ਮਹਿਲਾ ਕਾਜ਼ੀ ਨੇ ਸਾਬਕਾ ਰਾਸ਼ਟਰਪਤੀ ਦੇ ਪੜਪੋਤੇ ਦਾ ਵਿਆਹ ਕਰਵਾਇਆ

Saturday, Mar 12, 2022 - 11:12 AM (IST)

ਮਹਿਲਾ ਕਾਜ਼ੀ ਨੇ ਸਾਬਕਾ ਰਾਸ਼ਟਰਪਤੀ ਦੇ ਪੜਪੋਤੇ ਦਾ ਵਿਆਹ ਕਰਵਾਇਆ

ਨਵੀਂ ਦਿੱਲੀ (ਭਾਸ਼ਾ)- ਦੇਸ਼ ਦੇ ਤੀਜੇ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਦੇ ਪੜਪੋਤੇ ਦਾ ਵਿਆਹ ਸ਼ੁੱਕਰਵਾਰ ਨੂੰ ਇਕ ਮਹਿਲਾ ਕਾਜ਼ੀ ਨੇ ਕਰਵਾਇਆ। ਡਾ. ਜ਼ਾਕਿਰ ਹੁਸੈਨ ਦੇ ਪੋਤਰੇ ਯੂਸੁਫ ਰੇਹਾਨ ਰਹਿਮਾਨ ਦੇ ਬੇਟੇ ਜ਼ਿਬਰਾਨ ਰੇਹਾਨ ਰਹਿਮਾਨ ਦਾ ਵਿਆਹ ਅਸਉੱਲਾ ਅਲੀ ਪੁੱਤਰੀ ਕੁਰਬਾਨ ਅਲੀ ਨਾਲ ਹੋਇਆ। 

ਇਹ ਵੀ ਪੜ੍ਹੋ : ਦਿੱਲੀ ਦੇ ਗੋਕੁਲਪੁਰੀ ਇਲਾਕੇ 'ਚ ਲੱਗੀ ਭਿਆਨਕ ਅੱਗ, 7 ਲੋਕ ਜਿਊਂਦੇ ਸੜੇ

ਵਿਆਹ ’ਚ ਪਰਿਵਾਰ ਦੇ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਏ ਸਨ। ਇਸ ਵਿਆਹ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ’ਚ ਮਹਿਲਾ ਅਧਿਕਾਰ ਵਰਕਰ ਡਾ. ਸਈਦਾ ਸਇਦੀਨ ਹਮੀਦ ਨੇ ਕਾਜ਼ੀ ਦੀ ਭੂਮਿਕਾ ਨਿਭਾਈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News