ਰਾਹੁਲ ਨੇ ਟਵਿੱਟਰ 'ਤੇ ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ, ਇਨ੍ਹਾਂ ਮੁੱਦਿਆਂ 'ਤੇ ਲਿਆ ਲੰਮੇਂ ਹੱਥੀਂ

Sunday, Jul 19, 2020 - 01:03 PM (IST)

ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਸਰਕਾਰ ਕੋਰੋਨਾ ਵਾਇਰਸ ਦੇ ਲਾਗ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ ਝੂਠ ਬੋਲ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਭਾਜਪਾ ਸਰਕਾਰ ਨੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਅਤੇ ਕੋਵਿਡ ਜਾਂਚ 'ਤੇ ਝੂਠ ਬੋਲਿਆ, ਫਿਰ ਸਕਲ ਘਰੇਲੂ ਉਤਪਾਦ-ਜੀ. ਡੀ. ਪੀ. ਮਾਪ ਦਾ ਪੈਮਾਨਾ ਬਦਲਿਆ ਜਾਂ ਫਿਰ ਚੀਨ ਘੁਸਪੈਠ 'ਤੇ ਝੂਠ ਬੋਲਿਆ। 

PunjabKesari
ਰਾਹੁਲ ਨੇ ਟਵੀਟ ਕੀਤਾ ਕਿ ਭਾਜਪਾ ਨੇ ਝੂਠ ਨੂੰ ਸੰਸਥਾਗਤ ਰੂਪ ਦਿੱਤਾ ਹੈ। ਕੋਵਿਡ-19 ਦੇ ਟੈਸਟ ਨੂੰ ਸੀਮਤ ਕਰ ਕੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਗਲਤ ਜਾਣਕਾਰੀ ਦੇ ਕੇ, ਜੀ. ਡੀ. ਪੀ. ਲਈ ਨਵੀਂ ਗਿਣਤੀ ਵਿਧੀ ਦੀ ਵਰਤੋਂ ਕਰ ਕੇ ਅਤੇ ਚੀਨੀ ਘੁਸਪੈਠ ਨੂੰ ਲੈ ਕੇ ਮੀਡੀਆ 'ਚ ਡਰਾਵਨਾ ਮਾਹੌਲ ਬਣਾ ਕੇ। ਭਾਜਪਾ ਦਾ ਇਹ ਭਰਮ ਛੇਤੀ ਹੀ ਟੁੱਟ ਜਾਵੇਗਾ ਅਤੇ ਦੇਸ਼ ਨੂੰ ਕੀਮਤ ਚੁਕਾਉਣੀ ਪਵੇਗੀ। 

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇਹ ਟਵੀਟ ਵਾਸ਼ਿੰਗਟਨ ਪੋਸਟ ਦੀ ਉਸ ਰਿਪੋਰਟ 'ਤੇ ਕੀਤੀ ਹੈ, ਜਿਸ ਵਿਚ ਅਖ਼ਬਾਰ ਨੇ ਭਾਰਤ ਵਿਚ ਕੋਰੋਨਾ ਨਾਲ ਹੋ ਰਹੀਆਂ ਘੱਟ ਮੌਤਾਂ ਨੂੰ ਰਹੱਸ ਦੱਸਿਆ। ਅਖ਼ਬਾਰ ਨੇ ਲਿਖਿਆ ਹੈ ਕਿ ਭਾਰਤ ਵਿਚ ਕੋਰੋਨਾ ਕੇਸ 10 ਲੱਖ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ-ਅਮਰੀਕਾ ਅਤੇ ਬ੍ਰਾਜ਼ੀਲ ਨਾਲ ਉਨ੍ਹਾਂ ਦੇਸ਼ਾਂ ਦੇ ਕਲੱਬ 'ਚ ਸ਼ਾਮਲ ਹੋ ਗਿਆ ਹੈ, ਜਿੱਥੇ ਕੋਈ ਨਹੀਂ ਜਾਣਾ ਚਾਹੁੰਦਾ। ਵਾਸ਼ਿੰਗਟਨ ਪੋਸਟ ਮੁਤਾਬਕ ਜਦੋਂ ਭਾਰਤ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10 ਲੱਖ ਹੋਈ, ਉਸ ਸਮੇਂ ਇੱਥੇ ਮ੍ਰਿਤਕਾਂ ਦਾ ਅੰਕੜਾ 25,0000 ਸੀ ਜਦਕਿ ਜਦੋਂ ਅਮਰੀਕਾ ਅਤੇ ਬ੍ਰਾਜ਼ੀਲ 'ਚ ਜਦੋਂ 10 ਲੱਖ ਮਾਮਲੇ ਸਨ ਤਾਂ ਉਸ ਸਮੇਂ ਉੱਥੇ ਕੋਰੋਨਾ ਨਾਲ ਮੌਤਾਂ ਦੀ ਗਿਣਤੀ 50 ਹਜ਼ਾਰ ਸੀ।


Tanu

Content Editor

Related News