ਸੈਕਸ ਸ਼ੋਸ਼ਣ ਦਾ ਮਾਮਲਾ : ਮੌਲਵੀ ਦੀ ਗ੍ਰਿਫਤਾਰੀ ਮਗਰੋਂ ਮਦਰੱਸੇ ''ਚੋਂ ਕੱਢੇ 36 ਬੱਚੇ

Sunday, Jul 29, 2018 - 04:07 AM (IST)

ਸੈਕਸ ਸ਼ੋਸ਼ਣ ਦਾ ਮਾਮਲਾ : ਮੌਲਵੀ ਦੀ ਗ੍ਰਿਫਤਾਰੀ ਮਗਰੋਂ ਮਦਰੱਸੇ ''ਚੋਂ ਕੱਢੇ 36 ਬੱਚੇ

ਪੁਣੇ— ਸੈਕਸ ਸ਼ੋਸ਼ਣ ਦੀ ਖਬਰ ਸਾਹਮਣੇ ਆਉਣ ਮਗਰੋਂ ਸ਼ੁੱਕਰਵਾਰ ਪੁਲਸ ਨੇ ਪੁਣੇ ਦੇ ਇਕ ਮਦਰੱਸੇ 'ਚੋਂ 36 ਬੱਚਿਆਂ ਨੂੰ ਕੱਢ ਲਿਆ। ਇਹ ਸਾਰੇ ਬੱਚੇ ਬਿਹਾਰ ਤੋਂ ਆਏ ਸਨ ਅਤੇ ਉਨ੍ਹਾਂ ਦੀ ਉਮਰ 6 ਤੋਂ 10 ਸਾਲ ਦੇ ਦਰਮਿਆਨ ਹੈ। 
ਦੋ 10 ਸਾਲਾ ਵਿਦਿਆਰਥੀਆਂ ਦੇ ਭੱਜਣ ਮਗਰੋਂ ਪੁਣੇ ਦੇ ਕਟਰਾਜ ਸਥਿਤ ਮਦਰੱਸੇ ਵਿਚੋਂ 21 ਸਾਲਾ ਮੌਲਵੀ ਰਹੀਮ ਨੂੰ ਸੈਕਸ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਬਾਲ ਭਲਾਈ ਵਿਭਾਗ ਵਲੋਂ ਉਨ੍ਹਾਂ ਬੱਚਿਆਂ ਨੂੰ ਉਥੋਂ ਕੱਢਣ ਮਗਰੋਂ ਉਨ੍ਹਾਂ ਦੱਸਿਆ ਕਿ ਉਹ ਇਥੋਂ ਇਸ ਲਈ ਭੱਜੇ ਸਨ ਕਿਉਂਕਿ ਉਥੇ ਲਗਾਤਾਰ ਆਉਣ ਵਾਲਾ ਇਕ ਮੌਲਵੀ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਸੈਕਸ ਸ਼ੋਸ਼ਣ ਕਰਦਾ ਸੀ।


Related News