ਨੌਕਰਾਣੀ ਨੇ ਸਾਥੀਆਂ ਨਾਲ ਮਿਲ ਕਾਰੋਬਾਰੀ ਪਰਿਵਾਰ ਨੂੰ ਬਣਾਇਆ ਬੰਧਕ, ਕੀਤੀ ਲੱਖਾਂ ਦੀ ਲੁੱਟ
Saturday, Apr 18, 2026 - 10:35 AM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਵਿਚੋ-ਵਿਚ ਸਥਿਤ ਬੇਹੱਦ ਪਾਸ਼ ਇਲਾਕੇ ਗੋਲਫ ਲਿੰਕ 'ਚ ਇਕ ਘਰੇਲੂ ਨੌਕਰਾਣੀ ਨੇ ਆਪਣੇ 5 ਸਾਥੀਆਂ ਨਾਲ ਮਿਲ ਕੇ ਇਕ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਘਰ 'ਚ ਬੰਧਕ ਬਣਾ ਲਿਆ ਅਤੇ 25 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਵੀਰਵਾਰ ਸ਼ਾਮ ਕਰੀਬ 6 ਵਜੇ ਹੋਈ ਵਾਰਦਾਤ ਦੇ ਸਮੇਂ ਘਰ 'ਚ ਇਕ ਬਜ਼ੁਰਗ ਜੋੜਾ, ਉਨ੍ਹਾਂ ਦੀ ਨੂੰਹ ਅਤੇ ਇਕ ਬੱਚਾ ਮੌਜੂਦ ਸੀ। ਦੋਸ਼ੀਆਂ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਕੀਮਤੀ ਸਾਮਾਨ, ਖਾਸ ਕਰ ਕੇ ਗਹਿਣਿਆਂ ਦੀ ਮੰਗ ਕੀਤੀ।
ਸੂਤਰ ਨੇ ਦੱਸਿਆ ਕਿ ਘਟਨਾ ਦੌਰਾਨ ਕਿਸੇ ਨੰ ਸੱਟ ਨਹੀਂ ਪਹੁੰਚਾਈ ਗਈ। ਲੁਟੇਰੇ ਲਗਭਗ 25 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਸ਼ੁਰੂਆਤੀ ਜਾਂਚ 'ਚ ਇਕ ਘਰੇਲੂ ਨੌਕਰਾਣੀ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ, ਜਿਸ 'ਤੇ ਹੋਰ ਦੋਸ਼ੀਆਂ ਨੂੰ ਘਰ 'ਚ ਪ੍ਰਵੇਸ਼ ਕਰਵਾਉਣ 'ਚ ਮਦਦ ਕਰਨ ਦਾ ਸ਼ੱਕ ਹੈ। ਪੁਲਸ ਨੇ ਦੱਸਿਆ ਕਿ ਉਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਗਠਿਤ ਕੀਤੀਆਂ ਹਨ। ਸ਼ੱਕੀਆਂ ਦੀ ਪਛਾਣ ਕਰਨ ਅਤੇ ਅਪਰਾਧ ਤੋਂ ਪਹਿਲਾਂ ਅਤੇ ਬਾਅਦ 'ਚ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਟੀਮਾਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਹਾਦਸੇ ਵਾਲੀ ਜਗ੍ਹਾ ਤੋਂ ਕਿਵੇਂ ਦੌੜੇ, ਇਹ ਜਾਣਨ ਲਈ ਉਨ੍ਹਾਂ ਦੇ ਆਉਣ-ਜਾਣ ਦੇ ਰਸਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
