ਐੱਨ.ਸੀ.ਸੀ. ''ਤੇ ਸਵਾਲ ਦਾ ਜਵਾਬ ਨਹੀਂ ਦੇ ਸਕੇ ਰਾਹੁਲ, ਟਵਿੱਟਰ ''ਤੇ ਛਿੜੀ ਜੰਗ

Saturday, Mar 24, 2018 - 04:34 PM (IST)

ਮੈਸੂਰ— ਕਰਨਾਟਕ ਦੇ ਵੱਖ-ਵੱਖ ਜ਼ਿਲਿਆਂ 'ਚ ਚੋਣ ਪ੍ਰਚਾਰ ਲਈ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇਕ ਕਾਲਜ ਦੌਰਾ ਚੰਗਾ ਅਨੁਭਵ ਨਹੀਂ ਰਿਹਾ। ਵਿਦਿਆਰਥਣਾਂ ਨੂੰ ਮਿਲਣ ਪੁੱਜੇ ਰਾਹੁਲ ਇਕ ਸਵਾਲ ਦਾ ਜਵਾਬ ਨਹੀਂ ਦੇ ਸਕੇ। ਇਸ ਦਾ ਵੀਡੀਓ ਵਾਇਰਲ ਹੁੰਦੇ ਹੀ ਟਵਿੱਟਰ 'ਤੇ ਉਨ੍ਹਾਂ ਨੂੰ ਲੈ ਕੇ ਜੰਗ ਛਿੜ ਗਈ। ਰਾਹੁਲ ਗਾਂਧੀ ਸ਼ਨੀਵਾਰ ਨੂੰ ਮੈਸੂਰ ਦੇ ਮਹਾਰਾਣੀ ਆਰਟਸ ਕਾਲਜ ਫਾਰ ਵਿਮੈਨ ਪੁੱਜੇ ਸਨ। ਉੱਥੇ ਵਿਦਿਆਰਥਣਾਂ ਨਾਲ ਗੱਲਬਾਤ ਦਾ ਸੈਸ਼ਨ ਚੱਲ ਰਿਹਾ ਸੀ। ਇਸੇ ਦੌਰਾਨ ਇਕ ਵਿਦਿਆਰਥਣ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਸੀ ਸਰਟੀਫਿਕੇਟ ਪਾਸ ਕਰਨ ਵਾਲੇ ਐੱਨ.ਸੀ.ਸੀ. ਕੈਡੇਟ ਨੂੰ ਉਹ ਕੀ ਲਾਭ ਅਤੇ ਸਹੂਲਤਾਂ ਦੇਣਗੇ।

ਰਾਹੁਲ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ, ਜੋ ਉਨ੍ਹਾਂ ਨੇ ਵਿਦਿਆਰਥਣ ਨੂੰ ਕਹਿ ਦਿੱਤਾ। ਉਨ੍ਹਾਂ ਨੇ ਕਿਹਾ,''ਮੈਨੂੰ ਐੱਨ.ਸੀ.ਸੀ. ਟਰੇਨਿੰਗ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਮੈਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਾਂਗਾ।'' ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਇਕ ਨੌਜਵਾਨ ਹੋਣ ਦੇ ਨਾਤੇ ਉਹ ਇਹ ਯਕੀਨੀ ਕਰਨਗੇ ਕਿ ਵਿਦਿਆਰਥਣਾਂ ਦੇ ਸਫ਼ਲ ਸਿੱਖਿਆ ਨੂੰ ਬਿਹਤਰ ਜੀਵਨ ਮਿਲੇ। ਰਾਹੁਲ ਦੇ ਇਸ ਜਵਾਬ ਦਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਲੋਕ ਆਪਸ 'ਚ ਭਿੜ ਗਏ। ਕਈ ਲੋਕਾਂ ਨੇ ਸਵਾਲ ਕੀਤਾ ਕਿ ਰਾਹੁਲ ਫੌਜ ਅਤੇ ਰੱਖਿਆ ਮੁੱਦਿਆਂ ਬਾਰੇ ਗੱਲ ਕਰਦੇ ਹਨ ਤਾਂ ਕਾਲਜ 'ਚ ਬਿਨਾਂ ਤਿਆਰੀ ਕਿਵੇਂ ਚੱਲੇ ਗਏ। ਕਈ ਲੋਕਾਂ ਨੇ ਰਾਹੁਲ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਦੇਸ਼ ਦੀ ਇੰਨੀ ਪੁਰਾਣੀ ਪਾਰਟੀ ਦਾ ਪ੍ਰਦਾਨ ਅਤੇ ਸਿਆਸਤ 'ਚ ਇੰਨਾ ਵੱਡਾ ਕੱਦ ਹੋਣ ਤੋਂ ਬਾਅਦ ਵੀ ਰਾਹੁਲ ਨੂੰ ਇੰਨੀ ਛੋਟੀ ਗੱਲ ਕਿਉਂ ਨਹੀਂ ਪਤਾ।

ਉੱਥੇ ਹੀ ਕਈ ਲੋਕਾਂ ਨੇ ਰਾਹੁਲ ਦਾ ਬਚਾਅ ਕਰਦੇ ਹੋਏ ਕਿਹਾ ਕਿ ਘੱਟੋ-ਘੱਟ ਰਾਹੁਲ ਨੇ ਈਮਾਨਦਾਰੀ ਨਾਲ ਇਹ ਮੰਨਿਆ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ। ਜ਼ਿਆਦਾਤਰ ਨੇਤਾ ਕੁਝ ਨਾ ਆਉਂਦੇ ਹੋਏ ਵੀ ਬੋਲਦੇ ਰਹਿੰਦੇ ਹਨ।

 


Related News