ਕੱਲ ਹੋਵੇਗੀ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ, ਜਾਣੋ ਪ੍ਰੋਗਰਾਮ ਦਾ ਸ਼ੈਡਿਊਲ
Friday, May 12, 2023 - 09:14 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਅਤੇ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਕੁੜਮਾਈ ਨਾਲ ਜੁੜੀ ਇਕ ਖ਼ਾਸ ਜਾਣਕਾਰੀ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ, ਕੱਲ ਯਾਨੀ 13 ਮਈ ਨੂੰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਹੋਵੇਗੀ। ਜਾਣਕਾਰੀ ਮੁਤਾਬਕ, ਦਿੱਲੀ ਦੇ ਕਪੂਰਥਲਾ ਹਾਊਸ 'ਚ ਇਹ ਪ੍ਰੋਗਰਾਮ ਹੋਵੇਗਾ, ਮੰਗਣੀ ਦੀ ਸੈਰੇਮਨੀ ਬਾਲੀਵੁੱਡ ਥੀਮ 'ਤੇ ਹੋਵੇਗੀ। ਰਾਘਵ ਚੱਢਾ ਪਵਨ ਸਚਦੇਵ ਦੀ ਡਿਜ਼ਾਈਨ ਕੀਤੀ ਹੋਈ ਅਚਕਨ ਅਤੇ ਪਰਿਣੀਤੀ ਚੋਪੜਾ ਮਨੀਸ਼ ਮਲਹੋਤਰਾ ਦੀ ਡਿਜ਼ਾਈਨ ਕੀਤੀ ਹੋਈ ਡਰੈੱਸ ਪਹਿਨੇਗੀ।
ਇਹ ਵੀ ਪੜ੍ਹੋ– ਸਾਵਧਾਨ! ਚੋਰੀ-ਛੁਪੇ ਤੁਹਾਡੀਆਂ ਪ੍ਰਾਈਵੇਟ ਗੱਲਾਂ ਸੁਣ ਰਿਹੈ WhatsApp
ਦੱਸ ਦੇਈਏ ਕਿ ਹਾਲ ਹੀ 'ਚ ਰਾਘਵ ਚੱਢਾ ਅਤੇ ਪਰਿਣੀਤੀ ਨੂੰ ਮੁੰਬਈ 'ਚ ਡਿਨਰ ਡੇਟ 'ਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਵਿਅਹ ਬਾਰੇ ਪੁੱਛੇ ਜਾਣ 'ਤੇ ਦੋਵਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਸੈਲੀਬ੍ਰਿਟੀ ਪੈਪਰਾਜੀ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਚ ਇਕ ਕਪਲ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਪਰਿਣੀਤੀ ਆਲ ਬਲੈਕ ਆਊਟਫਿਟ 'ਚ ਨਜ਼ਰ ਆਈ, ਜਦਕਿ ਰਾਘਵ ਗ੍ਰੇਅ ਸ਼ਰਟ ਅਤੇ ਬਲੈਕ ਪੈਂਟ 'ਚ ਇਕ ਕੈਜੁਅਲ ਲੁੱਕ 'ਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
Venue, guestlist, outfits: Know everything about Raghav Chadha- Parineeti Chopra's engagement
— ANI Digital (@ani_digital) May 12, 2023
Read @ANI Story | https://t.co/0onUQ7uP3Y#ParineetiChopra #RaghavChadha #Entertainment pic.twitter.com/ohyw8swaYz
ਇਹ ਵੀ ਪੜ੍ਹੋ– ਸਪੈਮ ਕਾਲ ਮਾਮਲੇ ’ਚ ਵਟਸਐਪ 'ਤੇ ਐਕਸ਼ਨ ਦੀ ਤਿਆਰੀ, ਨੋਟਿਸ ਭੇਜੇਗੀ ਸਰਕਾਰ
ਪ੍ਰੋਗਰਾਮ ਦਾ ਸ਼ੈਡਿਊਲ
ਜਾਣਕਾਰੀ ਮੁਤਾਬਕ, ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਨੂੰ ਕਰੀਬ 5 ਵਜੇ ਹੋਵੇਗੀ। ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ। ਇਸਤੋਂ ਬਾਅਦ ਅਰਦਾਸ ਅਤੇ ਫਿਰ ਮੰਗਣੀ ਦੀ ਰਮਸ ਅਤੇ ਉਸਤੋਂ ਬਾਅਦ ਡਿਨਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਪ੍ਰੋਗਰਾਮ ਲਈ ਉਨ੍ਹਾਂ ਦੇ ਪਰਿਵਰ ਅਤੇ ਕਰੀਬੀ ਦੋਸਤਾਂ ਸਣੇ 150 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਿਯੰਕਾ ਚੋਪੜਾ ਸਣੇ ਰਾਜਨੀਤਿਕ ਅਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਪ੍ਰੋਗਰਾਮ 'ਚ ਸ਼ਾਮਲ ਹੋਣਗੀਆਂ।
ਇਹ ਵੀ ਪੜ੍ਹੋ– ਭਿਆਨਕ ਹਾਦਸੇ ’ਚ ਬਚੀ ਔਰਤ ਨੇ ਸੁਣਾਈ ਹੱਡ-ਬੀਤੀ, ਕਿਹਾ-ਡਰਾਈਵਰ ਦੀ ਗ਼ਲਤੀ ਨਾਲ 24 ਲੋਕਾਂ ਦੀ ਗਈ ਜਾਨ