CM ਧਾਮੀ ਨੇ ''ਹਨੂੰਮਾਨ ਅੰਸ਼'' ਨੂੰ ਉੱਤਰਾਖੰਡ ''ਚ ਟੈਕਸ ਮੁਕਤ ਕਰਨ ਦਾ ਕੀਤਾ ਐਲਾਨ

Saturday, Sep 05, 2026 - 04:56 PM (IST)

CM ਧਾਮੀ ਨੇ ''ਹਨੂੰਮਾਨ ਅੰਸ਼'' ਨੂੰ ਉੱਤਰਾਖੰਡ ''ਚ ਟੈਕਸ ਮੁਕਤ ਕਰਨ ਦਾ ਕੀਤਾ ਐਲਾਨ

ਦੇਹਰਾਦੂਨ (ਏਜੰਸੀ)- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨੈਨੀਤਾਲ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਕੈਂਚੀ ਧਾਮ ਆਸ਼ਰਮ ਦੇ ਬਾਬਾ ਨੀਬ ਕਰੋਰੀ ਮਹਾਰਾਜ ਦੇ ਅਧਿਆਤਮਿਕ ਜੀਵਨ 'ਤੇ ਆਧਾਰਤ ਫਿਲਮ 'ਹਨੂੰਮਾਨ ਅੰਸ਼' ਨੂੰ ਉਤਰਾਖੰਡ 'ਚ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਫਿਲਮ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਜਿਹੀਆਂ ਫਿਲਮਾਂ ਪ੍ਰਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦੇਸ਼-ਦੁਨੀਆ ਤੱਕ ਪਹੁੰਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। 

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਸ਼ਾਮ ਇੱਥੇ ਇਕ ਸਿਨੇਮਾ ਹਾਲ 'ਚ ਆਪਣੀ ਪਤਨੀ ਗੀਤਾ ਧਾਮੀ, ਕੈਬਨਿਟ ਦੇ ਸਹਿਯੋਗੀਆਂ ਗਣੇਸ਼ ਜੋਸ਼ੀ ਅਤੇ ਪ੍ਰਦੀਪ ਬੱਤਰਾ ਤੇ ਕੁਝ ਵਿਧਾਇਕਾਂ ਨਾਲ ਇਹ ਫਿਲਮ ਦੇਖੀ। ਫਿਲਮ ਦੇਖਣ ਤੋਂ ਬਾਅਦ ਧਾਮੀ ਨੇ ਬਾਬਾ ਨੀਬ ਕਰੋਰੀ ਮਹਾਰਾਜ ਦੇ ਜੀਵਨ ਨੂੰ ਸਮਾਜ 'ਚ ਹਮੇਸ਼ਾ ਸੱਚ, ਸੇਵਾ, ਦਇਆ ਅਤੇ ਅਧਿਆਤਕਮਿਕਤਾ ਦਾ ਮਾਰਗ ਦਿਖਾਉਣ ਵਾਲੀ ਭਾਰਤ ਦੀ ਸੰਤ ਪਰੰਪਰਾ ਦਾ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਮਨੁੱਖੀ ਸੇਵਾ ਅਤੇ ਸਾਰਿਆਂ ਦੇ ਪ੍ਰਤੀ ਪਿਆਰ ਦਾ ਉਨ੍ਹਾਂ ਦਾ ਸੰਦੇਸ਼ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ।

ਉਨ੍ਹਾਂ ਕਿਹਾ ਕਿ ਕੈਂਚੀ ਧਾਮ ਅੱਜ ਦੁਨੀਆ ਭਰ 'ਚ ਸ਼ਰਧਾ ਅਤੇ ਆਸਥਾ ਦਾ ਮੁੱਖ ਕੇਂਦਰ ਬਣ ਚੁੱਕਿਆ ਹੈ। ਮੁੱਖ ਮੰਤਰੀ ਨੇ ਫਿਲਮ ਨਿਰਮਾਣ ਨਾਲ ਜੁੜੇ ਸਾਰੇ ਲੋਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀ ਅਧਿਆਤਮਿਕ ਸ਼ਖਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣ ਵਾਲੀ ਰਚਨਾਤਮਕ ਕੋਸ਼ਿਸ਼ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਨਾਲ ਜੋੜਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 'ਹਨੂੰਮਾਨ ਅੰਸ਼' ਦਾ ਨਿਰਦੇਸ਼ਨ ਵਿਸ਼ਾਲ ਚਤੁਰਵੇਦੀ ਨੇ ਕੀਤਾ ਹੈ। ਫਿਲਮ 'ਚ ਸ਼ੋਭਿਨਵ ਸਤੈਯਾ ਸਮੇਤ ਹੋਰ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ 7 ਅਗਸਤ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News