ਜਦੋਂ 7 ਮਹੀਨੇ ਪਹਿਲਾਂ ਵਿਆਹੇ ਇਕਲੌਤੇ ਬੇਟੇ ਦੀ ਲਾਸ਼ ਠੇਲੇ ''ਤੇ ਰੱਖ ਕੇ ਘਰ ਪੁੱਜਿਆ ਪਿਓ, ਮਚਿਆ ਕੋਹਰਾਮ (ਤਸਵੀਰਾਂ)

02/25/2017 11:01:08 AM

ਕਰੌਲੀ— ਇੱਥੋਂ ਦੇ ਸੁਖਦੇਵਪੁਰਾ ਬਸਤੀ ਵਾਸੀ ਇਕ ਪਰਿਵਾਰ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਤਿਉਹਾਰ ਦੀਆਂ ਤਿਆਰੀਆਂ ''ਚ ਜੁਟਿਆ ਸੀ। ਉਦੋਂ ਪਰਿਵਾਰ ਦੇ ਇਕ ਨੌਜਵਾਨ ਦੀ ਸਿਹਤ ਵਿਗੜ ਗਈ। ਇਸ ''ਤੇ ਨੌਜਵਾਨ ਨੂੰ ਉਸ ਦਾ ਠੇਲੇ ''ਤੇ ਲਿਟਾ ਕੇ ਹਸਪਤਾਲ ਲੈ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਜਵਾਨ ਬੇਟੇ ਦੀ ਲਾਸ਼ ਦੇਖ ਬਜ਼ੁਰਗ ਪਿਤਾ ਬਿਲਖ ਗਿਆ। ਆਰਥਿਕ ਤੰਗੀ ਕਾਰਨ ਐਂਬੂਲੈਂਸ ਉਪਲੱਬਧ ਨਹੀਂ ਹੋ ਸਕੀ ਅਤੇ ਮਜ਼ਬੂਰ ਪਿਤਾ ਠੇਲੇ ''ਤੇ ਹੀ ਆਪਣੇ ਬੇਟੇ ਦੀ ਲਾਸ਼ ਲੈ ਕੇ ਘਰ ਪੁੱਜਿਆ।
ਸੁਖਦੇਵਪੁਰਾ ਵਾਸੀ ਨੌਜਵਾਨ ਸ਼ਿਵ ਸਿੰਘ ਉਰਫ ਛੁੱਟਨ (28) ਪੁੱਤਰ ਮਾਂਗੀਲਾਲ ਕੋਲੀ ਦਾ ਵਿਆਹ 7 ਮਹੀਨੇ ਪਹਿਲਾਂ 13 ਜੁਲਾਈ 2016 ਨੂੰ ਆਗਰਾ ਵਾਸੀ ਰਾਣੀ ਮਹਾਵਰ ਨਾਲ ਹੋਇਆ ਸੀ। ਪਰਿਵਾਰ ''ਚ ਵਿਆਹ ਤੋਂ ਬਾਅਦ ਪਹਿਲੀ ਮਹਾਸ਼ਿਵਰਾਤੀ ਹੋਣ ਕਾਰਨ ਪਰਿਵਾਰ ਤਿਆਰੀਆਂ ''ਚ ਜੁਟਿਆ ਸੀ। ਸ਼ਿਵ ਸਿੰਘ ਦੀ ਮਾਂ ਦਾ ਦਿਹਾਂਤ ਕਰੀਬ ਡੇਢ ਸਾਲ ਪਹਿਲਾਂ ਹੋ ਜਾਣ ਕਾਰਨ ਉਸ ਦੀ ਮਾਸੀ ਅਤੇ ਭੈਣਾਂ ਸ਼ਿਵਲਿੰਗ ''ਤੇ ਜਲ ਚੜ੍ਹਾਉਣ ਲਈ ਕਲਸ਼ ਲੈ ਕੇ ਗਈਆਂ ਸਨ। ਉਦੋਂ ਪਿੱਛਿਓਂ ਸ਼ਿਵ ਸਿੰਘ ਉਰਫ ਛੁੱਟਨ ਦੀ ਅਚਾਨਕ ਸਿਹਤ ਵਿਗੜ ਗਈ। ਜਲਦੀ ''ਚ ਪਿਤਾ ਮਾਂਗੀਲਾਲ ਸ਼ਿਵ ਸਿੰਘ ਨੂੰ ਠੇਲਾ ਗੱਡੀ ''ਤੇ ਲੇਟਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਹਸਪਤਾਲ ''ਚ ਜਵਾਨ ਬੇਟੇ ਦੀ ਲਾਸ਼ ਮਾਂਗੀਲਾਲ ਬੁਰੀ ਤਰ੍ਹਾਂ ਬਿਲਖ ਪਿਆ। ਰੋਂਦੇ ਬਿਲਖਦੇ ਮਾਂਗੀਲਾਲ ਨੇ ਬੇਟੇ ਦੀ ਲਾਸ਼ ਨੂੰ ਉਸੇ ਠੇਲੇ ''ਤੇ ਰੱਖਿਆ ਅਤੇ ਬਾਜ਼ਾਰ ''ਚ ਹੁੰਦੇ ਹੋਏ ਘਰ ਲੈ ਕੇ ਪੁੱਜਿਆ। ਪਰਿਵਾਰ ਦੇ ਲੋਕਾਂ ਨੇ ਜਦੋਂ ਸ਼ਿਵ ਸਿੰਘ ਦੀ ਲਾਸ਼ ਦੇਖੀ ਤਾਂ ਪਰਿਵਾਰ ਵਾਲੇ ਬੁਰੀ ਤਰ੍ਹਾਂ ਬਿਲਖ ਪਏ ਅਤੇ ਸੁਖਦੇਵਪੁਰਾ ਬਸਤੀ ''ਚ ਮਹਾਸ਼ਿਵਰਾਤਰੀ ਤਿਉਹਾਰ ਦੀਆਂ ਖੁਸ਼ੀਆਂ ਗਮ ''ਚ ਬਦਲ ਗਈਆਂ। ਗੁਆਂਢੀਆਂ ਨੇ ਦੱਸਿਆ ਕਿ ਸ਼ਿਵ ਸਿੰਘ ਮਾਂਗੀਲਾਲ ਦਾ ਇਕਲੌਤਾ ਬੇਟਾ ਸੀ। ਉਹ ਆਪਣੇ ਘਰ ਕੋਲ ਹੀ ਕਾਜ-ਬਟਨ ਦੀ ਦੁਕਾਨ ਚਲਾਉਂਦਾ ਸੀ।
ਬਜ਼ੁਰਗ ਮਾਂਗੀਲਾਲ ਕੋਲੀ ਦੇ ਬੁਢਾਪੇ ਦਾ ਸਹਾਰਾ ਸ਼ਿਵ ਸਿੰਘ ਇਕੌਤਾ ਪੁੱਤਰ ਸੀ। ਉਸ ਦੀ ਮੌਤ ਨਾਲ ਮਾਂਗੀਲਾਲ ਦੇ ਬੁਢਾਪੇ ਦੇ ਸਹਾਰੇ ਦੀ ਲਾਠੀ ਟੁੱਟ ਗਈ। ਖਾਸ ਗੱਲ ਇਹ ਵੀ ਹੈ ਕਿ 2 ਦਿਨ ਪਹਿਲਾਂ ਦੰਦ ''ਚ ਦਰਦ ਹੋਣ ਕਾਰਨ ਸ਼ਿਵ ਸਿੰਘ ਦੀ ਪਤਨੀ ਰਾਣੀ ਨੂੰ ਸਹੁਰਾ ਮਾਂਗਲੀਲ ਉਸ ਦੇ ਪੇਕੇ ਆਗਰਾ ਪਹੁੰਚਾ ਕੇ ਆਇਆ ਸੀ। ਪਿੱਛਿਓਂ ਸ਼ਿਵ ਸਿੰਘ ਦੀ ਮੌਤ ਹੋ ਗਈ ਅਤੇ ਪੇਕੇ ''ਚ ਰਹਿ ਰਹੀ ਪਤਨੀ ਰਾਣੀ ਆਪਣੇ ਪਤੀ ਦਾ ਆਖਰੀ ਵਾਰ ਚਿਹਰਾ ਵੀ ਨਹੀਂ ਦੇਖ ਸਕੀ।


Disha

News Editor

Related News