ਭਾਜਪਾ 'ਤੇ ਵਰ੍ਹੇ CM ਮਾਨ, ਕਿਹਾ- ਇਨ੍ਹਾਂ ਨੇ ਮੱਧ ਪ੍ਰਦੇਸ਼ ਦੀ ਮਿੱਟੀ ਵੇਚ ਦਿੱਤੀ, ਸ਼ਹੀਦਾਂ ਦੇ ਕਫ਼ਨ ਦੇ ਖਾਧੇ ਪੈਸੇ

Tuesday, Oct 10, 2023 - 07:14 PM (IST)

ਭਾਜਪਾ 'ਤੇ ਵਰ੍ਹੇ CM ਮਾਨ, ਕਿਹਾ- ਇਨ੍ਹਾਂ ਨੇ ਮੱਧ ਪ੍ਰਦੇਸ਼ ਦੀ ਮਿੱਟੀ ਵੇਚ ਦਿੱਤੀ, ਸ਼ਹੀਦਾਂ ਦੇ ਕਫ਼ਨ ਦੇ ਖਾਧੇ ਪੈਸੇ

ਸਿੱਧੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਚੁਰਹਟ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਨਸਭਾ ਨੂੰ ਸੰਬੋਧਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪ੍ਰਦੇਸ਼ ਦੀ ਮਿੱਟੀ ਨੂੰ ਵੇਚ ਦਿੱਤਾ, ਇਨ੍ਹਾਂ ਨੇ ਸ਼ਹੀਦਾਂ ਦੇ ਕਫ਼ਨ ਦੇ ਪੈਸੇ ਖਾ ਲਏ। ਇਨ੍ਹਾਂ ਨੇ ਪੂਰੇ ਪ੍ਰਦੇਸ਼ 'ਚ ਬੇਰੋਜ਼ਗਾਰੀ ਫੈਲਾ ਦਿੱਤੀ।

ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੋਹਨੀਆ ਟਨਲ ਤੋਂ ਸੀ.ਐੱਮ. ਭਗਵੰਤ ਮਾਨ ਦੇ ਕਾਫਿਲੇ ਦੇ ਪਿੱਛੇ ਬਾਈਕ ਅਤੇ ਆਟੋ ਰੈਲੀ ਚੱਲੀ। ਆਮ ਆਦਮੀ ਪਾਰਟੀ ਦੇ ਚੁਰਹਟ ਉਮੀਦਵਾਰ ਅਨੇਂਦਰ ਮਿਸ਼ਰ ਰਾਜਨ ਅਤੇ ਸਿੱਧੀ ਦੇ ਉਮੀਦਵਾਰ ਮੰਗਲ ਦੇ ਸਮਰਥਨ 'ਚ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਿੱਧੀ 'ਚ ਆਪ ਦੀ ਜਨਸਭਾ 'ਚ ਪਹਿਲੀ ਵਾਰ ਇਹ ਦੇਖਿਆ ਗਿਆ ਕਿ ਇਥੇ ਭੋਜਨ ਦੀ ਵਿਵਸਥਾ ਕੀਤੀ ਗਈ। ਇਥੇ ਲਗਭਗ 5000 ਤੋਂ ਜ਼ਿਆਦਾ ਲੋਕਾਂ ਨੇ ਭੋਜਨ ਕੀਤਾ। 

ਇਨ੍ਹਾਂ ਲੋਕਾਂ ਨੇ ਮੱਧ ਪ੍ਰਦੇਸ਼ ਦੀ ਮਿੱਟੀ ਵੇਚ ਦਿੱਤੀ

ਪੰਜਾਬ ਦੇ ਸੀ.ਐੱਮ. ਮਾਨ ਨੇ ਐੱਮ.ਬੀ. ਦੀ ਸ਼ਿਵਰਾਜ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦਾਂ ਦੀ ਆਤਮਾ ਕੀ ਸੋਚ ਰਹੀ ਹੋਵੇਗੀ, ਅੰਗਰੇਜਾਂ ਤੋਂ ਇਸ ਲਈ ਆਜ਼ਾਦ ਕਰਵਾਇਆ ਸੀ ਕਿ ਇਹ ਕਾਲੇ ਅੰਗਰੇਜ ਲੁੱਟ ਸਕਣ। ਇਨ੍ਹਾਂ ਨੇ ਅੰਗਰੇਜਾਂ ਨਾਲੋਂ ਜ਼ਿਆਦਾ ਲੁੱਟਿਆ ਹੈ। ਇਹ ਕਹਿੰਦੇ ਹਨ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ ਪਰ ਇਨ੍ਹਾਂ ਦੇ ਤਖਤੇ ਪਲਟੇ ਜਾ ਸਕਦੇ ਹਨ। ਵੋਟਿੰਗ ਦੇ ਦਿਨ ਜਨਤਾ ਤੈਅ ਕਰ ਲਵੇ ਕਿ ਅੱਜ ਦਾ ਦਿਨ ਸ਼ਹੀਦਾਂ ਦੇ ਨਾਂ ਲਗਾਵਾਂਗੇ ਤਾਂ ਇਹ ਸਰਕਾਰ ਬਦਲ ਸਕਦੀ ਹੈ।

ਸੀ.ਐੱਮ. ਮਾਨ ਨੇ ਕਿਹਾ ਕਿ ਸ਼ਿਵਰਾਜ ਜੀ ਤੁਸੀਂ ਇਹ ਕਦੋਂ ਦੱਸੋਗੇ ਕਿ ਤੁਸੀਂ ਐੱਮ.ਪੀ. ਨੂੰ ਕਿੰਨਾ ਖਾਓਗੇ? ਤੁਸੀਂ ਅਗਲੇ ਮਹੀਨੇ ਜਾਣ ਵਾਲੇ ਹੋ। ਜਾਂਦੇ-ਜਾਂਦੇ ਇਹ ਤਾਂ ਦੱਸ ਦਿਓ ਕਿ ਚੰਗੇ ਦਿਨ ਕਦੋਂ ਆਉਣ ਵਾਲੇ ਹਨ। ਭਾਜਪਾ ਦੇ ਚੰਗੇ ਦਿਨ ਆਉਣ ਜਾਂ ਨਾ ਆਉਣ, ਐੱਮ.ਪੀ. 'ਚ ਕੇਜਰੀਵਾਲ ਦੇ ਸੱਚੇ ਦਿਨ ਜ਼ਰੂਰ ਆਉਣਗੇ। 

ਇਹ ਵੀ ਪੜ੍ਹੋ- ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣ ਮਗਰੋਂ ਬੋਲੇ CM ਮਾਨ, ਵਿਰੋਧੀਆਂ ਨੂੰ ਚੈਲੰਜ ਨਹੀਂ ਸੱਦਾ ਦਿੱਤਾ

ਇਹ ਵੀ ਪੜ੍ਹੋ- ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ

ਪੌਣੇ 400 ਤੋਂ ਜ਼ਿਆਦਾ ਅਧਿਕਾਰੀਆਂ ਨੇ ਜੇਲ੍ਹ ਪਹੁੰਚਾਇਆ

ਸੀ.ਐੱਮ. ਨੇ ਕਿਹਾ ਕਿ ਅਸੀਂ ਪੰਜਾਬ 'ਚ ਟੋਲ ਫ੍ਰੀ ਨੰਬਰ ਜਾਰੀ ਕਰਕੇ ਭ੍ਰਿਸ਼ਟਾਚਾਰ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਅਸੀਂ ਪੌਣੇ 400 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਜੇਲ੍ਹ ਪਹੁੰਚਾਇਆ। ਅਸੀਂ ਸਾਬਕਾ ਮੰਤਰੀ ਦੇ ਘਰ ਛਾਪਾ ਮਾਰਿਆ। ਉਥੇ ਪੈਸੇ ਮਿਲੇ, ਨਕਦੀ ਮਿਲੀ, ਮਹਿੰਗੇ ਸਾਮਾਨ ਮਿਲੇ। ਉਨ੍ਹਾਂ ਦੇ ਘਰੋਂ ਨੋਟ ਗਿਨਣ ਵਾਲੀ ਮਸ਼ੀਨ ਵੀ ਮਿਲੀ। ਆਮ ਲੋਕਾਂ ਦੇ ਘਰ ਨੋਟ ਹੀ ਨਹੀਂ ਬਚੇ ਤਾਂ ਮਸ਼ੀਨ ਕਿਵੇਂ ਆਏਗੀ। ਜੋ ਨੋਟ ਔਰਤਾਂ ਨੇ ਸੰਭਾਵ ਕੇ ਰੱਖੇ ਸਨ ਉਹ ਵੀ ਮੋਦੀ ਨੇ ਕਢਵਾ ਲਏ।

ਅਰਵਿੰਦ ਕੇਜਰੀਵਾਲ ਦੀ ਗਾਰੰਟੀ ਕਦੇ ਨਹੀਂ ਬਦਲਦੀ

ਸੀ.ਐੱਮ. ਮਾਨ ਨੇ ਕਿਹਾ ਕਿ ਤੁਸੀਂ 17 ਨਵੰਬਰ ਨੂੰ ਜਾਗਦੇ ਰਹਿਣਾ। ਉਹ ਦਿਨ ਤੁਸੀਂ ਸਾਨੂੰ ਦੇ ਦਿਓ, ਉਸਤੋਂ ਬਾਅਦ 5 ਸਾਲਾਂ ਤਕ ਅਸੀਂ ਤੁਹਾਨੂੰ ਦੇਵਾਂਗੇ। ਅਸੀਂ ਪੰਜਾਬ 'ਚ ਡੇਢ ਸਾਲਾਂ ਦੇ ਸ਼ਾਸਨ 'ਚ 37 ਹਜ਼ਾਰ ਤੋਂ ਜ਼ਿਆਦਾ ਨੌਕਰੀ ਦਿੱਤੀ। ਨੀਅਤ ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਅਰਵਿੰਦ ਕੇਜਰੀਵਾਲ ਦੀ ਗਾਰੰਟੀ ਕਦੇ ਨਹੀਂ ਬਦਲਦੀ। ਭਾਜਪਾ ਵਾਲੇ ਭ੍ਰਿਸ਼ਟਾਚਾਰ ਦੀ ਗਾਰੰਟੀ ਦਿੰਦੇ ਹਨ। ਸਾਡੀ ਗਾਰੰਟੀ ਪੂਰੀ ਹੋ ਕੇ ਰਹਿੰਦੀ ਹੈ। ਇਨ੍ਹਾਂ ਲੋਕਾਂ ਨੇ 5-5 ਸਾਲ ਲੋਕਾਂ ਨੂੰ ਲੁੱਟਣ ਦੀ ਵਾਰੀ ਲਗਾਈ ਹੋਈ ਹੈ। ਦਿੱਲੀ ਅਤੇ ਪੰਜਾਬ 'ਚ ਲੋਕਾਂ ਦੀ ਸਰਕਾਰ ਹੈ।

ਇਹ ਵੀ ਪੜ੍ਹੋ- ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ


author

Rakesh

Content Editor

Related News