ਗਨੀਵ ਕੌਰ ਮਜੀਠੀਆ ਦਾ ਵਿਜੀਲੈਂਸ ਦੇ ਨੋਟਿਸ ਨੂੰ ਚੈਲੰਜ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

Monday, Aug 18, 2025 - 04:08 PM (IST)

ਗਨੀਵ ਕੌਰ ਮਜੀਠੀਆ ਦਾ ਵਿਜੀਲੈਂਸ ਦੇ ਨੋਟਿਸ ਨੂੰ ਚੈਲੰਜ, ਹਾਈਕੋਰਟ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਨੂੰ ਪੰਜਾਬ ਵਿਜੀਲੈਂਸ ਵਲੋਂ ਜਾਰੀ ਸੰਮਨ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ।

ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਵਲੋਂ ਗਨੀਵ ਕੌਰ ਨੂੰ ਸੰਮਨ ਭੇਜਿਆ ਗਿਆ ਸੀ, ਜਿਸ 'ਚ ਉਨ੍ਹਾਂ ਕੋਲੋਂ ਮਜੀਠੀਆ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਸਬੰਧੀ ਕੁੱਝ ਦਸਤਾਵੇਜ਼ ਮੰਗੇ ਗਏ ਸਨ। ਇਸ ਤੋਂ ਬਾਅਦ ਮਜੀਠੀਆ ਕੇਸ ਦੇ ਅਗਵਾਈ ਕਰ ਰਹੇ ਵਕੀਲ ਡਾ. ਐੱਸ. ਸੋਬਤੀ ਨੇ ਹਾਈਕੋਰਟ 'ਚ ਗਨੀਵ ਕੌਰ ਨੇ ਭੇਜੇ ਸੰਮਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਅਦਾਲਤ ਨੇ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।


author

Babita

Content Editor

Related News