ਰਾਹੁਲ ਗਾਂਧੀ ਇੰਫਾਲ ਪਹੁੰਚੇ: ਥੌਬਲ ''ਚ ਲਹਿਰਾਇਆ ਝੰਡਾ, ਥੋੜ੍ਹੀ ਦੇਰ ''ਚ ਸ਼ੁਰੂ ਕਰਨਗੇ ''ਭਾਰਤ ਜੋੜੋ ਨਿਆਂ ਯਾਤਰਾ''

Sunday, Jan 14, 2024 - 03:54 PM (IST)

ਰਾਹੁਲ ਗਾਂਧੀ ਇੰਫਾਲ ਪਹੁੰਚੇ: ਥੌਬਲ ''ਚ ਲਹਿਰਾਇਆ ਝੰਡਾ, ਥੋੜ੍ਹੀ ਦੇਰ ''ਚ ਸ਼ੁਰੂ ਕਰਨਗੇ ''ਭਾਰਤ ਜੋੜੋ ਨਿਆਂ ਯਾਤਰਾ''

ਇੰਫਾਲ- ਰਾਹੁਲ ਗਾਂਧੀ ਮਣੀਪੁਰ ਪਹੁੰਚ ਚੁੱਕੇ ਹਨ। ਕੁਝ ਦੇਰ 'ਚ ਉਹ ਥੌਬਲ ਤੋਂ 'ਭਾਰਤ ਜੋੜੋ ਨਿਆਂ ਯਾਤਰਾ' ਸ਼ੁਰੂ ਕਰਨਗੇ। ਰਾਹੁਲ ਦੀ ਇਹ ਯਾਤਰਾ ਪਹਿਲਾਂ ਦੁਪਹਿਰ 12 ਵਜੇ ਸ਼ੁਰੂ ਹੋਣ ਵਾਲੀ ਸੀ। ਦਿੱਲੀ 'ਚ ਧੁੰਦ ਦੇ ਚਲਦੇ ਰਾਹੁਲ ਦੇ ਜਹਾਜ਼ ਨੇ ਦੇਰ ਨਾਲ ਉਡਾਣ ਭਰੀ। 

ਰਾਹੁਲ ਦੇ ਨਾਲ ਅਸ਼ੋਕ ਗਹਿਲੋਤ, ਸਚਿਨ ਪਾਇਲਟ, ਦਿਗਵਿਜੇ ਸਿੰਘ, ਸਲਮਾਨ ਖੁਰਸ਼ੀਦ, ਆਨੰਦ ਸ਼ਰਮਾ ਅਤੇ ਰਾਜੀਵ ਸ਼ੁਕਲਾ ਵਰਗੇ ਕਈ ਸੀਨੀਅਰ ਨੇਤਾ ਮਣੀਪੁਰ ਪਹੁੰਚੇ। 

ਰਾਹੁਲ ਦੀ ਭਾਰਤ ਜੋੜੋ ਨਿਆਂ ਯਾਤਰਾ 15 ਸੂਬਿਆਂ ਦੇ 110 ਜ਼ਿਲ੍ਹਾਂ ਨੂੰ ਕਵਰ ਕਰੇਗੀ। ਇਸ ਵਿਚ ਰਾਹੁਲ 6700 ਕਿਲੋਮੀਟਰ ਦਾ ਸਫਰ ਤੈਅ ਕਰਨਗੇ। ਯਾਤਰਾ 20 ਮਾਰਚ ਨੂੰ ਮੁੰਬਈ 'ਚ ਖਤਮ ਹੋਵੇਗੀ।


author

Rakesh

Content Editor

Related News