ਰਾਧਾ-ਕ੍ਰਿਸ਼ਨ ਦੀਆਂ ਮੂਰਤੀਆਂ ਚੋਰੀ ਕੀਤੀਆਂ ਤਾਂ ਬੇਟਾ ਹੋ ਗਿਆ ਬੀਮਾਰ, ਚੋਰ ਮੁਆਫ਼ੀਨਾਮਾ ਲਿਖ ਕਰ ਗਿਆ ਵਾਪਸ

Wednesday, Oct 02, 2024 - 05:54 PM (IST)

ਰਾਧਾ-ਕ੍ਰਿਸ਼ਨ ਦੀਆਂ ਮੂਰਤੀਆਂ ਚੋਰੀ ਕੀਤੀਆਂ ਤਾਂ ਬੇਟਾ ਹੋ ਗਿਆ ਬੀਮਾਰ, ਚੋਰ ਮੁਆਫ਼ੀਨਾਮਾ ਲਿਖ ਕਰ ਗਿਆ ਵਾਪਸ

ਪ੍ਰਯਾਗਰਾਜ- ਪ੍ਰਯਾਗਰਾਜ ਦੇ ਸ਼ਿੰਗਵੇਰਪੁਰ ਧਾਮ ਦੇ ਗਊਘਾਟ ਆਸ਼ਰਮ ਖਾਲਸਾ ਮੰਦਰ ਤੋਂ 24 ਸਤੰਬਰ ਨੂੰ ਰਾਧਾ-ਕ੍ਰਿਸ਼ਨ ਦੀਆਂ 150 ਸਾਲ ਪੁਰਾਣੀਆਂ ਅਸ਼ਟਧਾਤੂ ਦੀਆਂ ਮੂਰਤੀਆਂ ਚੋਰੀ ਹੋ ਗਈਆਂ ਸਨ। 8 ਦਿਨ ਬਾਅਦ ਸੋਮਵਾਰ ਰਾਤ ਹਾਈਵੇਅ ਦੇ ਸਰਵਿਸ ਮਾਰਗ ਨੇੜੇ ਮੂਰਤੀਆਂ ਬਰਾਮਦ ਹੋ ਗਈਆਂ। ਸੂਚਨਾ 'ਤੇ ਪਹੁੰਚੀ ਪੁਲਸ ਨੂੰ ਮੌਕੇ ਤੋਂ ਚਾਰ ਦਾ ਮੁਆਫ਼ੀਨਾਮਾ ਮਿਲਿਆ, ਜਿਸ 'ਚ ਉਸ ਨੇ ਆਪਣੀ ਅਗਿਆਨਤਾ ਦਾ ਜ਼ਿਕਰ ਕਰਦੇ ਹੋਏ ਮੂਰਤੀ ਵਾਪਸ ਕਰਨ ਦੀ ਗੱਲ ਲਿਖੀ ਸੀ। ਰਸਮੀ ਕਾਰਵਾਈ ਤੋਂ ਬਾਅਦ ਮੂਰਤੀ ਨੂੰ ਆਸ਼ਰਮ ਸੰਚਾਲਕ ਨੂੰ ਹਵਾਲੇ ਕਰ ਦਿੱਤਾ ਗਿਆ। ਇਕ ਹਫ਼ਤੇ ਪਹਿਲਾਂ ਸ਼ਿੰਗਵੇਰਪੁਰ ਧਾਮ ਦੇ ਗਊਘਾਟ ਆਸ਼ਰਮ ਖਾਲਸਾ ਮੰਦਰ ਤੋਂ ਰਾਧਾ-ਕ੍ਰਿਸ਼ਨ ਦੀਆਂ 150 ਸਾਲ ਪੁਰਾਣੀਆਂ ਅਸ਼ਟਧਾਤੂ ਦੀਆਂ ਮੂਰਤੀਆਂ ਚੋਰੀ ਹੋ ਗਈਆਂ ਸਨ। ਇਸ ਮਾਮਲੇ 'ਚ ਪੁਲਸ ਨੇ 2 ਸ਼ੱਕੀਆਂ ਨੂੰ ਹਿਰਾਸਤ 'ਚ ਵੀ ਲਿਆ ਸੀ ਪਰ ਮੂਰਤੀ ਦਾ ਕੋਈ ਸੁਰਾਗ ਨਹੀਂ ਮਿਲਿਆ। ਮੰਗਲਵਾਰ ਸਵੇਰੇ ਕਰੀਬ 11.30 ਵਜੇ ਹੰਡੀਆ-ਕੋਖਰਾਜ ਦੇ ਸਰਵਿਸ ਮਾਰਗ 'ਤੇ ਆਸ਼ਰਮ ਦੇ ਸਾਹਮਣੇ ਕਿਸੇ ਨੇ ਮੂਰਤੀ ਦੇਖੀ ਤਾਂ ਆਸ਼ਰਮ ਦੇ ਮਹੰਤ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਜਾਰੀ ਅਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ। ਮੂਰਤੀ ਨੇੜੇ ਪੁਲਸ ਨੂੰ ਇਕ ਚਿੱਠੀ ਵੀ ਮਿਲੀ।

