ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਸਮਰਥਨ ''ਚ ਰਾਹੁਲ ਨੇ ਕਿਹਾ- ਕੌਣ ਕਹਿੰਦਾ ਹੈ ਇਹ ਚੰਗੇ ਦਿਨ ਹਨ
Friday, Jan 28, 2022 - 06:05 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੇਲਵੇ ਭਰਤੀ ਬੋਰਡ-ਐੱਨ.ਟੀ.ਪੀ.ਸੀ. ਪ੍ਰੀਖਿਆ ਦੇ ਨਿਯਮਾਂ ਅਤੇ ਨਤੀਜਿਆਂ ਨੂੰ ਲੈ ਕੇ ਵਿਰੋਧ ਕਰ ਰਹੇ ਨੌਜਵਾਨਾਂ ਦਾ ਸ਼ੁੱਕਰਵਾਰ ਨੂੰ ਸਮਰਥਨ ਕੀਤਾ ਅਤੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਵਾਲ ਕੀਤਾ ਕਿ ਕੌਣ ਕਹਿੰਦਾ ਹੈ ਕਿ ਇਹ ਚੰਗੇ ਦਿਨ ਹੈ। ਉਨ੍ਹਾਂ ਨੇ ਇਕ ਨੌਜਵਾਨ ਦਾ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਵਿਦਿਆਰਥੀਆਂ ਦੀ ਗੱਲ ਸਹੀ ਹੈ। ਉਨ੍ਹਾਂ ਦੇ ਦਰਦ ਸੱਚੇ ਹਨ। ਕੌਣ ਕਹਿੰਦਾ ਹੈ ਇਹ ਦਿਨ ਚੰਗੇ ਹਨ?''
ਰਾਹੁਲ ਨੇ ਜੋ ਵੀਡੀਓ ਸਾਂਝਾ ਕੀਤਾ ਹੈ, ਉਸ 'ਚ ਇਕ ਨੌਜਵਾਨ ਇਹ ਕਹਿ ਰਿਹਾ ਹੈ ਕਿ ਉਸ ਦੀ ਮਾਂ ਬੀਮਾਰ ਹੋਣ ਦੇ ਬਾਵਜੂਦ ਦਵਾਈ ਨਹੀਂ ਲੈਂਦੀ ਤਾਂ ਕਿ ਉਹ ਉਸ ਲਈ ਮਹੀਨੇ ਦਾ ਖਰਚ ਭੇਜ ਸਕੇ। ਦੂਜੇ ਪਾਸੇ ਕਾਂਗਰਸ ਦੀ ਨੌਜਵਾਨ ਇਕਾਈ ਦੇ ਨੇਤਾਵਾਂ ਅਤੇ ਵਰਕਰਾਂ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਅੰਦੋਲਨਕਾਰੀ ਨੌਜਵਾਨਾਂ ਵਿਰੁੱਧ ਪੁਲਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੌਕਰੀ ਦੇ ਇਛੁੱਕ ਉਮੀਦਵਾਰਾਂ ਵਲੋਂ ਪ੍ਰਦਰਸ਼ਨ ਦੀ ਖ਼ਬਰ ਤੋਂ ਬਾਅਦ ਰੇਲ ਮੰਤਰਾਲਾ ਨੇ ਬੁੱਧਵਾਰ ਨੂੰ ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ (ਆਰ.ਆਰ.ਬੀ.-ਐੱਨ.ਟੀ.ਪੀ.ਸੀ.) ਅਤੇ ਪੱਧਰ 2 ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਉਮੀਦਵਾਰ 2 ਪੜਾਵਾਂ 'ਚ ਪ੍ਰੀਖਿਆ ਆਯੋਜਿਤ ਕਰਨ ਸਬੰਧੀ ਰੇਲਵੇ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਖ਼ਰੀ ਚੋਣ ਲਈ ਦੂਜਾ ਪੜ੍ਹਾਅ ਉਨ੍ਹਾਂ ਲੋਕਾਂ ਨੂੰ ਧੋਖਾ ਦੇਣ ਸਮਾਨ ਹੈ, ਜੋ ਕੰਪਿਊਟਰ ਆਧਾਰਤ ਪ੍ਰੀਖਿਆ (ਸੀ.ਬੀ.ਟੀ.) ਲਈ ਆਰ.ਆਰ.ਬੀ.-ਐੱਨ.ਟੀ.ਪੀ.ਸੀ. ਦੇ ਪਹਿਲੇ ਪੜਾਅ 'ਚ ਮੌਜੂਦ ਹੋਏ ਅਤੇ ਪਾਸ ਹੋਏ। ਲਗਭਗ 1.25 ਕਰੋੜ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਸੀ, ਜਿਸ 'ਚ ਪੱਧਰ 2 ਤੋਂ ਪੱਧਰ 6 ਤੱਕ 35000 ਤੋਂ ਵੱਧ ਅਹੁਦਿਆਂ ਦਾ ਵਿਗਿਆਪਨ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਭਲਕੇ ਬਿਹਾਰ ਬੰਦ ਦਾ ਕੀਤਾ ਐਲਾਨ, ਮਹਾਗਠਜੋੜ ਕਰੇਗਾ ਸਮਰਥਨ
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