lenskart ਦਾ ਯੂ-ਟਰਨ, ਵਿਵਾਦ ਤੋਂ ਬਾਅਦ ਮੁਆਫ਼ੀ ਮੰਗਦੇ ਹੋਏ ਜਾਰੀ ਕੀਤੀ ਨਵੀਂ ਗਾਈਡਲਾਈਨ
Monday, Apr 20, 2026 - 11:19 AM (IST)
ਬਿਜ਼ਨੈੱਸ ਡੈਸਕ - ਲੈਨਸਕਾਰਟ ਨੇ ਇਕ ਕਥਿਤ ਅੰਦਰੂਨੀ ਗਰੂਮਿੰਗ ਦਸਤਾਵੇਜ਼ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੋਏ ਵਿਵਾਦ ਤੋਂ ਬਾਅਦ ਮੁਆਫ਼ੀ ਮੰਗਦੇ ਹੋਏ ਆਪਣੀ ਨਵੀਂ ‘ਇਨ-ਸਟੋਰ ਸਟਾਈਲ ਗਾਈਡ’ ਜਾਰੀ ਕੀਤੀ ਹੈ। ਇਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀਆਂ ਨੂੰ ਕੰਮ ਵਾਲੀ ਥਾਂ ’ਤੇ ਧਾਰਮਿਕ ਅਤੇ ਸੱਭਿਆਚਾਰਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਕੰਪਨੀ ਨੇ ‘ਐਕਸ’ ’ਤੇ ਜਾਰੀ ਬਿਆਨ ’ਚ ਕਿਹਾ ਕਿ ਜੇਕਰ ਕਿਸੇ ਸੰਚਾਰ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਾਂ ਅਜਿਹਾ ਮਹਿਸੂਸ ਹੋਇਆ ਹੈ ਕਿ ਉਨ੍ਹਾਂ ਦੀ ਆਸਥਾ ਦਾ ਸਵਾਗਤ ਨਹੀਂ ਹੈ ਤਾਂ ਉਸ ਨੂੰ ਲੈ ਕੇ ਪਛਤਾਵਾ ਹੈ। ਕੰਪਨੀ ਨੇ ਕਿਹਾ ਕਿ ਇਹ ਉਸ ਦੀ ਪਛਾਣ ਨਹੀਂ ਹੈ ਅਤੇ ਭਵਿੱਖ ’ਚ ਵੀ ਨਹੀਂ ਹੋਵੇਗੀ। ਨਵੀਂ ਗਾਈਡਲਾਈਨ ਅਨੁਸਾਰ ਕਰਮਚਾਰੀ ਬਿੰਦੀ, ਤਿਲਕ, ਸਿੰਧੂਰ, ਕਲਾਵਾ, ਮੰਗਲਸੂਤਰ, ਕੜਾ, ਹਿਜਾਬ ਅਤੇ ਪਗੜੀ ਵਰਗੇ ਧਾਰਮਿਕ ਚਿੰਨ੍ਹ ਪਹਿਨ ਸਕਣਗੇ। ਕੰਪਨੀ ਨੇ ਕਿਹਾ ਕਿ ਉਸ ਦੇ 2,400 ਤੋਂ ਵੱਧ ਸਟੋਰ ਅਜਿਹੇ ਕਰਮਚਾਰੀਆਂ ਦੁਆਰਾ ਚਲਾਏ ਜਾ ਰਹੇ ਹਨ ਜੋ ਆਪਣੀ ਆਸਥਾ ਅਤੇ ਪ੍ਰੰਪਰਾਵਾਂ ਨਾਲ ਕੰਮ ਕਰਦੇ ਹਨ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੁਰਾਣਾ ਗਰੂਮਿੰਗ ਦਸਤਾਵੇਜ਼ ਵਾਇਰਲ ਹੋਇਆ, ਜਿਸ ’ਚ ਕੁਝ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੰਪਨੀ ਖ਼ਿਲਾਫ਼ ਨਾਰਾਜ਼ਗੀ ਅਤੇ ਬਾਈਕਾਟ ਦੀ ਮੰਗ ਉੱਠੀ। ਕੰਪਨੀ ਦੇ ਸੰਸਥਾਪਕ ਪੀਯੂਸ਼ ਬੰਸਲ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਵਾਇਰਲ ਦਸਤਾਵੇਜ਼ ਪੁਰਾਣਾ ਐਡੀਸ਼ਨ ਸੀ ਅਤੇ ਮੌਜੂਦਾ ਨੀਤੀ ਨੂੰ ਨਹੀਂ ਦਰਸਾਉਂਦਾ। ਉਨ੍ਹਾਂ ਕਿਹਾ ਸੀ ਕਿ ਕੰਪਨੀ ਦੀ ਮੌਜੂਦਾ ਨੀਤੀ ’ਚ ਕਿਸੇ ਵੀ ਧਾਰਮਿਕ ਪ੍ਰਗਟਾਵੇ ’ਤੇ ਪਾਬੰਦੀ ਨਹੀਂ ਹੈ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ : Lenskart 'ਤੇ ਲੱਗੇ ਧਾਰਮਿਕ ਵਿਤਕਰੇ ਦੇ ਇਲਜ਼ਾਮ: ਹਿਜਾਬ ਨੂੰ ਇਜਾਜ਼ਤ ਪਰ ਬਿੰਦੀ-ਤਿਲਕ 'ਤੇ ਪਾਬੰਦੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
