ਰਾਘਵ ਚੱਢਾ ਵਲੋਂ PM ਮੋਦੀ ਨੂੰ ਚਿੱਠੀ, ਦੂਜੇ ਦੇਸ਼ਾਂ ਨੂੰ ਕੋਰੋਨਾ ਟੀਕੇ ਦੀ ਸਪਲਾਈ ਤੋਂ ਪਹਿਲਾਂ ਭਾਰਤੀਆਂ ਨੂੰ ਦਿਓ ਪਹਿਲ

Monday, Apr 12, 2021 - 12:32 PM (IST)

ਰਾਘਵ ਚੱਢਾ ਵਲੋਂ PM ਮੋਦੀ ਨੂੰ ਚਿੱਠੀ, ਦੂਜੇ ਦੇਸ਼ਾਂ ਨੂੰ ਕੋਰੋਨਾ ਟੀਕੇ ਦੀ ਸਪਲਾਈ ਤੋਂ ਪਹਿਲਾਂ ਭਾਰਤੀਆਂ ਨੂੰ ਦਿਓ ਪਹਿਲ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਨੇ ਦੇਸ਼ ਵਿਚ ਸਭ ਨੂੰ ਕੋਵਿਡ-19 ਰੋਕੂ ਟੀਕਾ ਲਾਏ ਜਾਣ ਅਤੇ ਟੀਕਾਕਰਨ ਵਿਚ ਦੇਸ਼ਵਾਸੀਆਂ ਨੂੰ ਪਹਿਲ ਦਿੱਤੇ ਜਾਣ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਟੀਕਿਆਂ ਦੀ ਉਪਲੱਬਧਤਾ ਸੰਬੰਧੀ ‘ਪਹਿਲਾਂ ਭਾਰਤ’ ਦੀ ਠੋਸ ਨੀਤੀ ਅਪਣਾਈ ਜਾਣੀ ਚਾਹੀਦੀ ਹੈ। ਦੂਜੇ ਦੇਸ਼ਾਂ ਨੂੰ ਟੀਕੇ ਭੇਜਣ ਦੀ ਬਜਾਏ ਆਪਣੇ ਦੇਸ਼ ਦੇ ਨਾਗਰਿਕਾਂ ਦੀਆਂ ਲੋੜਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਕੋਰੋਨਾ ਦੀ ਸਥਿਤੀ 'ਚ ਕੁਪ੍ਰਬੰਧਨ ਕੀਤਾ, ਟੀਕੇ ਦੀ ਕਮੀ ਹੋਣ ਦਿੱਤੀ : ਸੋਨੀਆ

PunjabKesariਉਨ੍ਹਾਂ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਕੇਂਦਰ ਸਰਕਾਰ ਨੇ 84 ਦੇਸ਼ਾਂ ਨੂੰ ਟੀਕਿਆਂ ਦੀਆਂ 6 ਕਰੋੜ 40 ਲੱਖ ਤੋਂ ਵਧ ਖੁਰਾਕਾਂ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਭਾਰਤ ਦੇ ਨਾਗਰਿਕ ਅਜਿਹੇ ਟੀਕਾਕਰਨ ਕੇਂਦਰ ਲੱਭ ਰਹੇ ਹਨ ਜੋ ਇਸ ਸਮੇਂ ਵੀ ਖੁੱਲੇ ਹੋਣ। ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਸ ਦੀ ਪਹਿਲ ਦਿੱਲੀ ਦੇ ਲੋਕ ਹਨ ਜਾਂ ਡੋਮਿਨਿਕਨ ਗਣਰਾਜ ਦੇ? ਕੇਂਦਰ ਦੀ ਪਹਿਲ ਮਹਾਰਾਸ਼ਟਰ ਦੇ ਲੋਕ ਹਨ ਜਾਂ ਮਾਰੀਸ਼ਸ਼ ਦੇ? ਉਨ੍ਹਾਂ ਭਾਰਤ ਦੀ 135 ਕਰੋੜ ਆਬਾਦੀ ਨੂੰ ਟੀਕੇ ਲਾਉਣ ਵਿਚ ਪਹਿਲ ਦੇਣ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ : ਕੇਂਦਰ ਦੀਆਂ ਅਸਫ਼ਲ ਨੀਤੀਆਂ ਕਾਰਨ ਪ੍ਰਵਾਸੀ ਫਿਰ ਪਲਾਇਨ ਨੂੰ ਮਜ਼ਬੂਰ : ਰਾਹੁਲ ਗਾਂਧੀ


author

DIsha

Content Editor

Related News