ਕਰਨਾਟਕ ਪੁੱਜੇ ਰਾਹੁਲ ਗਾਂਧੀ, ਕੀਤੇ ਚਾਮੁੰਡੇਸ਼ਵਰੀ ਮੰਦਰ ਦੇ ਦਰਸ਼ਨ

Saturday, Mar 24, 2018 - 10:53 AM (IST)

ਕਰਨਾਟਕ ਪੁੱਜੇ ਰਾਹੁਲ ਗਾਂਧੀ, ਕੀਤੇ ਚਾਮੁੰਡੇਸ਼ਵਰੀ ਮੰਦਰ ਦੇ ਦਰਸ਼ਨ

ਬੈਂਗਲੁਰੂ— ਦੱਖਣੀ ਭਾਰਤ 'ਚ ਕਾਂਗਰਸ ਸ਼ਾਸਤ ਇਕ ਮਾਤਰ ਰਾਜ ਕਰਨਾਟਕ 'ਚ ਆਪਣੀ ਸੱਤਾ ਬਚਾਉਣ ਲਈ ਕਾਂਗਰਸ ਪੂਰਾ ਜ਼ੋਰ ਲਗਾ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਰਨਾਟਕ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਮੈਸੂਰ ਦੇ ਚਾਮੁੰਡੇਸ਼ਵਰੀ ਦੇਵੀ ਮੰਦਰ 'ਚ ਪੂਜਾ ਕਰਨ ਪੁੱਜੇ। ਉਨ੍ਹਾਂ ਨਾਲ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵੀ ਮੌਜੂਦ ਸਨ। ਗੁਜਰਾਤ ਚੋਣਾਂ ਤੋਂ ਬਾਅਦ ਕਰਨਾਟਕ 'ਚ ਵੀ ਰਾਹੁਲ ਨੇ ਆਪਣੇ ਏਜੰਡੇ 'ਚ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਸ਼ਾਮਲ ਕੀਤਾ ਹੈ। ਇਸੇ ਕਾਰਨ ਉਹ ਆਏ ਦਿਨ ਕਿਸੇ ਮੰਦਰ ਜਾਂ ਮਠ 'ਚ ਦੇਖੇ ਜਾਂਦੇ ਹਨ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਲਿੰਗਾਇਤ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਦਿਵਾਉਣ ਵਾਲਾ ਪ੍ਰਸਤਾਵ ਪਾਸ ਕਰਵਾ ਕੇ ਕੇਂਦਰ ਸਰਕਾਰ ਕੋਲ ਭੇਜਿਆ ਹੈ, ਜਿਸ ਨਾਲ ਪ੍ਰਦੇਸ਼ 'ਚ ਇਕ ਨਵੀਂ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ।

ਹਰ ਧਰਮ ਦੇ ਲੋਕਾਂ ਨੂੰ ਸਾਧਨ ਦੀ ਕੋਸ਼ਿਸ਼ 'ਚ ਰਾਹੁਲ ਗਾਂਧੀ ਨੇ ਮੰਦਰਾਂ ਅਤੇ ਮਠ ਤੋਂ ਇਲਾਵਾ ਚਰਚ 'ਚ ਪ੍ਰਾਰਥਨਾ ਕੀਤੀ ਤਾਂ ਦਰਗਾਹ 'ਚ ਵੀ ਮੱਥਾ ਟੇਕਿਆ। ਜ਼ਿਕਰਯੋਗ ਹੈ ਕਿ ਰਾਹੁਲ ਦੇ ਪ੍ਰਧਾਨ ਬਣਨ ਦੇ ਬਾਅਦ ਤੋਂ ਕਾਂਗਰਸ ਨੇ ਕਿਸੇ ਰਾਜ ਦੀਆਂ ਚੋਣਾਂ 'ਚ ਕੋਈ ਖਾਸ ਸਫ਼ਲਤਾ ਹਾਸਲ ਨਹੀਂ ਕੀਤੀ ਹੈ, ਅਜਿਹੇ 'ਚ ਰਾਹੁਲ ਕਰਨਾਟਕ ਚੋਣਾਂ ਜਿੱਤ ਕੇ ਆਪਣੇ ਵਰਕਰਾਂ 'ਚ ਜੋਸ਼ ਭਰਨਾ ਚਾਹੁਣਗੇ। ਕਾਂਗਰਸ ਦੇ ਰਾਸ਼ਟਰੀ ਸੰਮੇਲਨ ਤੋਂ ਰਾਹੁਲ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵੀ ਪੂਰੇ ਦਮ ਨਾਲ ਲੜਨਗੇ ਅਤੇ ਜਿੱਤਣਗੇ।


Related News