ਰਾਘਵ ਚੱਢਾ ਦਾ ਕੇਂਦਰ 'ਤੇ ਤਿੱਖਾ ਹਮਲਾ, "ਭਾਜਪਾ 'ਚ ਸ਼ਾਮਲ ਹੁੰਦਿਆਂ ਹੀ ਮੁੱਕ ਜਾਂਦੇ ਨੇ CBI-ED ਦੇ ਮਾਮਲੇ"

Saturday, Mar 11, 2023 - 09:55 PM (IST)

ਰਾਘਵ ਚੱਢਾ ਦਾ ਕੇਂਦਰ 'ਤੇ ਤਿੱਖਾ ਹਮਲਾ, "ਭਾਜਪਾ 'ਚ ਸ਼ਾਮਲ ਹੁੰਦਿਆਂ ਹੀ ਮੁੱਕ ਜਾਂਦੇ ਨੇ CBI-ED ਦੇ ਮਾਮਲੇ"

ਨਵੀਂ ਦਿੱਲੀ (ਭਾਸ਼ਾ): ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀ ਧਿਰ ਨੂੰ ਖ਼ਤਮ ਕਰ ਕੇ ਭਾਰਤ ਨੂੰ ਤਾਨਾਸ਼ਾਹੀ ਰਾਜ ਵਿਚ ਬਦਲਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਕੇਂਦਰ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਭਾਜਪਾ ਇਕ ਵਾਸ਼ਿੰਗ ਮਸ਼ੀਨ ਹੈ, ਜੇਕਰ ਵਿਰੋਧੀ ਧਿਰ ਦੇ ਆਗੂ ਉਸ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸੀ.ਬੀ.ਆਈ. ਤੇ ਈ.ਡੀ. ਦੇ ਮਾਮਲੇ ਖ਼ਤਮ ਹੋ ਜਾਣਗੇ। ਦੱਸ ਦੇਈਏ ਕਿ 'ਆਪ' ਦੇ ਦੋ ਸੀਨੀਅਰ ਆਗੂਆਂ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਕੇਂਦਰੀ ਏਜੰਸੀਆਂ ਨੇ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਸਰਹੱਦ ਟੱਪ ਪੰਜਾਬ ਆ ਵੜਿਆ ਇਕ ਹੋਰ ਪਾਕਿਸਤਾਨੀ, BSF ਨੇ 2 ਦਿਨਾਂ 'ਚ ਫੜਿਆ ਤੀਜਾ ਘੁਸਪੈਠੀਆ

ਪ੍ਰੈੱਸ ਕਾਨਫੰਸ ਦੌਰਾਨ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਸਿਸੋਦੀਆ ਨੂੰ ਜ਼ਮਾਨਤ ਮਿਲਣ ਵਾਲੀ ਸੀ ਪਰ ਸੀ.ਬੀ.ਆਈ. ਨੇ ਜਾਣਬੁੱਝ ਕੇ ਉਨ੍ਹਾਂ ਦੇ ਵਕੀਲ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਣ ਦਿੱਤਾ ਤੇ ਇਸ ਕਾਰਨ ਸੁਣਵਾਈ ਤਾਰੀਖ਼ 'ਤੇ ਪੈ ਗਈ। ਇਸ ਵਿਚਾਲੇ ਈ.ਡੀ. ਨੇ ਵੀ ਉਸੇ ਮਾਮਲੇ 'ਚ ਸਿਸੋਦੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਸਬੂਤਾਂ ਦੇ ਅਧਾਰ 'ਤੇ ਉਹੀ ਸਵਾਲ ਕਰਨ ਦਾ ਮਨ ਬਣਾ ਲਿਆ। ਇਹ ਕਾਨੂੰਨ ਦੀ ਦੁਰਵਰਤੋਂ ਦਾ ਸਾਫ਼ ਉਦਾਹਰਣ ਹੈ। ਜਾਂਚ ਏਜੰਸੀਆ ਕਾਨੂੰਨੀ ਪ੍ਰਕੀਰਿਆ ਦੀ ਦੁਰਵਰਤੋਂ ਕਰ ਰਹੀਆਂ ਹਨ। 

 ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਨੇ PML ਐਕਟ 'ਚ ਕੀਤੀ ਸੋਧ, ਹੁਣ ਇਹ ਲੋਕ ਵੀ ਆਉਣਗੇ ਕਾਨੂੰਨ ਦੇ ਘੇਰੇ 'ਚ

