ਕਿਸਾਨ ਅੰਦੋਲਨ ਦੇ ਸਮਰਥਨ 'ਚ ਰਾਹੁਲ ਨੇ ਵੀਡੀਓ ਸਾਂਝੀ ਕਰ PM ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ

01/08/2021 12:38:53 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੁਹਰਾਉਂਦੇ ਹੋਏ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਧਾਵਾ ਬੋਲਿਆ ਹੈ। ਰਾਹੁਲ ਨੇ ਟਵੀਟ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਰਾਹੁਲ ਨੇ ਲਿਖਿਆ,''ਸ਼ਾਂਤੀਪੂਰਨ ਅੰਦੋਲਨ ਲੋਕਤੰਤਰ ਦਾ ਇਕ ਅਭਿੰਨ ਹਿੱਸਾ ਹੁੰਦਾ ਹੈ, ਸਾਡੇ ਕਿਸਾਨ ਭਰਾ-ਭੈਣ ਜੋ ਅੰਦੋਲਨ ਕਰ ਰਹੇ ਹਨ, ਉਸ ਨੂੰ ਦੇਸ਼ ਭਰ ਤੋਂ ਸਮਰਥਨ ਮਿਲ ਰਿਹਾ ਹੈ। ਤੁਸੀਂ ਵੀ ਉਨ੍ਹਾਂ ਦੇ ਸਮਰਥਨ 'ਚ ਆਪਣੀ ਆਵਾਜ਼ ਜੋੜ ਕੇ ਇਸ ਸੰਘਰਸ਼ ਨੂੰ ਬੁਲੰਦ ਕਰੋ ਤਾਂ ਕਿ ਖੇਤੀ ਵਿਰੋਧੀ ਕਾਨੂੰਨ ਖ਼ਤਮ ਹੋਣ।

ਇਹ ਵੀ ਪੜ੍ਹੋ : ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

 

ਇਸ ਤੋਂ ਪਹਿਲਾਂ ਵੀ ਰਾਹੁਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੀ ਉਦਾਸੀਨਤਾ ਅਤੇ ਹੰਕਾਰ ਕਾਰਨ ਕਿਸਾਨ ਅੰਦੋਲਨ ਦੌਰਾਨ 60 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁਕੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਮੋਦੀ ਸਰਕਾਰ ਦੀ ਉਦਾਸੀਨਤਾ ਅਤੇ ਹੰਕਾਰ ਨੇ 60 ਤੋਂ ਵੱਧ ਕਿਸਾਨਾਂ ਦੀ ਜਾਨ ਲੈ ਲਈ। ਕਿਸਾਨਾਂ ਦੇ ਹੰਝੂ ਪੂੰਝਣ ਦੀ ਬਜਾਏ ਇਹ ਸਰਕਾਰ ਉਨ੍ਹਾਂ ਨੇ ਹੰਝੂ ਗੈਸ ਦੇ ਗੋਲ਼ੇ ਸੁੱਟ ਰਹੀ ਹੈ।'' ਕਾਂਗਰਸ ਨੇਤਾ ਨੇ ਦੋਸ਼ ਲਾਇਆ, ਇਸ ਤਰ੍ਹਾਂ ਦੀ ਬੇਰਹਿਮੀ ਮਿਲੀਭਗਤ ਵਾਲੇ ਪੂੰਜੀਪਤੀਆਂ ਦੇ ਹਿੱਤਾਂ ਨੂੰ ਉਤਸ਼ਾਹ ਦੇਣ ਲਈ ਹੈ। ਰਾਹੁਲ ਨੇ ਕਿਹਾ ਸੀ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News