ਰਾਹੁਲ ਨੇ ਕੁਝ ਇਸ ਅੰਦਾਜ ''ਚ ਦਿੱਤੀ ਨਵੇਂ ਸਾਲ ਦੀ ਵਧਾਈ, ਕਿਹਾ ਕਿਸਾਨਾਂ ਨਾਲ ਦਿਲ ਤੋਂ ਹਾਂ

01/01/2021 2:06:38 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਵੇਂ ਸਾਲ ਮੌਕੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਵਧਾਈ ਦਿੱਤੀ। ਰਾਹੁਲ ਨੇ ਨਵੇਂ ਸਾਲ 'ਤੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਾਡੀ ਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਨੇ ਕਿਹਾ,''ਮੈਂ ਆਪਣੇ ਹੱਕ ਲਈ ਲੜ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਦਿਲ ਤੋਂ ਹਾਂ।'' ਰਾਹੁਲ ਇੰਨੀਂ ਦਿਨੀਂ ਵਿਦੇਸ਼ ਯਾਤਰਾ 'ਤੇ ਹਨ। ਉਹ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਕਈ ਵਾਰ ਸਰਕਾਰ ਦੀ ਆਲੋਚਨਾ ਕਰ ਚੁਕੇ ਹਨ।

ਇਹ ਵੀ ਪੜ੍ਹੋ : ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

PunjabKesariਉਨ੍ਹਾਂ ਟਵੀਟ ਕਰਦੇ ਹੋਏ ਕਿਹਾ,''ਮੈਂ ਦਿਲੋਂ ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹਾਂ, ਜੋ ਸਨਮਾਨ ਅਤੇ ਮਾਣ ਨਾਲ ਅਨਿਆਂਪੂਰਨ ਤਾਕਤਾਂ ਵਿਰੁੱਧ ਲੜਾਈ ਲੜ ਰਹੇ ਹਨ। ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ।''

ਇਹ ਵੀ ਪੜ੍ਹੋ : ਕਿਸਾਨੀ ਘੋਲ ਦਾ 37ਵਾਂ ਦਿਨ, 80 ਕਿਸਾਨ ਜਥੇਬੰਦੀਆਂ ਅੱਜ ਸਿੰਘੂ ਸਰਹੱਦ 'ਤੇ ਕਰਨਗੀਆਂ ਬੈਠਕ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News