ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ਨੂੰ ਗੋਲ਼ੀਆਂ ਲੱਗਣ ਦੇ ਮਾਮਲੇ ''ਚ ਵੱਡੀ ਅਪਡੇਟ

Friday, Aug 22, 2025 - 04:51 PM (IST)

ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ਨੂੰ ਗੋਲ਼ੀਆਂ ਲੱਗਣ ਦੇ ਮਾਮਲੇ ''ਚ ਵੱਡੀ ਅਪਡੇਟ

ਜਲੰਧਰ (ਵਰੁਣ)-ਅਰਬਨ ਅਸਟੇਟ ਫੇਜ਼-2 ਵਿਚ ਸੁਪਰ ਮਾਰਕੀਟ ਦੇ ਬਾਹਰ ਕਿਡਨੀ ਹਸਪਤਾਲ ਦੇ ਡਾਕਟਰ ਰਾਹੁਲ ਸੂਦ ਨੂੰ ਗੋਲ਼ੀਆਂ ਮਾਰਨ ਵਾਲੇ ਮੁਲਜ਼ਮ ਜਲਦ ਪੁਲਸ ਦੇ ਸ਼ਿਕੰਜੇ ਵਿਚ ਆ ਸਕਦੇ ਹਨ। ਪੁਲਸ ਮੁਲਜ਼ਮਾਂ ਦੇ ਬਹੁਤ ਨੇੜੇ ਪਹੁੰਚ ਗਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਡਾ. ਰਾਹੁਲ ਸੂਦ ਨੂੰ ਕਿਉਂ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ:  ਰੂਪਨਗਰ 'ਚ ਵੱਡੀ ਵਾਰਦਾਤ! ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਨੇ ਭੱਜਦੇ ਹੋਏ ਪੁਲਸ ਨੂੰ ਕਾਫ਼ੀ ਝਕਾਨੀ ਦੇਣ ਦੀ ਵੀ ਕੋਸ਼ਿਸ਼ ਕੀਤੀ। ਪੁਲਸ ਉਨ੍ਹਾਂ ਦਾ ਰੂਟ ਬ੍ਰੇਕ ਨਾ ਕਰ ਸਕੇ, ਇਸ ਲਈ ਮੁਲਜ਼ਮ ਵਾਰਦਾਤ ਦੇ ਬਾਅਦ ਪਹਿਲਾਂ ਕਿਡਨੀ ਹਸਪਤਾਲ ਵੱਲ ਗਏ ਅਤੇ ਉੱਥੋਂ ਵਾਪਸ ਬੀ. ਐੱਮ. ਸੀ. ਚੌਂਕ ਅਤੇ ਹੋਰ ਰਸਤਿਆਂ ਤੋਂ ਹੁੰਦੇ ਹੋਏ ਦੋਮੋਰੀਆ ਪੁਲ ਪਹੁੰਚ ਗਏ। ਦੋਸ਼ੀਆਂ ਦੀ ਆਖਰੀ ਲੋਕੇਸ਼ਨ ਵੀ ਦੋਮੋਰੀਆ ਪੁਲ ਹੀ ਮਿਲੀ ਹੈ।

ਪੁਲਸ ਦੀ ਮੰਨੀਏ ਤਾਂ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਜੁਰਮ ਦੀ ਦੁਨੀਆ ਵਿਚ ਹਾਲ ਹੀ ਵਿਚ ਦਾਖਲ ਹੋਏ ਹਨ। ਮੁਲਜ਼ਮਾਂ ਨੇ ਰਸਤੇ ਵਿਚ ਕਈ ਰੂਟ ਬਦਲੇ ਅਤੇ ਯੂ-ਟਰਨ ਵੀ ਲਏ ਤਾਂ ਜੋ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦਾ ਰੂਟ ਨਾ ਬ੍ਰੇਕ ਕਰ ਸਕੇ। ਹਾਲਾਂਕਿ ਪੁਲਸ ਦੀ ਮੰਨੀਏ ਤਾਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਸ਼ਹਿਰ ਵਿਚ ਅਜਿਹੀਆਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ।

ਇਹ ਵੀ ਪੜ੍ਹੋ:  ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਜਾਰੀ ਕੀਤੇ ਵਿਸ਼ੇਸ਼ ਹੁਕਮ

ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਜਦੋਂ ਜਲੰਧਰ ਹਾਈਟਸ ਵਿਚ ਰਹਿਣ ਵਾਲੇ ਕਿਡਨੀ ਹਸਪਤਾਲ ਦੇ ਡਾ. ਰਾਹੁਲ ਸੂਦ ਅਰਬਨ ਸਟੇਟ ਫੇਜ਼-2 ਵਿਚ ਸੁਪਰ ਮਾਰਕੀਟ ਤੋਂ ਸਾਮਾਨ ਲੈ ਕੇ ਆਪਣੀ ਕਾਰ ਕੋਲ ਆਏ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਹੇ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੀ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਡਾ. ਰਾਹੁਲ ਸੂਦ ਨੇ ਉਨ੍ਹਾਂ ਨੂੰ ਨਕਦੀ ਅਤੇ ਸੋਨਾ ਲੈ ਜਾਣ ਦੀ ਪੇਸ਼ਕਸ਼ ਵੀ ਕੀਤੀ ਪਰ ਦੋਸ਼ੀ ਉਸ ਨੂੰ ਕਾਰ ਵਿਚ ਧੱਕਦੇ ਰਹੇ। ਜਦੋਂ ਡਾ. ਰਾਹੁਲ ਸੂਦ ਨੇ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਗੋਲੀ ਡਾ. ਰਾਹੁਲ ਸੂਦ ਦੇ ਪੈਰ ’ਤੇ ਲੱਗੀ ਸੀ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰਦੇ ਹੋਏ ਥਾਣਾ ਨੰ. 7 ਵਿਚ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਦੀ ਮੌਤ 'ਤੇ ਕਾਮੇਡੀ ਕਲਾਕਾਰ ਪਤੀਲਾ ਨੇ ਜਤਾਇਆ ਦੁੱਖ਼, ਭਾਵੁਕ ਹੁੰਦਿਆਂ ਦੱਸੀਆਂ ਅਹਿਮ ਗੱਲਾਂ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News