ਕੀ 500-1000 ਦੇ ਨੋਟ ਮੁੜ ਬਦਲੇ ਜਾ ਸਕਦੇ ਨੇ ? ਜਾਣੋ ਪੂਰੀ ਸੱਚਾਈ
Saturday, Apr 18, 2026 - 03:42 PM (IST)
ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੰਦ ਹੋ ਚੁੱਕੀ ਕਰੰਸੀ ਨੂੰ ਬਦਲਣ ਦੀ ਮਨਜ਼ੂਰੀ ਦੇਣ ਵਾਲੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਨੂੰ ਲੈ ਕੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ (PIB) ਦੀ ਫੈਕਟ ਚੈਕਿੰਗ ਯੂਨਿਟ ਨੇ ਆਨਲਾਈਨ ਚੱਲ ਰਹੀਆਂ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ। ਫੈਕਟ ਚੈਕਿੰਗ ਯੂਨਿਟ ਨੇ ਦਾਅਵਿਆਂ ਨੂੰ ਫਰਜ਼ੀ ਦੱਸਦੇ ਹੋਏ ਸਾਫ਼ ਕੀਤਾ ਕਿ RBI ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।
Has RBI really announced 'new rules' for exchanging old ₹500 & ₹1000 notes❓
— PIB Fact Check (@PIBFactCheck) April 17, 2026
Some news reports claim that the Reserve Bank of India (@RBI) has issued new guidelines to exchange discontinued currency notes.#PIBFactCheck
❌ This claim is FAKE!
❌RBI has made NO such… pic.twitter.com/8ph2mlCrLT
PIB ਯੂਨਿਟ ਨੇ 'ਐਕਸ' ਤੇ ਇਕ ਪੋਸਟ 'ਚ ਕਿਹਾ,''ਕੁਝ ਖਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੰਦ ਹੋ ਚੁੱਕੇ ਕਰੰਸੀ ਨੋਟਾਂ ਨੂੰ ਬਦਲਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਾਅਵਾ ਫਰਜ਼ੀ ਹੈ। ਆਰਬੀਆਈ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।'' ਇਸ 'ਚ ਅੱਗੇ ਕਿਹਾ ਗਿਆ ਕਿ ਕਿਸੇ ਨੂੰ ਵੀ ਬਿਨਾਂ ਵੈਰੀਫਾਈ ਕੀਤੇ ਮੈਸੇਜ ਅੱਗੇ ਨਹੀਂ ਭੇਜਣਾ ਚਾਹੀਦਾ। ਪੋਸਟ 'ਚ ਦੱਸਿਆ ਗਿਆ,''ਚੌਕਸ ਰਹੋ ਅਤੇ ਸਿਰਫ਼ ਭਰੋਸੇਮੰਦ, ਅਧਿਕਾਰਤ ਸਰੋਤਾਂ ਤੋਂ ਮਿਲੀ ਜਾਣਕਾਰੀ ਹੀ ਸ਼ੇਅਰ ਕਰੋ।ਜੇਕਰ ਤੁਹਾਨੂੰ ਕੇਂਦਰ ਸਰਕਾਰ ਨਾਲ ਜੁੜਿਆ ਕੋਈ ਵੀ ਸ਼ੱਕ ਮੈਸੇਜ, ਫੋਟੋ ਜਾਂ ਵੀਡੀਓ ਮਿਲਦਾ ਹੈ ਤਾਂ ਉਸ ਨੂੰ ਵੈਰੀਫਾਈ ਕਰਵਾਉਣ ਲਈ WhatsApp ਜਾਂ ਈਮੇਲ ਰਾਹੀਂ ਪ੍ਰੈੱਸ ਇਨਫਰਾਮੇਸ਼ਨ ਬਿਊਰੋ ਨੂੰ ਰਿਪੋਰਟ ਕਰੋ।''

ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਯੂਨਿਟ ਨੇ ਇਹ ਵੀ ਸਾਫ਼ ਕੀਤਾ ਸੀ ਕਿ ਆਰਬੀਆਈ ਵਲੋਂ ਪੁਰਾਣੇ 500 ਅਤੇ 1,000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਨਵੇਂ ਦਿਸ਼ਾ-ਨਿਦੇਸ਼ ਜਾਰੀ ਕਰਨ ਵਾਲੀਆਂ ਰਿਪੋਰਟਾਂ ਫਰਜ਼ੀ ਹਨ। ਇਹ ਕਰੰਸੀ ਨਵੰਬਰ 2016 'ਚ ਨੋਟਬੰਦੀ ਦੌਰਾਨ ਬੰਦ ਕਰ ਦਿੱਤੀ ਗਈ ਸੀ ਅਤੇ ਉਦੋਂ ਤੋਂ ਕਰੰਸੀ ਬਦਲਣ ਦੇ ਕੋਈ ਨਵੇਂ ਨਿਯਮ ਐਲਾਨ ਨਹੀਂ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
