ਰਾਜਦ ਨੂੰ ਡਬਲ ਝਟਕਾ, ਰਘੂਵੰਸ਼ ਪ੍ਰਸਾਦ ਨੇ ਪਾਰਟੀ ਉਪ-ਪ੍ਰਧਾਨ ਦਾ ਅਹੁਦਾ ਛੱਡਿਆ

Tuesday, Jun 23, 2020 - 11:13 PM (IST)

ਰਾਜਦ ਨੂੰ ਡਬਲ ਝਟਕਾ, ਰਘੂਵੰਸ਼ ਪ੍ਰਸਾਦ ਨੇ ਪਾਰਟੀ ਉਪ-ਪ੍ਰਧਾਨ ਦਾ ਅਹੁਦਾ ਛੱਡਿਆ

ਪਟਨਾ : ਰਾਸ਼ਟਰੀ ਜਨਤਾ ਦਲ (ਰਾਜਦ) ਨੂੰ ਇੱਕ ਹੋਰ ਡਬਲ ਝਟਕਾ ਲਗਾ ਹੈ। ਮੰਗਲਵਾਰ ਨੂੰ ਪਹਿਲਾਂ ਤਾਂ ਪਾਰਟੀ ਦੇ 5 ਵਿਧਾਨ ਕੌਂਸਲਰ ਜੇ.ਡੀ.ਯੂ. 'ਚ ਚਲੇ ਗਏ ਫਿਰ ਪਾਰਟੀ ਦੇ ਸੀਨੀਅਰ ਨੇਤਾ ਰਘੂਵੰਸ਼ ਪ੍ਰਸਾਦ ਨੇ ਰਾਸ਼ਟਰੀ ਉਪ-ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਰਘੂਵੰਸ਼ ਪ੍ਰਸਾਦ ਸਿੰਘ ਫਿਲਹਾਲ ਕੋਰੋਨਾ ਤੋਂ ਪੀਡ਼ਤ ਹਨ ਅਤੇ ਉਹ ਪਟਨਾ ਏਮਜ਼ 'ਚ ਜੇਰੇ ਇਲਾਜ ਹਨ।  ਦੱਸਿਆ ਜਾ ਰਿਹਾ ਹੈ ਕਿ ਰਘੂਵੰਸ਼ ਪ੍ਰਸਾਦ ਸਿੰਘ ਸਮੇਤ ਪਾਰਟੀ ਦੇ ਕਈ ਵੱਡੇ ਨੇਤਾ ਬਾਹੁਬਲੀ ਰਾਮਾ ਸਿੰਘ ਨੂੰ ਪਾਰਟੀ 'ਚ ਸ਼ਾਮਲ ਕਰਵਾਏ ਜਾਣ ਨੂੰ ਲੈ ਕੇ ਨਰਾਜ਼ ਸਨ।
ਦੱਸ ਦਈਏ ਕਿ ਬਿਹਾਰ ਭਾਜਪਾ ਵਿਧਾਨ ਮੰਡਲ ਦਲ ਦੇ ਨੇਤਾ ਸੁਸ਼ੀਲ ਕੁਮਾਰ ਮੋਦੀ ਪਹਿਲਾਂ ਕਹਿ ਚੁੱਕੇ ਹਨ ਕਿ ਰਘੂਵੰਸ਼ ਬਾਬੂ ਚੰਗੇ ਵਿਅਕਤੀ ਹਨ ਪਰ ਗਲਤ ਪਾਰਟੀ 'ਚ ਹਨ। ਸੁਸ਼ੀਲ ਮੋਦੀ ਕਾਫ਼ੀ ਸਮਾਂ ਪਹਿਲਾਂ ਹੀ ਰਘੂਵੰਸ਼ ਪ੍ਰਸਾਦ ਸਿੰਘ ਨੂੰ ਐੱਨ.ਡੀ.ਏ. 'ਚ ਆਉਣ ਦਾ ਸੱਦਾ ਦੇ ਚੁੱਕੇ ਹਨ।

ਇਨ੍ਹਾਂ 5 ਵਿਧਾਕਾਂ ਨੇ ਫੜ੍ਹਿਆ ਜੇ.ਡੀ.ਯੂ. ਦਾ ਪੱਲਾ
ਇਸ ਤੋਂ ਪਹਿਲਾਂ ਆਰ.ਜੇ.ਡੀ. ਛੱਡਣ ਵਾਲੇ ਕੌਂਸਲਰ 'ਚ ਐੱਮ.ਐੱਲ.ਸੀ. ਸੰਜੈ ਪ੍ਰਸਾਦ, ਕਮਰੇ ਆਲਮ, ਰਾਧਾਚਰਣ ਸੇਠ, ਰਣਵਿਜੇ ਸਿੰਘ ਅਤੇ ਦਿਲੀਪ ਰਾਏ ਦੇ ਨਾਮ ਸ਼ਾਮਲ ਹਨ। ਦੱਸ ਦਈਏ ਕਿ ਇਹ ਸਾਰੇ ਪਹਿਲਾਂ ਤੋਂ ਹੀ ਤੇਜਸਵੀ ਯਾਦਵ ਅਤੇ ਪਾਰਟੀ ਖਿਲਾਫ ਬਿਆਨਬਾਜੀ ਕਰਦੇ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਬਿਹਾਰ ਸਰਕਾਰ ਦੇ ਭਵਨ ਨਿਰਮਾਣ ਮੰਤਰੀ ਅਤੇ ਜੇ.ਡੀ.ਯੂ. ਨੇਤਾ ਅਸ਼ੋਕ ਚੌਧਰੀ ਨੇ ਦਾਅਵਾ ਕੀਤਾ ਸੀ ਕਿ ਆਰ.ਜੇ.ਡੀ. ਦੇ ਕਈ ਵਿਧਾਇਕ ਪਾਰਟੀ ਬਦਲਣ ਨੂੰ ਤਿਆਰ ਬੈਠੇ ਹਨ।


author

Inder Prajapati

Content Editor

Related News