20,000 ਰੁਪਏ ਤਨਖ਼ਾਹ, ਓਵਰਟਾਈਮ ਦਾ ਪੈਸਾ ਡਬਲ ! ਜਾਣੋ ਕੀ ਹਨ ਨੋਇਡਾ ''ਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ
Monday, Apr 13, 2026 - 02:44 PM (IST)
ਨੈਸ਼ਨਲ ਡੈਸਕ- ਨੋਇਡਾ ਦੇ ਇੰਡਸਟ੍ਰੀਅਲ ਏਰੀਆ ਫੇਜ਼-2, ਸੈਕਟਰ 60 ਅਤੇ 62 ਵਿੱਚ ਪਿਛਲੇ 3-4 ਦਿਨਾਂ ਤੋਂ ਚੱਲ ਰਹੇ ਮਜ਼ਦੂਰਾਂ ਦੇ ਪ੍ਰਦਰਸ਼ਨ ਨੇ ਸੋਮਵਾਰ ਨੂੰ ਹਿੰਸਕ ਰੂਪ ਧਾਰਨ ਕਰ ਲਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਫੈਕਟਰੀ ਕਰਮਚਾਰੀ ਸੜਕਾਂ 'ਤੇ ਉਤਰ ਆਏ ਹਨ, ਜਿਨ੍ਹਾਂ ਦੀਆਂ ਪੁਲਸ ਨਾਲ ਹੋਈਆਂ ਝੜਪਾਂ ਦੌਰਾਨ ਪਥਰਬਾਜ਼ੀ ਤੇ ਅੱਗ ਲਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਮਜ਼ਦੂਰਾਂ ਦੇ ਪ੍ਰਦਰਸ਼ਨ ਦਾ ਸਭ ਤੋਂ ਵੱਡਾ ਕਾਰਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 'ਚ ਵੱਡਾ ਅੰਤਰ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਘੱਟੋ-ਘੱਟ ਤਨਖ਼ਾਹ ਵਧਾ ਕੇ ਕਰੀਬ 19,000 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਨੋਇਡਾ (ਯੂ.ਪੀ.) ਵਿੱਚ ਇਹ ਅਜੇ ਵੀ 13,000 ਰੁਪਏ ਦੇ ਕਰੀਬ ਹੈ।
ਪ੍ਰਦਰਸ਼ਨ 'ਚ ਸ਼ਾਮਲ ਮਹਿਲਾ ਕਰਮਚਾਰੀਆਂ ਦਾ ਕਹਿਣਾ ਹੈ ਕਿ 13,000 ਰੁਪਏ ਵਿੱਚ 12-12 ਘੰਟੇ ਕੰਮ ਕਰਨਾ ਅਤੇ ਬੱਚਿਆਂ ਨੂੰ ਪਾਲਣਾ ਅਸੰਭਵ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਸਾਲਾਨਾ ਸਿਰਫ਼ 200-300 ਰੁਪਏ ਵਧਾਉਂਦੀਆਂ ਹਨ, ਜਦੋਂ ਕਿ ਕਮਰਿਆਂ ਦਾ ਕਿਰਾਇਆ ਹੀ ਹਰ ਸਾਲ 500 ਰੁਪਏ ਤੱਕ ਵਧ ਜਾਂਦਾ ਹੈ। ਤੰਗੀ ਵਿਚਾਲੇ ਹੁਣ ਤਾਂ ਸਿਲੰਡਰ ਵੀ ਪਹਿਲਾਂ ਨਾਲੋਂ ਕਈ ਗੁਣਾ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼
ਇਨ੍ਹਾਂ ਪ੍ਰਦਰਸ਼ਨਾਂ 'ਚ ਮਜ਼ਦੂਰਾਂ ਨੇ ਪ੍ਰਸ਼ਾਸਨ ਅੱਗੇ ਕਈ ਮੰਗਾਂ ਰੱਖੀਆਂ ਹਨ, ਜਿਨ੍ਹਾਂ 'ਚੋਂ ਸਭ ਤੋਂ ਅਹਿਮ ਮੰਗ ਹੈ ਕਿ 8 ਘੰਟੇ ਦੀ ਡਿਊਟੀ ਲਈ ਘੱਟੋ-ਘੱਟ ਤਨਖ਼ਾਹ 20,000 ਰੁਪਏ ਕੀਤੀ ਜਾਵੇ ਤੇ ਨਾਲ ਹੀ ਓਵਰਟਾਈਮ ਦਾ ਭੁਗਤਾਨ ਦੁੱਗਣੀ ਦਰ 'ਤੇ ਕੀਤਾ ਜਾਵੇ। ਉਨ੍ਹਾਂ ਦੀ ਅਗਲੀ ਮੰਗ ਹੈ ਕਿ ਸਾਲਾਨਾ ਬੋਨਸ, ਹਫ਼ਤਾਵਾਰੀ ਛੁੱਟੀ ਅਤੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਯਕੀਨੀ ਬਣਾਈ ਜਾਵੇ।
ਮਜ਼ਦੂਰਾਂ ਨੇ ਪੁਲਸ 'ਤੇ ਮਹਿਲਾ ਕਰਮਚਾਰੀਆਂ 'ਤੇ ਲਾਠੀਚਾਰਜ ਕਰਨ ਦਾ ਇਲਜ਼ਾਮ ਵੀ ਲਾਇਆ ਹੈ, ਜਿਸ ਤੋਂ ਬਾਅਦ ਹਿੰਸਾ ਭੜਕੀ। ਸੈਕਟਰ 60 ਅਤੇ ਫੇਜ਼-2 ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਚਿੱਲਾ ਬਾਰਡਰ, DND ਅਤੇ NH-9 'ਤੇ ਭਾਰੀ ਜਾਮ ਲੱਗਿਆ ਹੋਇਆ ਹੈ। ਇਸ ਦੌਰਾਨ ਨੋਇਡਾ ਦੀ ਡੀ.ਐੱਮ. ਮੇਧਾ ਰੂਪਮ ਨੇ ਮਜ਼ਦੂਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਸ਼ਿਕਾਇਤਾਂ ਲਈ ਹੈਲਪਲਾਈਨ ਨੰਬਰ (120-2978231) ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਸੈਂਕੜੇ ਫੈਕਟਰੀਆਂ 'ਚ ਕੰਮ ਠੱਪ ! ਸੜਕਾਂ 'ਤੇ ਉੱਤਰੇ ਕਾਮੇ, ਫੂਕ'ਤੀਆਂ ਗੱਡੀਆਂ, ਨੋਇਡਾ 'ਚ ਲੱਗਾ ਮਹਾ ਜਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