ਰਾਜ ਸਭਾ ਮੈਂਬਰ ਨੇ ਕਿਹਾ ਕਿ 2014 ਤੋਂ ਹੁਣ ਤਕ ਸੀ.ਬੀ.ਆਈ. ਵੱਲੋਂ ਦਰਜ ਕੀਤੇ ਗਏ 95 ਫ਼ੀਸਦੀ ਮਾਮਲੇ ਵਿਰੋਧੀ ਧਿਰਾਂ ਦੇ ਖ਼ਿਲਾਫ਼ ਹਨ। ਅੰਕੜੇ ਸਾਂਝੇ ਕਰਦਿਆਂ ਆਪ ਸੰਸਦ ਨੇ ਕਿਹਾ ਕਿ ਸੀ.ਬੀ.ਆਈ. ਨੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਖ਼ਿਲਾਫ਼ 30 ਮਾਮਲੇ ਦਰਜ ਕੀਤੇ ਹਨ, ਜਦਕਿ ਕਾਂਗਰਸੀ ਆਗੂਆਂ ਖ਼ਿਲਾਫ਼ 25, 'ਆਪ' ਦੇ ਆਗੂਆਂ ਖ਼ਿਲਾਫ਼ 4 ਅਤੇ 'ਬੀਜਦ' ਤੇ 'ਰਾਜਦ' ਦੇ ਆਗੂਆਂ ਖ਼ਿਲਾਫ਼ 10-10 ਮਾਮਲੇ ਦਰਜ ਕੀਤੇ ਹਨ। 

ਇਹ ਖ਼ਬਰ ਵੀ ਪੜ੍ਹੋ - ਅੱਤਵਾਦ ਖ਼ਿਲਾਫ਼ ਇਕਜੁੱਟ ਹੋ ਕੇ ਲੜਣਗੇ ਭਾਰਤ ਤੇ ਆਸਟ੍ਰੇਲੀਆ, PM ਮੋਦੀ ਤੇ ਅਲਬਨੀਜ਼ ਨੇ ਜਤਾਈ ਸਹਿਮਤੀ

ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦਾ ਟੀਚਾ ਲੋਕਤੰਤਰ ਨੂੰ ਤਾਨਸ਼ਾਹੀ 'ਚ ਬਦਲਣਾ ਹੈ। ਵਿਰੋਧੀ ਧਿਰ ਨੂੰ ਖ਼ਤਮ ਕਰਨ ਪਿੱਛੇ ਉਸ ਦਾ ਟੀਚਾ 'ਇਕ ਰਾਸ਼ਟਰ, ਇਕ ਪਾਰਟੀ, ਇਕ ਨੇਤਾ' ਦਾ ਹੈ। ਭਾਜਪਾ ਵਾਸ਼ਿੰਗ ਮਸ਼ੀਨ ਹੈ, ਜੇਕਰ ਵਿਰੋਧੀ ਧਿਰ ਦੇ ਆਗੂ ਉਸ ਵਿਚ ਸ਼ਾਮਲ ਹੋ ਜਾਣ ਤਾਂ ਉਨ੍ਹਾਂ ਖ਼ਿਲਾਫ਼ ਸੀ.ਬੀ.ਆਈ. ਤੇ ਈ.ਡੀ. ਦੇ ਮਾਮਲੇ ਖ਼ਤਮ ਹੋ ਜਾਣਗੇ। ਚੱਢਾ ਨੇ ਕਿਹਾ ਕਿ ਛਾਪਿਆਂ ਦੌਰਾਨ ਸਿਸੋਦੀਆ ਤੇ ਬੈਂਕ ਖ਼ਾਤਿਆਂ ਤੇ ਪਿੰਡ ਤੋਂ ਬਿਨਾ ਲੇਖਾ-ਜੋਖਾ ਵਾਲਾ ਇਕ ਵੀ ਪੈਸਾ ਨਹੀਂ ਮਿਲਿਆ, ਫਿਰ ਵੀ ਉਹ ਜੇਲ੍ਹ 'ਚ ਹਨ। ਦੂਜੇ ਪਾਸੇ ਕਰਨਾਟਕ 'ਚ ਜਿਸ ਭਾਜਪਾ ਵਿਧਾਇਕ ਕੋਲੋਂ 8 ਕਰੋੜ ਰੁਪਏ ਜ਼ਬਤ ਹੋਏ ਹਨ, ਉਸ ਨੂੰ ਅਗਾਊਂ ਜ਼ਮਾਨਤ ਵੀ ਮਿਲ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News