ਗੋਦਾਮ ''ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ

05/09/2019 11:14:46 AM

ਮੁੰਬਈ—ਪੂਨੇ ਦੇ ਦੇਵਾਚੀ ਉਰਾਲੀ ਇਲਾਕੇ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਥੇ ਇੱਕ ਸਾੜੀ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਹਾਦਸੇ 'ਚ 5 ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲਦੇ ਹੀ ਅੱਗ ਬੁਝਾਉਣ ਵਾਲੀਆਂ 4 ਗੱਡੀਆਂ ਪਹੁੰਚੀਆਂ ਅਤੇ ਅੱਗ 'ਚ ਝੁਲਸੇ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।  ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆਂ ਤਾਂ ਕੁਝ ਕਰਮਚਾਰੀ ਗੋਦਾਮ ਦੇ ਉੱਪਰ ਬਣੇ ਕਮਰੇ 'ਚ ਸੌਂ ਰਹੇ ਸੀ ਅਤੇ ਕੱਪੜਿਆਂ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਲਾਂ 'ਚ ਹੀ ਪੂਰੀ ਬਿਲਡਿੰਗ ਅੱਗ ਦੀ ਚਪੇਟ 'ਚ ਆ ਗਈ। ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 

PunjabKesari


Iqbalkaur

Content Editor

Related News