮਨਾਵਾਂ ਦਿੰਦਾ ਹਾਂ।'' 

ਜ਼ਿਕਰਯੋਗ ਹੈ ਕਿ ਦੇਸ਼ ਨੇ ਅੱਜ ਕਿਸੇ ਵੀ ਸੈਟੇਲਾਈਟ ਨੂੰ ਪੁਲਾੜ ਵਿਚ ਹੀ ਤਬਾਹ ਕਰਨ ਦੀ ਸਮਰੱਥਾ ਹਾਸਲ ਕੀਤੀ ਹੈ ਅਤੇ ਭਾਰਤ ਦੁਨੀਆ ਦੀ ਚੌਥੀ ਪੁਲਾੜ ਮਹਾਸ਼ਕਤੀ ਬਣ ਗਿਆ ਹੈ। ਇਸ ਦਾ ਐਲਾਨ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਂ ਸੰਬੋਧਨ ਤੋਂ ਕੀਤਾ। ਅੱਜ ਹੀ ਦੁਨੀਆ ਵਿਚ ਵਿਸ਼ਵ ਰੰਗਮੰਚ ਦਿਵਸ ਵੀ ਮਨਾਇਆ ਜਾ ਰਿਹਾ ਹੈ।


author

Tanu

Content Editor

Related News