PunjabKesari

ਇਹ ਵੀ ਪੜ੍ਹੋ : ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਲਿਆ ਗਿਆ ਵੱਡਾ ਫ਼ੈਸਲਾ

ਇਸ 'ਚ ਚੋਰ ਨੇ ਲਿਖਿਆ,''ਮਹਾਰਾਜ ਜੀ ਪ੍ਰਣਾਮ, ਮੇਰੇ ਕੋਲੋਂ ਬਹੁਤ ਵੱਡੀ ਗਲਤ ਹੋ ਗਈ ਸੀ। ਅਗਿਆਨਤਾ ਕਾਰਨ ਰਾਧਾ-ਕ੍ਰਿਸ਼ਨ ਦੀਆਂ ਮੂਰਤੀਆਂ ਗਊ ਘਾਟ ਤੋਂ ਚੋਰੀ ਕਰ ਲਈਆਂ ਸਨ। ਜਦੋਂ ਤੋਂ ਮੂਰਤੀਆਂ ਚੋਰੀ ਕੀਤੀਆਂ ਹਨ, ਉਦੋਂ ਤੋਂ ਬੁਰੇ-ਬੁਰੇ ਸੁਫ਼ਨੇ ਆ ਰਹੇ ਹਨ ਅਤੇ ਮੇਰੇ ਬੇਟੇ ਦੀ ਸਿਹਤ ਵੀ ਬਹੁਤ ਖ਼ਰਾਬ ਹੋ ਗਈ ਹੈ। ਥੋੜ੍ਹੇ ਜਿਹੇ ਪੈਸਿਆਂ ਲਈ ਮੈਂ ਬਹੁਤ ਗੰਦਾ ਕੰਮ ਕੀਤਾ ਹੈ। ਮੈਂ ਮੂਰਤੀ ਨੂੰ ਵੇਚਣ ਲਈ ਉਸ ਨਾਲ ਕਾਫ਼ੀ ਛੇੜਛਾੜ ਕੀਤੀ ਹੈ। ਆਪਣੀ ਗਲਤੀ ਦੀ ਮੁਆਫ਼ੀ ਮੰਗਦੇ ਹੋਏ ਮੈਂ ਮੂਰਤੀ ਰੱਖ ਕੇ ਜਾ ਰਿਹਾ ਹਾਂ। ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਗਲਤੀ ਨੂੰ ਮੁਆਫ਼ ਕਰਦੇ ਹੋਏ ਭਗਵਾਨ ਨੂੰ ਮੁੜ ਤੋਂ ਮੰਦਰ 'ਚ ਰੱਖ ਦਿੱਤਾ ਜਾਵੇ। ਪਛਾਣ ਲੁਕਾਉਣ ਲਈ ਮੂਰਤੀ ਦੀ ਪਾਲਿਸ਼ ਕਰਵਾ ਕੇ ਉਸ ਦਾ ਆਕਾਰ ਬਦਲ ਦਿੱਤਾ ਹੈ। ਮਹਾਰਾਜ ਜੀ ਮੇਰੇ ਬੱਚਿਆਂ ਨੂੰ ਮੁਆਫ਼ ਕਰਦੇ ਹੋਏ ਆਪਣੀਆਂ ਮੂਰਤੀਆਂ ਸਵੀਕਾਰ ਕਰੋ।'' ਮਹੰਤ ਨੇ ਮੂਰਤੀਆਂ ਪੂਜਾ ਅਤੇ ਗੰਗਾ ਜਲ ਨਾਲ ਇਸ਼ਨਾਨ ਕਰਵਾਉਣ ਤੋਂ ਬਾਅਦ ਮੰਦਰ 'ਚ ਸਥਾਪਤ ਕਰ ਦਿੱਤੀਆਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News