CM ਜਨ ਆਵਾਸ ਯੋਜਨਾ-3A ਅਧੀਨ ਆਧੁਨਿਕ ਸਹੂਲਤਾਂ ਨਾਲ ਲੈਸ ਘਰਾਂ ਲਈ ਅਪਲਾਈ ਕਰਨ ਦਾ ਮੌਕਾ

Friday, Oct 02, 2026 - 04:04 PM (IST)

CM ਜਨ ਆਵਾਸ ਯੋਜਨਾ-3A ਅਧੀਨ ਆਧੁਨਿਕ ਸਹੂਲਤਾਂ ਨਾਲ ਲੈਸ ਘਰਾਂ ਲਈ ਅਪਲਾਈ ਕਰਨ ਦਾ ਮੌਕਾ

ਬਿਜ਼ਨੈੱਸ ਨਿਊਜ਼ - ਮੁੱਖ ਮੰਤਰੀ ਜਨ ਆਵਾਸ ਯੋਜਨਾ–3A ਅਧੀਨ ਵੈਸ਼ਾਲੀ ਨਗਰ ਐਕਸਟੈਂਸ਼ਨ ਦੇ ਸਿਰਸੀ ਰੋਡ, ਬਿੰਦਾਇਕਾ ਸਥਿਤ ਵੀ ਪਾਰਕ ਰਿਹਾਇਸ਼ੀ ਪ੍ਰਾਜੈਕਟ ’ਚ ਦੂਜੇ ਪੜਾਅ ਦੀਆਂ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਚਾਹਵਾਨ ਬਿਨੈਕਾਰ 6 ਅਕਤੂਬਰ 2026 ਤੱਕ ਅਰਜ਼ੀ ਦੇ ਸਕਦੇ ਹਨ। ਘਰਾਂ ਦੀ ਵੰਡ 9 ਅਕਤੂਬਰ ਨੂੰ ਲਾਟਰੀ ਰਾਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ :  ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਜੈਪੁਰ ਵਿਕਾਸ ਅਥਾਰਟੀ ਤੋਂ ਮਨਜ਼ੂਰਸ਼ੁਦਾ ਅਤੇ ਰੇਰਾ ਰਜਿਸਟਰਡ ਇਸ ਪ੍ਰਾਜੈਕਟ ’ਚ 1 ਆਰ. ਕੇ. ਅਤੇ 2 ਬੀ. ਐੱਚ. ਕੇ. ਘਰ ਪ੍ਰਸਤਾਵਿਤ ਹਨ। 3 ਰਿਹਾਇਸ਼ੀ ਟਾਵਰਾਂ ਵਾਲੇ ਪ੍ਰਾਜੈਕਟ ’ਚ ਵੱਖ-ਵੱਖ ਉਮਰ ਵਰਗ ਦੇ ਨਿਵਾਸੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਸਹੂਲਤਾਂ ਦੀ ਯੋਜਨਾ ਬਣਾਈ ਗਈ ਹੈ। ਪ੍ਰਾਜੈਕਟ ’ਚ ਸਵਿਮਿੰਗ ਪੂਲ, ਜਿਮ, ਇਨਡੋਰ ਗੇਮਜ਼, ਬੱਚਿਆਂ ਲਈ ਖੇਡ ਖੇਤਰ, ਯੋਗਾ ਡੈੱਕ, ਬਗੀਚਾ, ਮਲਟੀਪਰਪਜ਼ ਹਾਲ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਜਗ੍ਹਾ ਵਰਗੀਆਂ ਸਹੂਲਤਾਂ ਪ੍ਰਸਤਾਵਿਤ ਹਨ। ਟੈਰੇਸ ’ਤੇ ਮਲਟੀ ਸਪੋਰਟਸ ਕੋਰਟ, ਬੈਡਮਿੰਟਨ ਅਤੇ ਪਿਕਲਬਾਲ ਕੋਰਟ ਵੀ ਵਿਕਸਤ ਕੀਤੇ ਜਾਣਗੇ। ਪਾਰਕਿੰਗ ਅਤੇ ਰੋਜ਼ਾਨਾ ਦੀਆਂ ਲੋੜਾਂ ਲਈ ਕਮਰਸ਼ੀਅਲ ਦੁਕਾਨਾਂ ਦਾ ਪ੍ਰਬੰਧ ਵੀ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ
: ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News