ਗੁਜਰਾਤ ਚੋਣਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਸੋਮਨਾਥ ''ਚ ਕੀਤਾ ਰੋਡ ਸ਼ੋਅ

Monday, Nov 14, 2022 - 01:13 PM (IST)

ਗੁਜਰਾਤ ਚੋਣਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਸੋਮਨਾਥ ''ਚ ਕੀਤਾ ਰੋਡ ਸ਼ੋਅ

ਗੁਜਰਾਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਸੋਮਨਾਥ 'ਚ ਅੱਜ ਯਾਨੀ ਸੋਮਵਾਰ ਨੂੰ ਰੋਡ ਸ਼ੋਅ ਕਰ ਰਹੇ ਹਨ। ਭਗਵੰਤ ਮਾਨ 4 ਦਿਨਾ ਦੌਰੇ 'ਤੇ ਗੁਜਰਾਤ ਆਏ ਹੋਏ ਹਨ। ਇੱਥੇ ਉਹ ਰੋਡ ਸ਼ੋਅ ਅਤੇ ਜਨ ਸਭਾਵਾਂ 'ਚ ਹਿੱਸਾ ਲੈਣਗੇ। ਭਗਵੰਤ ਮਾਨ 12 ਤੋਂ 15 ਨਵੰਬਰ ਤੱਕ ਗੁਜਰਾਤ 'ਚ ਸੌਰਾਸ਼ਟਰ ਦਾ ਦੌਰਾ ਕਰਨਗੇ। ਮਾਨ 14 ਨਵੰਬਰ ਨੂੰ ਸੋਮਨਾਥ, ਤਲਾਲਾ, ਵਿਸਾਵਦਰ, ਮਨਾਵਦਾਰ 'ਚ ਰੋਡ ਸ਼ੋਅ 'ਚ ਹਿੱਸਾ ਲੈਣ। 15 ਨਵੰਬਰ ਨੂੰ ਮਾਨ ਪੋਰਬੰਦਰ 'ਚ ਰੋਡ ਸ਼ੋਅ 'ਚ ਹਿੱਸਾ ਲੈਣਗੇ।

 

ਦੱਸ ਦੇਈਏ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਲੋਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ 'ਸਟਾਰ ਪ੍ਰਚਾਰਕ' ਬਣਾਇਆ ਗਿਆ ਹੈ। ਭਗਵੰਤ ਮਾਨ ਦੇ ਨਾਲ-ਨਾਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ ਸਮੇਤ 20 ਲੋਕਾਂ ਦੇ ਨਾਮ 'ਸਟਾਰ ਪ੍ਰਚਾਰਕਾਂ 'ਚ ਸ਼ਾਮਲ ਕੀਤੇ ਗਏ ਹਨ। ਗੁਜਰਾਤ 'ਚ 2 ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ ਇਕ ਦਸੰਬਰ ਅਤੇ ਦੂਜੇ ਪੜਾਅ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ। ਇਸ ਤੋਂ ਬਾਅਦ 8 ਦਸੰਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News