ਰਾਹੁਲ ਗਾਂਧੀ ਨੇ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਦਿੱਤੀ ਵਧਾਈ

Thursday, Jan 21, 2021 - 01:07 AM (IST)

ਰਾਹੁਲ ਗਾਂਧੀ ਨੇ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਦਿੱਤੀ ਵਧਾਈ

ਨੈਸ਼ਨਲ ਡੈਸਕ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੋਅ ਬਾਈਡਨ ਦੇ ਅਮਰੀਕੀ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਮਰੀਕਾ ਵਿੱਚ ਲੋਕਤੰਤਰ ਦਾ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਅਮਰੀਕਾ ਨੂੰ ਉਸ ਦੇ ਲੋਕਤੰਤਰ ਦੇ ਨਵੇਂ ਅਧਿਆਏ ਦੀ ਵਧਾਈ। ਰਾਸ਼ਟਰਪਤੀ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਨੇ ਬਾਈਡੇਨ ਨੂੰ ਅਮਰੀਕਾ ਦਾ ਰਾਸ਼ਟਪਤੀ ਬਣਨ 'ਤੇ ਦਿੱਤੀ ਵਧਾਈ

ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਕਿਹਾ ‘‘ਮੈਂ ਉਮੀਦ ਕਰਦਾ ਹਾਂ ਕਿ ਸਾਡੇ ਸਾਰੇ ਨੇਤਾ 78 ਸਾਲਾ ਜੋਅ ਬਾਈਡੇਨ ਨੂੰ ਵੇਖ ਰਹੇ ਹੋਣਗੇ ਜੋ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈ ਰਹੇ ਹਨ ਜਿਨ੍ਹਾਂ ਨੇ ਵੰਡੇ ਹੋਏ ਦੇਸ਼ ਨੂੰ ਇੱਕਜੁਟ ਕਰਨ ਅਤੇ ਉਸ ਦੀ ਆਤਮਾ ਨੂੰ ਬਹਾਲ ਕਰਨ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ- ਗਲਵਾਨ ਘਾਟੀ ਦੇ 20 ਸ਼ਹੀਦਾਂ ਨੂੰ ਸਨਮਾਨ, ਨੈਸ਼ਨਲ ਵਾਰ ਮੈਮੋਰੀਅਲ 'ਚ ਮਿਲੀ ਜਗ੍ਹਾ

ਉਨ੍ਹਾਂ ਨੇ ਇਹ ਵੀ ਟਵੀਟ ਕੀਤਾ, ‘‘ਮੈਂ ਉਮੀਦ ਕਰਦਾ ਹਾਂ ਕਿ ਸਾਡੇ ਨੇਤਾ ਕਮਲਾ ਹੈਰਿਸ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਹੋਏ ਵੇਖ ਰਹੇ ਹੋਣਗੇ ਅਤੇ ਵਿਭਿੰਨਤਾ ਅਤੇ ਬਹੁਲਤਾ ਦੀ ਸੀਖ ਲੈ ਰਹੇ ਹੋਣਗੇ। ਇਹ ਵੀ ਉਮੀਦ ਕਰਦਾ ਹਾਂ ਕਿ ਭਾਰਤ ਆਪਣੀ ਵਿਭਿੰਨਤਾ ਅਤੇ ਬਹੁਲਤਾ ਦਾ ਹਮੇਸ਼ਾ ਜਸ਼ਨ ਮਨਾਏਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News