ਤੰਬਾਕੂ ਦਾ ਤਿਆਗ ਕਰਕੇ ਭਾਰਤ ਦੇ ਕਰੋੜਾਂ ਪਰਿਵਾਰ ਗਰੀਬੀ ਤੋਂ ਪਾ ਸਕਦੇ ਹਨ ਨਿਜਾਤ: ਖੋਜ
Wednesday, Apr 22, 2026 - 09:32 AM (IST)
ਨਵੀਂ ਦਿੱਲੀ: ਬ੍ਰਿਟਿਸ਼ ਮੈਡੀਕਲ ਜਰਨਲ (BMJ) ਗਲੋਬਲ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਨੇ ਇੱਕ ਹੈਰਾਨੀਜਨਕ ਤੱਥ ਪੇਸ਼ ਕੀਤਾ ਹੈ। ਇਸ ਖੋਜ ਅਨੁਸਾਰ, ਜੇਕਰ ਭਾਰਤ ਵਿੱਚ ਲੋਕ ਤੰਬਾਕੂ ਦਾ ਸੇਵਨ ਛੱਡ ਦੇਣ, ਤਾਂ ਨਾ ਸਿਰਫ਼ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਸਗੋਂ ਕਰੋੜਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਪੂਰੀ ਤਰ੍ਹਾਂ ਬਦਲ ਸਕਦੀ ਹੈ। ਅਧਿਐਨ ਦੇ ਮੁਤਾਬਕ, ਤੰਬਾਕੂ ਛੱਡਣ ਨਾਲ ਭਾਰਤ ਦੇ ਲਗਭਗ 2 ਕਰੋੜ 5 ਲੱਖ ਪਰਿਵਾਰ ਆਪਣੀ ਮੌਜੂਦਾ ਆਰਥਿਕ ਸ਼੍ਰੇਣੀ ਤੋਂ ਉੱਪਰ ਉੱਠ ਕੇ ਇੱਕ ਬਿਹਤਰ ਜੀਵਨ ਪੱਧਰ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ - 22, 23, 24, 25 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੁਫ਼ਾਨ ਦੇ ਨਾਲ-ਨਾਲ ਲੂ ਦਾ ਅਲਰਟ
ਅਹਿਮ ਪਹਿਲੂ:
ਗ੍ਰਾਮੀਣ ਅਤੇ ਸ਼ਹਿਰੀ ਲਾਭ: ਇਸ ਨਾਲ ਪੇਂਡੂ ਭਾਰਤ ਦੇ 1.70 ਕਰੋੜ ਅਤੇ ਸ਼ਹਿਰਾਂ ਦੇ 35 ਲੱਖ ਪਰਿਵਾਰਾਂ ਦੀ ਆਰਥਿਕ ਉੱਨਤੀ ਸੰਭਵ ਹੈ।
ਗਰੀਬੀ ਦਾ ਖਾਤਮਾ: ਸਭ ਤੋਂ ਗਰੀਬ ਪਰਿਵਾਰਾਂ ਵਿੱਚੋਂ ਲਗਭਗ 12.4% ਪਰਿਵਾਰ ਆਪਣੀ ਬਚਤ ਨੂੰ ਜ਼ਰੂਰੀ ਵਸਤਾਂ 'ਤੇ ਖਰਚ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੀ ਗਰੀਬੀ ਦੂਰ ਕਰਨ ਵਿੱਚ ਮਦਦ ਮਿਲੇਗੀ।
ਮੱਧ ਵਰਗ ਨੂੰ ਰਾਹਤ: ਮੱਧਮ ਆਮਦਨ ਵਾਲੇ ਲਗਭਗ 71 ਲੱਖ ਪਰਿਵਾਰਾਂ ਨੂੰ ਵੀ ਇਸ ਨਾਲ ਸਿੱਧਾ ਲਾਭ ਮਿਲੇਗਾ।
ਇਹ ਵੀ ਪੜ੍ਹੋ - ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ ਸਖ਼ਤ ਟਿੱਪਣੀ
ਤੰਬਾਕੂ 'ਤੇ ਵੱਡਾ ਖਰਚਾ
ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਮਾਹਿਰਾਂ ਦੀ ਟੀਮ ਨੇ ਸਾਲ 2022-23 ਦੇ ਘਰੇਲੂ ਖਪਤ ਖਰਚ ਸਰਵੇਖਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਗਰੀਬ ਅਤੇ ਪੇਂਡੂ ਪਰਿਵਾਰ ਆਪਣੀ ਮਾਸਿਕ ਆਮਦਨ ਦਾ ਇੱਕ ਵੱਡਾ ਹਿੱਸਾ (6.4% ਤੋਂ 6.6%) ਬੀੜੀ, ਸਿਗਰਟ ਅਤੇ ਗੁਟਖੇ ਵਰਗੇ ਉਤਪਾਦਾਂ 'ਤੇ ਖਰਚ ਕਰ ਦਿੰਦੇ ਹਨ। ਜਿਵੇਂ-ਜਿਵੇਂ ਆਮਦਨ ਵਧਦੀ ਹੈ, ਇਸ ਖਰਚੇ ਦਾ ਪ੍ਰਤੀਸ਼ਤ ਘੱਟਦਾ ਜਾਂਦਾ ਹੈ।
ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ
ਮਾਹਿਰਾਂ ਦੀ ਸਲਾਹ
ਮਾਹਿਰਾਂ ਦਾ ਸੁਝਾਅ ਹੈ ਕਿ ਤੰਬਾਕੂ ਕੰਟਰੋਲ ਨੂੰ ਕੇਵਲ ਸਿਹਤ ਦੇ ਨਜ਼ਰੀਏ ਤੋਂ ਨਹੀਂ, ਸਗੋਂ ਗਰੀਬੀ ਦੇ ਖਾਤਮੇ ਦੀ ਰਣਨੀਤੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਤੰਬਾਕੂ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਹੋਣ ਕਾਰਨ ਵਿਸ਼ਵ ਅਰਥਵਿਵਸਥਾ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ। ਤੰਬਾਕੂ 'ਤੇ ਖਰਚ ਹੋਣ ਵਾਲਾ ਪੈਸਾ ਅਸਲ ਵਿੱਚ ਭੋਜਨ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਲੋੜਾਂ ਵਿੱਚ ਕਟੌਤੀ ਕਰਕੇ ਆਉਂਦਾ ਹੈ।
ਇਹ ਵੀ ਪੜ੍ਹੋ - ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
