ਵਿਦੇਸ਼ ''ਚ ਬਣੇ ਟੀਕਿਆਂ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਨੂੰ ਲੈ ਕੇ ਰਾਹੁਲ ਨੇ ਸਰਕਾਰ ''ਤੇ ਕੱਸਿਆ ਤੰਜ

Wednesday, Apr 14, 2021 - 12:27 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਦੇਸ਼ 'ਚ ਬਣੀ ਕੋਵਿਡ ਰੋਕੂ ਟੀਕਿਆਂ ਦੇ ਭਾਰਤ 'ਚ ਉਪਯੋਗ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਨੂੰ ਲੈ ਕੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦੇ ਹੋਏ ਸਰਕਾਰ 'ਤੇ ਤੰਜ ਕੱਸਿਆ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਇਕ ਚਰਚਿਤ ਕਥਨ ਨੂੰ ਲਿਖਦੇ ਹੋਏ ਟਵੀਟ ਕੀਤਾ,''ਪਹਿਲਾਂ ਉਹ ਤੁਹਾਡੀ ਅਣਦੇਖੀ ਕਰਨਗੇ, ਫਿਰ ਤੁਹਾਡੇ 'ਤੇ ਹੱਸਣਗੇ, ਫਿਰ ਉਹ ਤੁਹਾਡੇ ਨਾਲ ਲੜਨਗੇ, ਫਿਰ ਤੁਸੀਂ ਜਿੱਤ ਜਾਓਗੇ।'' ਦਰਅਸਲ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਵਿਦੇਸ਼ 'ਚ ਬਣੇ ਟੀਕਿਆਂ ਦੇ ਭਾਰਤ 'ਚ ਉਪਯੋਗ ਨੂੰ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਬਾਅਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਉਨ੍ਹਾਂ 'ਤੇ ਵਿਦੇਸ਼ੀ ਕੰਪਨੀਆਂ ਲਈ ਲਾਬਿੰਗ (ਪੱਖ) ਕਰਨ ਦਾ ਦੋਸ਼ ਲਗਾਇਆ ਸੀ।

PunjabKesariਇਹ ਵੀ ਪੜ੍ਹੋ : ਦੇਸ਼ ਨੂੰ ਕੋਵਿਡ ਰੋਕੂ ਟੀਕੇ ਦੀ ਜ਼ਰੂਰਤ, ਹਰ ਕਿਸੇ ਨੂੰ ਸੁਰੱਖਿਅਤ ਜੀਵਨ ਦਾ ਅਧਿਕਾਰ : ਰਾਹੁਲ ਗਾਂਧੀ

ਦੱਸਣਯੋਗ ਹੈ ਕਿ ਟੀਕਿਆਂ ਦੀ ਉਪਲੱਬਧਤਾ ਵਧਾਉਣ ਅਤੇ ਦੇਸ਼ 'ਚ ਟੀਕਾਕਰਨ ਦੀ ਗਤੀ ਤੇਜ਼ ਕਰਨ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਹੋਰ ਦੇਸ਼ਾਂ 'ਚ ਐਮਰਜੈਂਸੀ ਵਰਤੋਂ ਲਈ ਅਧਿਕ੍ਰਿਤ, ਵਿਦੇਸ਼ 'ਚ ਬਣੇ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦੇਸ਼ 'ਚ ਬਣੇ ਟੀਕਿਆਂ ਦੇ ਪਹਿਲੇ 100 ਲਾਭਪਾਤਰਾਂ ਦੀ ਸਿਹਤ 'ਤੇ 7 ਦਿਨ ਨਜ਼ਰ ਰੱਖੀ ਜਵੇਗੀ, ਜਿਸ ਤੋਂ ਬਾਅਦ ਦੇਸ਼ 'ਚ ਟੀਕਾਕਰਨ ਪ੍ਰੋਗਰਾਮ 'ਚ ਇਨ੍ਹਾਂ ਟੀਕਿਆਂ ਦੀ ਵਰਤੋਂ ਕੀਤੀ ਜਾਵੇਗੀ। ਦੂਜੇ ਪਾਸੇ ਰਾਹੁਲ ਗਾਂਧੀ ਨੇ ਇਕ ਹੋਰ ਟਵੀਟ 'ਚ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਡਕਰ ਦੀ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਭਾਰਤ ਹੁਣ ਸਾਬਿਤ ਕਰ ਰਿਹਾ ਹੈ ਕਿ ਸਮੇਂ ਦੇ ਨਾਲ ਪਿਛੜ ਜਾਣਾ ਸੰਭਵ ਹੈ। ਉਨ੍ਹਾਂ ਕਿਹਾ,''ਅੱਜ ਅਸੀਂ ਬਾਲਾਸਾਹਿਬ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਅਜਿਹੇ ਮੁਸ਼ਕਲ ਸਵਾਲ ਹੱਲ ਕੀਤੇ, ਜਿਨ੍ਹਾਂ ਨਾਲ ਸਾਡੇ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਚੱਲਣ 'ਚ ਮਦਦ ਮਿਲੀ।''

PunjabKesari

ਇਹ ਵੀ ਪੜ੍ਹੋ : ਮੋਦੀ ਜੀ, ਤੁਸੀਂ ਘੰਟੀ ਵਜਵਾਈ, ਥਾਲੀ ਖੜਕਵਾਈ ਪਰ ਕੋਰੋਨਾ ਅਜੇ ਵੀ ਜਾਰੀ ਹੈ : ਰਾਹੁਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News