''ਕਰੋੜਾਂ ਲੋਕਾਂ ਦੀ ਸ਼ਰਧਾ ਨੂੰ ਗਲਤ ਠਹਿਰਾਉਣਾ ਮੁਸ਼ਕਲ'', ਸਬਰੀਮਾਲਾ ਵਿਵਾਦ ''ਤੇ ਸੁਪਰੀਮ ਕੋਰਟ ਦਾ ਬਿਆਨ
Thursday, Apr 16, 2026 - 07:30 AM (IST)
ਨਵੀਂ ਦਿੱਲੀ (ਏਜੰਸੀਆਂ) : ਕੇਰਲ ਦੇ ਸਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਚੌਥੇ ਦਿਨ ਸੁਣਵਾਈ ਹੋਈ। ਇਸ ਮਾਮਲੇ ਦੇ ਸਬੰਧ ਵਿਚ ਮੰਦਰ ਦਾ ਪ੍ਰਬੰਧ ਦੇਖਣ ਵਾਲੇ ਤ੍ਰਾਵਣਕੋਰ ਦੇਵਸਵੋਮ ਬੋਰਡ (ਟੀ. ਡੀ. ਬੀ.) ਨੇ ਕਿਹਾ ਕਿ ਇਹ ਖਿਡੌਣਿਆਂ ਦੀ ਦੁਕਾਨ ਜਾਂ ਰੈਸਟੋਰੈਂਟ ਦਾ ਮਾਮਲਾ ਨਹੀਂ ਹੈ। ਇਹ ਪੂਰਾ ਜੀਵਨ ਬ੍ਰਹਮਚਾਰੀ ਮੰਨੇ ਜਾਣ ਵਾਲੇ ਦੇਵਤਾ ਦਾ ਮੰਦਰ ਹੈ।
ਇਹ ਵੀ ਪੜ੍ਹੋ - 10ਵੀਂ-12ਵੀਂ 'ਚ ਫੇਲ੍ਹ ਹੋਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਮੁੜ ਹੋਣਗੇ ਪੇਪਰ, CM ਮੋਹਨ ਯਾਦਵ ਨੇ ਕਰ 'ਤਾ ਐਲਾਨ
ਇਸ ਤੋਂ ਇਲਾਵਾ ਦੂਜੇ ਪਾਸੇ ਟੀ. ਡੀ. ਬੀ. ਦਾ ਪੱਖ ਰੱਖਦੇ ਹੋਏ ਐਡਵੋਕੇਟ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ-10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇਵਤਾ ਦੇ ਸਰੂਪ ਅਤੇ ਪਛਾਣ ਦੇ ਉਲਟ ਹਨ। ਭਾਰਤ ’ਚ ਅਈਅੱਪਾ ਦੇ ਲੱਗਭਗ 1,000 ਮੰਦਰ ਹਨ। ਜੇ ਔਰਤਾਂ ਨੇ ਦਰਸ਼ਨ ਕਰਨੇ ਹਨ, ਤਾਂ ਉੱਥੇ ਜਾਣ। ਉਨ੍ਹਾਂ ਨੇ ਇਸੇ ਖਾਸ ਮੰਦਰ ’ਚ ਕਿਉਂ ਆਉਣਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਰੋੜਾਂ ਲੋਕਾਂ ਦੀ ਸ਼ਰਧਾ ਨੂੰ ਗਲਤ ਠਹਿਰਾਉਣਾ ਸਭ ਤੋਂ ਮੁਸ਼ਕਲ ਕੰਮਾਂ ’ਚੋਂ ਇਕ ਹੈ। ਨਾਲ ਹੀ ਇਹ ਵੀ ਕਿਹਾ ਕਿ ਸਮਾਜਿਕ ਸੁਧਾਰ ਦੇ ਨਾਂ ’ਤੇ ਧਰਮ ਨੂੰ ਖੋਖਲਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ - ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ
ਦੱਸ ਦੇਈਏ ਕਿ ਕੇਰਲ ਹਾਈ ਕੋਰਟ ਨੇ 1991 ’ਚ ਸਬਰੀਮਾਲਾ ’ਚ 10 ਤੋਂ 50 ਸਾਲ ਦੀਆਂ ਔਰਤਾਂ ਦੇ ਦਾਖਲੇ ’ਤੇ ਪਾਬੰਦੀ ਲਾਈ ਸੀ। ਸੁਪਰੀਮ ਕੋਰਟ ਨੇ 2018 ’ਚ ਇਸ ਨੂੰ ਵਿਤਕਰੇ ਭਰਿਆ ਦੱਸਦੇ ਹੋਏ ਪਾਬੰਦੀ ਹਟਾ ਦਿੱਤੀ ਸੀ। ਇਸ ਫੈਸਲੇ ਦੇ ਖਿਲਾਫ ਕਈ ਮੁੜ-ਵਿਚਾਰ ਪਟੀਸ਼ਨਾਂ ਲਾਈਆਂ ਗਈਆਂ ਹਨ। ਸੁਪਰੀਮ ਕੋਰਟ ’ਚ ਇਨ੍ਹਾਂ ਦੇ ਆਧਾਰ ’ਤੇ 7 ਅਹਿਮ ਸੰਵਿਧਾਨਕ ਸਵਾਲਾਂ ’ਤੇ ਬਹਿਸ ਹੋ ਰਹੀ ਹੈ।
ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
