CM ਮਾਨ ਨੇ ਅਨਾਜ ਦੀ ਲਿਫਟਿੰਗ ਬਾਰੇ ਕੇਂਦਰ ਨੂੰ ਲਿਖੀ ਚਿੱਠੀ

Friday, Oct 02, 2026 - 06:37 PM (IST)

CM ਮਾਨ ਨੇ ਅਨਾਜ ਦੀ ਲਿਫਟਿੰਗ ਬਾਰੇ ਕੇਂਦਰ ਨੂੰ ਲਿਖੀ ਚਿੱਠੀ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਨਾਜ ਦੀ ਲਿਫਟਿੰਗ ਦੇ ਮੁੱਦੇ ਨੂੰ ਲੈ ਕੇ ਮੁੜ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੇਂਦਰ ਤੋਂ ਪੰਜਾਬ ਵਿਚੋਂ 15 ਲੱਖ ਮੀਟ੍ਰਿਕ ਟਨ ਕਣਕ ਅਤੇ 6 ਲੱਖ ਮੀਟ੍ਰਿਕ ਟਨ ਚੌਲ ਦੀ ਤੁਰੰਤ ਲਿਫਟਿੰਗ ਕਰਵਾਉਣ ਦੀ ਮੰਗ ਕੀਤੀ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਤੰਬਰ ਮਹੀਨੇ ਵਿਚ ਵੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਅਨਾਜ ਦੀ ਲਿਫਟਿੰਗ ਦੀ ਅਪੀਲ ਕੀਤੀ ਸੀ। ਸਰਕਾਰ ਮੁਤਾਬਕ, ਸਤੰਬਰ ਮਹੀਨੇ ਤੋਂ ਹੁਣ ਤੱਕ ਪੰਜਾਬ ਵਿਚੋਂ 8.30 ਲੱਖ ਮੀਟਰਕ ਟਨ ਚੌਲ ਅਤੇ 4.30 ਲੱਖ ਮੀਟਰਕ ਟਨ ਕਣਕ ਦੀ ਹੀ ਲਿਫਟਿੰਗ ਹੋ ਸਕੀ ਹੈ। ਇਸ ਕਾਰਨ ਸੂਬੇ ਵਿਚ ਅਨਾਜ ਦੇ ਭੰਡਾਰਨ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ 1 ਤੋਂ 10 ਅਕਤੂਬਰ ਤੱਕ 6 ਲੱਖ ਮੀਟਰਕ ਟਨ ਚੌਲ ਅਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਮੀਟਰਕ ਟਨ ਕਣਕ ਦੀ ਲਿਫਟਿੰਗ ਲਈ ਤੁਰੰਤ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਅਨਾਜ ਭੰਡਾਰਨ ਵਿਚ ਦਿੱਕਤ ਨਾ ਆਵੇ। 


author

Anmol Tagra

Content Editor

Related News